ਪਸ਼ੂ ਪਾਲਣ ਵਿਭਾਗ, ਬਰਨਾਲਾ ਵੱਲੋਂ ਗਊ ਭਲਾਈ ਲਈ ਲਗਾਇਆ ਕੈਂਪ

Advertisement
Spread information

ਰਘਬੀਰ ਹੈਪੀ, ਬਰਨਾਲਾ, 6 ਨਵੰਬਰ 2023


      ਪੰਜਾਬ ਗਊ ਸੇਵਾ ਕਮਿਸ਼ਨ ਦੇ ਯਤਨਾਂ ਸਦਕਾ ਧਨੌਲਾ ਗਊਸ਼ਾਲਾ ਚੈਰੀਟੇਬਲ ਐਂਡ ਵੈਲਫੇਅਰ ਸੋਸਾਇਟੀ, ਸੰਗਰੂਰ ਰੋਡ, ਧਨੌਲਾ ਵਿਖੇ ਅੱਜ ਮਿਤੀ 6 ਨਵੰਬਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਊ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਜੀ (ਲੱਖਾ) ਨੇ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ। ਇਹ ਕੈਂਪ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਜੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।

Advertisement

     ਇਸ ਮੌਕੇ ਡਾ. ਲਖਬੀਰ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਧਨੌਲਾ ਗਊਸਾਲਾ ਚੈਰੀਟੇਬਲ ਐਂਡ ਵੈਲਫੇਅਰ ਸੋਸਾਇਟੀ ਨੂੰ 25000/- ਰੁਪਏ ਦੀਆਂ ਮੁਫਤ ਦਵਾਈਆਂ ਅਤੇ ਟੌਨਿਕ ਦਿੱਤੇ ਗਏ ਅਤੇ ਨਾਲ ਹੀ ਬਿਮਾਰ ਪਸ਼ੂਆਂ ਦਾ ਚੈੱਕ-ਅੱਪ ਕਰਕੇ ਇਲਾਜ ਕੀਤਾ ਗਿਆ। ਗਊਸ਼ਾਲਾ ਦੀ ਮੈਨੇਜਮੈਂਟ ਕਮੇਟੀ ਨੇ ਡਾ. ਰਕੇਸ਼ ਕੁਮਾਰ, ਵੈਟਨਰੀ ਅਫ਼ਸਰ  ਵੱਲੋਂ ਗਊਸ਼ਾਲਾ ਵਿੱਚ ਗਊਆਂ ਬਿਨਾਂ ਕਿਸੇ ਦੇਰੀ ਦੇ ਇਲਾਜ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਡਾ. ਜਤਿੰਦਰਪਾਲ ਸਿੰਘ, ਸੀਨੀਅਰ ਵੈਟਨਰੀ ਅਫ਼ਸਰ  ਬਰਨਾਲਾ ਨੇ ਪਸ਼ੂਆਂ ਵਿੱਚ ਬਾਂਝਪਨ ਸਬੰਧੀ ਆਉਂਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਰਮਨਦੀਪ ਕੌਰ ਵੈਟਨਰੀ ਅਫ਼ਸਰ  ਵੈਟਨਰੀ ਪੌਲੀਕਲੀਨਿਕ ਬਰਨਾਲਾ ਨੇ ਗਊਆਂ ਵਿੱਚ ਮੈਸਟਾਇਟਸ ਦੀ ਬਿਮਾਰੀ ਲਈ ਐਲੋਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਸਬੰਧੀ ਚਾਨਣਾ ਪਾਇਆ।

      ਡਾ. ਹਰਮਨਦੀਪ ਕੌਰ ਵੈਟਨਰੀ ਅਫ਼ਸਰ  ਹੰਢਿਆਇਆ ਨੇ ਮਨੁੱਖਾਂ ਅਤੇ ਪਸ਼ੂਆਂ ਵਿੱਚ ਪਰਾਲੀ ਦੇ ਧੂੰਏਂ ਕਾਰਨ ਆ ਰਹੀਆਂ ਭਿਆਨਕ ਬਿਮਾਰੀਆਂ ਤੋ ਸੁਚੇਤ ਕਰਦਿਆਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਯੂਰੀਆ ਟ੍ਰੀਟਮੈਂਟ ਕਰਕੇ ਪਸ਼ੂਆਂ ਲਈ ਸਸਤੇ ਸੁੱਕੇ ਚਾਰੇ ਵਜੋਂ ਵਰਤਣ ਅਤੇ ਸਰਦੀਆਂ ਵਿੱਚ ਠੰਡ ਤੋਂ ਬਚਾਉਣ ਸਬੰਧੀ ਪ੍ਰੇਰਿਆ। ਗਊਸ਼ਾਲਾ ਦੀ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਸ੍ਰੀ ਜੀਵਨ ਕੁਮਾਰ ਬਾਂਸਲ, ਸਰਪ੍ਰਸਤ ਸ੍ਰੀ ਜਨਕਰਾਜ, ਚੇਅਰਮੈਨ ਸ੍ਰੀ ਰਜਨੀਸ਼ ਕੁਮਾਰ, ਸੀਨੀਅਰ ਵਾਈਸ ਪ੍ਰੈਜੀਡੈਂਟ ਸ੍ਰੀ ਪਰਵੀਨ ਕੁਮਾਰ, ਖਜਾਨਚੀ ਸ੍ਰੀ ਵਿਜੇ ਕੁਮਾਰ ਅਤੇ ਮੈਨੇਜਰ ਸ੍ਰੀ ਮੰਗਲ ਦੇਵ ਹਾਜਰ ਸਨ।

       ਕੈਂਪ ਦੌਰਾਨ ਪ੍ਰੈੱਸ ਵੱਲੋਂ ਆਏ ਰਿਪੋਰਟਰਾਂ ਨੇ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨਾਲ ਪਸ਼ੂਆਂ ਦੇ ਰੱਖ ਰਖਾਵ ਅਤੇ ਬਿਮਾਰੀਆਂ ਸਬੰਧੀ ਬਹੁਤ ਹੀ ਸੁਚਾਰੂ ਢੰਗ ਨਾਲ ਵਾਰਤਾਲਾਪ ਕੀਤੀ। ਇਸ ਕੈਂਪ ਮੌਕੇ ਡਾ. ਰਕੇਸ਼ ਕੁਮਾਰ, ਵੈਟਨਰੀ ਅਫ਼ਸਰ  ਧਨੌਲਾ, ਸ੍ਰੀ ਅਜੇ ਕੁਮਾਰ, ਵੈਟਨਰੀ ਇੰਸਪੈਕਟਰ ਕੋਟਦੁੰਨਾ, ਸ੍ਰੀ ਸਤਨਾਮ ਸਿੰਘ ਵੈਟਨਰੀ ਇੰਸਪੈਕਟਰ ਪੰਧੇਰ, ਸ੍ਰੀ ਕਮਲ ਸਿੰਘ ਜੇ.ਐੱਫ.ਆਈ. ਬਰਨਾਲਾ, ਸ੍ਰੀ ਅਮਰਦੀਪ ਸਿੰਘ, ਗਮਦੂਰ ਸਿੰਘ ਅਤੇ ਸਤਨਾਮ ਦਰਜਾਚਾਰ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!