ਗਗਨ ਹਰਗੁਣ, ਬਰਨਾਲਾ 7 ਨਵੰਬਰ 2023
ਉੱਘੇ ਸਮਾਜ ਸੇਵੀ,ਲੋਕ ਸੰਘਰਸ਼ਾਂ ਦੇ ਹਾਣੀ ਅਤੇ ਨਿੱਧੜਕ ਪੱਤਰਕਾਰ ਪਰਮਜੀਤ ਸਿੰਘ ਕੈਰੇ ਦੀ ਕਲਮ ਤੋਂ ਉਪਜਿਆ ਅਤੇ ਗੁਰਚਰਨ ਲਤਾਲਾ ਦੀ ਸੁਰੀਲੀ ਦਮਦਾਰ ਆਵਾਜ਼ ਚ ਗਾਇਆ ਤੇ ਵਿਨੋਦ ਸ਼ਰਮਾ ਦੇ ਸੰਗੀਤ ਦੀਆਂ ਧੁਨਾਂ ਚ ਪਰੋਇਆ,ਰਿਦਮ ਮਿਊਜਿਕਲ ਕੰਪਨੀ ਦੇ ਵਿਸ਼ਾਲ ਭਾਰਤੀ ਦੀ ਪੇਸ਼ਕਸ਼ ਹੇਠ “ਪੰਛੀ” ਗੀਤ ਦਾ ਪੋਸਟਰ ਕਲ ਦੁਪਹਿਰ ਦੋ ਵਜੇ ਐੱਸ ਐੱਸ ਪੀ ਦਫਤਰ ਸ੍ਰੀ ਰਮਨੀਸ਼ ਚੌਧਰੀ ਐੱਸ ਪੀ ਡੀ ਬਰਨਾਲਾ ਰਿਲੀਜ਼ ਕਰਨਗੇ । ਜਿਸ ਨੂੰ 10 ਨਵੰਬਰ ਦਿਨ ਸਨੀਵਾਰ ਨੂੰ ਯੂ ਟਿਉਬ ਤੇ ਸ਼ਾਮ 5 ਵਜੇ ਰਲੀਜ਼ ਕੀਤਾ ਜਾਵੇਗਾ। ਇਸ ਗੀਤ ਵਿੱਚ ਵਿਸ਼ੇਸ਼ ਸਹਿਯੋਗ, ਇੰਸਪੈਕਟਰ ਸ:ਬਲਜੀਤ ਸਿੰਘ ਚੀਮਾ ਇੰਚਾਰਜ ਸੀ ਆਈ ਏ ਸਟਾਫ ਬਰਨਾਲਾ, ਸ:ਬਲਜੀਤ ਸਿੰਘ ਢਿੱਲੋਂ ਐਸ ਐਚ ਓ ਸਿਟੀ 1 ਬਰਨਾਲਾ, ਸ:ਗੁਰਭਜਨ ਸਿੰਘ ਐਸ ਐਚ ਓ ਸੰਗਰੂਰ, ਅਤੇ ਸ: ਨੱਛਤਰ ਸਿੰਘ ਬੜੈਚ,ਗੀਤਕਾਰ ਸਤਨਾਮ ਜਿਗਰੀ ਵਲੋ ਦਿੱਤਾ ਗਿਆ। ਪਰਮਜੀਤ ਸਿੰਘ ਕੈਰੇ ਨੇ ਦਸਿਆ ਕੇ ਇਸ ਗੀਤ ਦਾ ਮੁੱਖ ਸੰਦੇਸ਼, ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਚ ਪਸੂ,ਪੰਛੀਆਂ ਨੂੰ ਜਿਉਂਦੇ ਸਾੜ ਦੇਣ ਵਾਲੇ,ਰੁੱਖਾਂ ਨੂੰ ਵੱਢਕੇ ਨਕਲੀ ਆਲਣੇ ਟੰਗਣੇ ਵਾਲੇ, ਸੜਕਾਂ ਨੂੰ ਵੱਢ ਕੇ ਆਪਣੇ ਖੇਤਾਂ ਵਿਚ ਰਲਾਉਣ ਵਾਲੇ, ਖੇਤਾਂ ਵਿਚ ਪਰਾਲੀ ਨੂੰ ਅੱਗਾਂ ਲਗਾ ਕੇ ਸੈਂਕੜੇ ਭਿਆਨਕ ਐਕਸੀਡੈਂਟਾਂ ਨੂੰ ਬੜ੍ਹਾਵਾ ਦੇ ਕੇ ਵਾਤਾਵਰਨ ਨੂੰ ਦੂਸਤ ਕਰਕੇ, ਸੱਥਾਂ, ਪੰਚਾਇਤਾਂ ਵਿੱਚ ਬੈਠ ਕੇ ਸ਼ੁੱਧ ਵਾਤਾਵਰਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਸ ਗੀਤ ਰਹੀ ਇਕ ਵਧੀਆ ਸੰਦੇਸ਼ ਦਿਤਾ ਗਿਆ ਹੈ। ਸੋ ਇਹੋ ਜਿਹੀ ਸਬਦਾਵਲੀ ਨਾਲ ਲਬਰੇਜ ਇਸ ਸੱਭਿਆਚਾਰਕ ਅਤੇ ਸੰਦੇਸ ਭਰਪੂਰ ਗੀਤ ਨੂੰ ਉਮੀਦ ਹੈ ਸਰੋਤੇ ਜਰੂਰ ਪਸੰਦ ਕਰਨਗੇ ‘ਤੇ ਵਧੀਆ ਹੁੰਗਾਰਾ ਦੇਣਗੇ।