ਹਰਿੰਦਰ ਨਿੱਕਾ , ਬਰਨਾਲਾ 17 ਅਕਤੂਬਰ 2023
ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਅੱਜ ਹੋਈ ਚੋਣ ਵਿੱਚ 18 ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਚੁਣੇ ਪ੍ਰਧਾਨ ਰੁਪਿੰਦਰ ਸਿਘ ਸ਼ੀਤਲ ਉਰਫ ਬੰਟੀ ਨੂੰ ਜਿਹੜੇ ਹਾਈਕੋਰਟ ਦੇ ਆਰਡਰ ਨੇ ਵਖਤ ਪਾਇਆ ਹੈ। ਉਹ ਹੁਣ ਬਰਨਾਲਾ ਟੂਡੇ ਕੋਲ ਪਹੁੰਚ ਗਿਆ ਹੈ। ਬਰਨਾਲਾ ਨਗਰ ਕੌਂਸਲ ਦੇ ਪ੍ਰਧਾਨ ਦੀ ਹੋਈ ਚੋਣ ਤੇ ਰੋਕ ਲਾ ਦੇਣ ਵਾਲੇ ਇਸ ਆਰਡਰ ਨੂੰ ਪੜ੍ਹਨ ਲਈ, ਲੋਕਾਂ ਅੰਦਰ ਬਹੁਤ ਉਤਸੁਕਤਾ ਪਾਈ ਜਾ ਰਹੀ ਹੈ। ਇਹ ਉਹੀ ਹੁਕਮ ਐ, ਜਿਸ ਨੇ ਖੁਸ਼ੀਆਂ ਮਨਾ ਰਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਦੇ ਸਮੱਰਥਕਾਂ ਵੱਲੋਂ ਮਨਾਈ ਜਾਣ ਵਾਲੀ ਖੁਸ਼ੀ ਨੂੰ ਬ੍ਰੇਕ ਲਗਾ ਦਿੱਤੀ।
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਅਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਬੈਂਚ ਵੱਲੋਂ ਸੁਣਾਏ ਆਰਡਰ ਦੀ ਕਾਪੀ ਪੜ੍ਹੋ:-
ਯਾਦ ਰਹੇ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ 11 ਅਕਤੂਬਰ ਨੂੰ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ। ਬੜੀ ਕਾਹਲੀ ਨਾਲ ਹੀ ਵਿਭਾਗ ਦੁਆਰਾ ਕੀਤੇ ਨਵੇਂ ਪ੍ਰਧਾਨ ਦੀ ਚੋਣ ਕਰਵਾਉਣ ਲਈ 13 ਅਕਤੂਬਰ ਨੂੰ ਅਜੰਡਾ ਵੀ ਜਾਰੀ ਕਰ ਦਿੱਤਾ ਗਿਆ ਸੀ। ਜਿਸ ਦੇ ਖਿਲਾਫ ਅਹੁਦਿਓ ਲੱਥੇ ਪ੍ਰਧਾਨ ਗੁਰਜੀਤ ਸਿੰਘ ਔਲਖ/ ਗੁਰਜੀਤ ਸਿੰਘ ਰਾਮਣਵਾਸੀਆ ਨੇ ਇਨਸਾਫ ਲੈਣ ਲਈ, ਹਾਈਕੋਰਟ ਦਾ ਰੁਖ ਕੀਤਾ ਸੀ। ਹਾਈਕੋਰਟ ਦੇ ਹਾਲੀਆ ਹੁਕਮ ਨਾਲ ਗੁਰਜੀਤ ਸਿੰਘ ਰਾਮਣਵਾਸੀਆ ਦੇ ਸਮੱਰਥਕ ਕੌਂਸਲਰਾਂ ਤੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ, ਜਦੋਂਕਿ ਰੁਪਿੰਦਰ ਸ਼ੀਤਲ ਦੇ ਸਮੱਰਥਕਾਂ ਵਿੱਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਕਿਉਂਕਿ ਹਾਈਕੋਰਟ ਦੇ ਹੁਕਮ ਨੇ, ਉਨਾਂ ਦੀ ਖੁਸ਼ੀ ਮਨਾਉਣ ਦੀਆਂ ਰੀਝਾਂ ਤੇ ਪਾਣੀ ਫੇਰ ਦਿੱਤਾ ਹੈ।