ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ 18 ਅਕਤੂਬਰ 2023
ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਲਕਾਰ ਸਿੰਘ ਦੀ ਅਗਵਾਈ ਹੇਠ 03 ਤੋਂ 18 ਅਕਤੂਬਰ ਤੱਕ 36ਵਾਂ ਡੈਂਟਲ ਪੰਦਰਵਾੜਾ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ ਦੀ ਦੇਖ-ਰੇਖ ਹੇਠ ਚਲਾਏ ਗਏ।
ਇਸ ਪੰਦਰਵਾੜੇ ਦੌਰਾਨ ਜਿਲਾ ਹਸਪਤਾਲ ਵਿਖੇ ਤਾਇਨਾਤ ਦੰਦਾਂ ਦੇ ਮਾਹਰ ਡਾ ਸਤਨਾਮ ਸਿੰਘ ਬੰਗਾ , ਡਾ ਤਰਨਦੀਪ ਕੌਰ ਅਤੇ ਡਾ ਹਰਪ੍ਰੀਤ ਕੌਰ ਵੱਲੋਂ 562 ਤੋਂ ਵੱਧ ਮਰੀਜ਼ਾਂ ਦੀ ਓਪੀਡੀ ਕਰਕੇ ਉਹਨਾਂ ਦੇ ਦੰਦਾਂ ਦਾ ਮੁਫਤ ਮੈਡੀਕਲ ਚੈੱਕ ਅਪ ,ਇਲਾਜ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਇਨਾਂ ਮਰੀਜ਼ਾਂ ਵਿੱਚੋਂ 36 ਲੋੜਵੰਦ ਮਰੀਜ਼ਾਂ ਦੇ ਡੈਂਚਰ ਤਿਆਰ ਕਰਕੇ ਅੱਜ ਪੰਦਰਵਾੜੇ ਦੀ ਸਮਾਪਤੀ ਮੌਕੇ ਇਹ ਡੈਂਚਰ ਵੰਡੇ ਗਏ । ਇਸ ਮੌਕੇ ਤੇ ਦੰਦਾਂ ਦੇ ਮਾਹਰ ਡਾ ਸਤਨਾਮ ਸਿੰਘ ਬੰਗਾ ਅਤੇ ਡਾ ਤਰਨਦੀਪ ਕੌਰ ਨੇ ਇਹਨਾਂ ਡੈਂਚਰਾਂ ਦੀ ਸਾਂਭ ਸੰਭਾਲ ਕਰਨ ਸਬੰਧੀ ਮਰੀਜ਼ਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ ਅਤੇ ਡੀ.ਪੀ.ਐਮ ਕਸੀਤਿਜ ਸੀਮਾ ਆਦਿ ਹਾਜ਼ਰ ਸਨ।