BGS ਸਕੂਲ ਦੇ ਪ੍ਰਿੰਸੀਪਲ ਤੇ ਲੱਗੇ ਦੋਸ਼ਾਂ ਨੂੰ ਸਕੂਲ ਸਟਾਫ ਤੇ ਮੈਨੇਜਮੈਂਟ ਨੇ ਇੱਕਸੁਰ ਹੋ ਕੇ ਨਕਾਰਿਆ

Advertisement
Spread information

ਅਧਿਆਪਕ ਔਰਤਾਂ ਨੇ ਕਿਹਾ, ਪ੍ਰਿੰਸੀਪਲ ਸਰ ਚਿੰਤਾ ਨਾ ਕਰੋ, ਅਸੀਂ ਸਾਰੀਆਂ ਤੁਹਾਡੇ ਨਾਲ,,

ਮੈਨੇਜਮੈਂਟ ਨੇ ਪ੍ਰਿੰਸੀਪਲ ਦੀ ਪਿੱਠ ਥਾਪੜੀ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਵੀ ਕੀਤਾ ਸਮਰਥਨ ਦਾ ਐਲਾਨ


ਹਰਿੰਦਰ ਨਿੱਕਾ / ਮਨੀ ਗਰਗ ਬਰਨਾਲਾ

              ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀ ਇੱਕ ਮਹਿਲਾ ਟੀਚਰ ਦੁਆਰਾ ਪ੍ਰਿੰਸੀਪਲ ਕਰਨਲ ਸ੍ਰੀ ਨਿਵਾਸਲੂ ਦੇ ਚਰਿੱਤਰ ਤੇ ਲਾਏ ਦੋਸ਼ਾਂ ਨੂੰ ਸਕੂਲ ਦੇ ਸਟਾਫ ਅਤੇ ਮੈਨੇਜਮੈਂਟ ਨੇ ਪੂਰੀ ਤਰਾਂ ਨਕਾਰ ਦਿੱਤਾ ਹੈ। ਵੱਡੀ ਸੰਖਿਆ ਚ, ਸਕੂਲ ਅੰਦਰ ਇਕੱਠੀਆਂ ਹੋਈਆਂ ਅਧਿਆਪਕ ਔਰਤਾਂ ਨੇ ਇੱਕਸੁਰ ਹੋ ਕੇ ਪ੍ਰਿੰਸੀਪਲ ਨੂੰ ਕਿਹਾ ਸਰ, ਤੁਸੀਂ ਚਿੰਤਾ ਨਾ ਕਰੋ, ਅਸੀਂ ਸਾਰੀਆਂ ਚੱਟਾਨ ਦੀ ਤਰਾਂ ਤੁਹਾਡੇ ਨਾਲ ਹਾਂ। ਉੱਧਰ ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਦਾ ਅਤੇ  ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੈਨੇਜਮੈਂਟ ਦੇ ਸਮਰਥਨ ਦਾ ਐਲਾਨ ਕੀਤਾ। ਸਕੂਲ ਅਤੇ ਪ੍ਰਿੰਸੀਪਲ ਦੀ ਹੋ ਰਹੀ ਬਦਨਾਮੀ ਤੋਂ ਤੈਸ਼ ਚ, ਆਈਆਂ ਅਧਿਆਪਕ ਔਰਤਾਂ ਨੇ ਮੈਨੇਜਮੈਂਟ ਅਤੇ ਪ੍ਰਸ਼ਾਸ਼ਨ ਤੋਂ ਸਕੂਲ ਪ੍ਰਿੰਸੀਪਲ ਦੀ ਸਾਫ ਸੁਥਰੀ ਦਿੱਖ ਨੂੰ ਖਰਾਬ ਕਰਨ ਲਈ ਸੰਘਰਸ਼ ਦੇ ਮੈਦਾਨ ਚ, ਉਤਰੀਆਂ ਚੰਦ ਕੁ ਅਧਿਆਪਕ ਔਰਤਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।

Advertisement

                   32 ਵਰ੍ਹਿਆਂ ਤੋਂ ਸਕੂਲ ਚ, ਪੜ੍ਹਾ ਰਹੀ ਅਧਿਆਪਕ ਨਛੱਤਰ ਕੌਰ ਨੇ ਕਿਹਾ ਕਿ ਜਿਹੜੀਆਂ ਅਧਿਆਪਕ ਔਰਤਾਂ ਪ੍ਰਿੰਸੀਪਲ ਅਤੇ ਸੰਸਥਾ ਦੇ ਵਿਰੋਧ ਵਿੱਚ ਸੜਕ ਤੇ ਆਈਆਂ ਹਨ, ਉਨ੍ਹਾਂ ਦੀ ਉਮਰ ਤੋਂ ਜਿਆਦਾ ਮੇਰੀ ਸਕੂਲ ਦੀ ਸਰਵਿਸ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਲਈ ਇੱਕ ਸ਼ਰੀਫ ਇਨਸਾਨ ਤੇ ਝੂਠੇ ਇਲਜ਼ਾਮ ਲਾਉਣ ਨਾਲ ਔਰਤ ਜਾਤੀ ਦਾ ਹੀ ਅਪਮਾਨ ਹੋਇਆ ਹੈ। ਇਸ ਘਟਨਾ ਨੇ ਉਸ ਦੇ ਮਨ ਨੂੰ ਵੱਡੀ ਸੱਟ ਮਾਰੀ ਹੈ। 30 ਸਾਲ ਤੋਂ ਸਕੂਲ ਚ, ਨੌਕਰੀ ਕਰ ਰਹੀ ਬਲਜੀਤ ਕੌਰ ਆਸ਼ਟ ਨੇ ਕਿਹਾ ਕਿ ਪ੍ਰਿੰਸੀਪਲ ਉੱਤੇ ਬਿਲਕੁਲ ਝੂਠੇ ਤੇ ਬੇਬੁਨਿਆਦ ਦੋਸ਼ ਲਾਉਣ ਨਾਲ ਸਕੂਲ ਦੀਆਂ ਅਧਿਆਪਕ ਔਰਤਾਂ ਦੇ ਮਾਣ ਨੂੰ ਵੀ ਠੇਸ ਲੱਗੀ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਵਧਾਉਣ ਦੀ ਮੰਗ ਕਰਨਾ ਕੋਈ ਗਲਤ ਨਹੀਂ, ਪਰ ਇਸ ਮੰਗ ਦੀ ਪੂਰਤੀ ਲਈ, ਗਲਤ ਢੰਗ ਅਪਣਾਉਣਾ ਬਹੁਤ ਸ਼ਰਮਨਾਕ ਵਰਤਾਰਾ ਹੈ।  ਜਿਸ ਦੀ ਸਮੂਹ ਸਟਾਫ ਨਿੰਦਿਆ ਕਰਦਾ ਹੈ।

                 ਇਸ ਮੌਕੇ ਅਧਿਆਪਕ ਮੋਨਿਕਾ ਸ਼ਰਮਾ ਨੇ ਕਿਹਾ ਕਿ ਸੰਘਰਸ਼ ਚ, ਸ਼ਾਮਿਲ ਇੱਕ ਅਧਿਆਪਕਾ ਜੋ ਮੇਰੀ ਭੈਣ ਬਣੀ ਹੋਈ ਹੈ , ਨੇ ਉਸ ਨੂੰ ਫੋਨ ਕਰ ਕੇ ਧਮਕੀਆਂ ਦਿੱਤੀਆਂ ਹਨ,ਕਿ ਅਸੀਂ ਤਾਂ ਮਰਾਂਗੀਆਂ, ਤੈਨੂੰ ਵੀ ਨਾਲ ਲੈ ਕੇ ਮਰਾਂਗੀਆਂ, ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਮੈਂ ਆਪਣੀ ਭੈਣ ਨਾਲੋ ਰਿਸ਼ਤਾ ਤੋੜ ਸਕਦੀ ਹਾਂ, ਪਰ ਪ੍ਰਿੰਸੀਪਲ ਅਤੇ ਸੰਸਥਾ ਦਾ ਸਾਥ ਨਹੀਂ ਛੱਡ ਸਕਦੀ। ਉਨ੍ਹਾਂ ਇੱਕ ਸਵਾਲ ਦੇ ਜੁਆਬ ਚ, ਕਿਹਾ ਕਿ ਸਕੂਲ ਸਟਾਫ ਨੂੰ ਮੈਨੇਜਮੈਂਟ ਨੇ ਨਹੀਂ ਬੁਲਾਇਆ, ਉਹ ਆਪ ਹੀ , ਕਈ ਦਿਨਾਂ ਤੋਂ ਮੀਡੀਆ ਚ, ਸਕੂਲ ਅਤੇ ਪ੍ਰਿੰਸੀਪਲ ਦੀ ਹੋ ਰਹੀ ਬਦਨਾਮੀ ਦੇ ਵਿਰੁੱਧ ਰੋਸ ਪ੍ਰਗਟਾਉਣ ਲਈ ਪਹੁੰਚੇ ਹਨ। ਇਸ ਮੌਕੇ ਅਲਕਾ ਗੁਪਤਾ,  ਸ੍ਰੀਮਤੀ ਦੀਪਨਾ,ਹਰਪ੍ਰੀਤ ਕੌਰ, ਪਰਮਜੀਤ ਕੌਰ, ਸਾਧਨਾ ਉਬਰਾਏ, ਮਨਜੀਤ ਕੌਰ, ਨੀਰਜ ਬਾਂਸਲ, ਕਿਰਨਜੀਤ ਕੌਰ, ਰੁਪਿੰਦਰ ਕੌਰ, ਗੁਰਮੀਤ ਕੌਰ, ਨੀਨਾ ਗੁਪਤਾ, ਜਸਵੀਰ ਕੌਰ, ਸੁਖਵਿੰਦਰ ਕੌਰ, ਰਜਨੀ ਬਾਂਸਲ, ਪ੍ਰਦੀਪ ਕੁਮਾਰ, ਰਾਜੇਸ਼ ਕੁਮਾਰ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ , ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਸ਼ਾਮ ਸਿੰਘਠ ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਗਗਨਪ੍ਰੀਤ ਸਿੰਗ, ਅਮਰਜੀਤ ਕੌਰ, ਮਧੂ, ਪਵਨਪ੍ਰੀਤ ਕੌਰ, ਕਿਰਨਾ ਰਾਣੀ, ਅਮਨਦੀਪ ਕੌਰ, ਸੰਦੀਪ ਕੌਰ, ਭਾਰਤੀ ਸੇਵਕ, ਜਸਮੀਤ ਕੌਰ, ਆਰਤੀ, ਸੰਗੀਤ ਸ਼ਰਮਾ, ਗੁਰਮੀਤ ਕੌਰ, ਮਨਿੰਦਰ ਕੌਜ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਕੌਰ, ਹਰਵਿੰਦਰ ਸਿੰਘ, ਮਨਦੀਪ ਸਿੰਘ ਆਦਿ ਅਧਿਆਪਕ ਤੇ ਸਟਾਫ ਨੇ ਦੋਵੇਂ ਹੱਥ ਖੜੇ ਕਰਕੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਦਾ ਸਮਰਥਨ ਕੀਤਾ।

                    ਪ੍ਰਿੰਸੀਪਲ ਸ੍ਰੀ ਨਿਵਾਸਲੂ ਨੇ ਖੁਦ ਉੱਪਰ ਲੱਗੇ ਦੋਸ਼ਾਂ ਦਾ ਖੰਡਨ ਕੀਤਾ, ਉਨ੍ਹਾਂ ਕਿਹਾ ਕਿ ਉਹ ਮਿਲਟਰੀਮੈਨ ਹਨ, ਖੁਦ ਆਪਣੀ ਡਿਊਟੀ ਅਤੇ ਡਿਸਪਲਿਨ ਦੇ ਪਾਬੰਦ ਹਨ, ਬਾਕੀ ਸਟਾਫ ਨੂੰ ਵੀ ਡਿਊਟੀ ਪ੍ਰਤੀ ਪਾਬੰਦ ਕਰਨ ਦਾ ਯਤਨ ਕਰਦੇ ਹਨ। ਪਰੰਤੂ ਉਹ ਕਿਸੇ ਨਾਲ ਦੁਰਵਿਵਹਾਰ ਨਹੀਂ ਕਰਦੇ।

-ਪ੍ਰਿੰਸੀਪਲ ਤੇ ਝੂਠੇ ਦੋਸ਼ ਲਾਉਣਾ ਗਲਤ, ਪਰ ਤਨਖਾਹਾਂ ਮੰਗਣਾ ਅਧਿਆਪਕਾਂ ਦਾ ਹੱਕ- ਸੰਤ ਹਾਕਮ ਸਿੰਘ

ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਦੇ ਮੋਢੀ ਮੈਂਬਰ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਇੱਕ ਦਰਵੇਸ਼ ਅਤੇ ਕਾਬਿਲ ਪ੍ਰਿੰਸੀਪਲ ਤੇ ਝੂਠੇ ਦੋਸ਼ ਲਾਉਣ ਦੀ ਉਹ ਤੇ ਸਾਰੇ ਟਰੱਸਟ ਮੈਂਬਰ ਵੀ ਘੋਰ ਨਿੰਦਿਆ ਕਰਦੇ ਹਨ। ਇਸ ਮੁਸ਼ਕਿਲ ਘੜੀ, ਚ ਅਸੀਂ ਸਾਰੇ ਪ੍ਰਿਸੀਪਲ ਦੇ ਨਾਲ ਹਾਂ। ਉਨਾਂ ਕਿਹਾ ਕਿ ਤਨਖਾਹ ਮੰਗਣਾ ਅਤੇ ਤਨਖਾਹ ਵਧਾਉਣ ਦੀ ਮੰਗ ਕਰਨਾ, ਸਕੂਲ ਦੇ ਸਟਾਫ ਦਾ ਹੱਕ ਹੈ, ਪਰ ਇਹਨਾਂ ਮੰਗਾਂ ਲਈ, ਬੇਬੁਨਿਆਦ ਦੋਸ਼ ਲਾਉਣਾ , ਬਹੁਤ ਹੀ ਘਟੀਆ ਗੱਲ ਹੈ। ਉਨਾਂ ਕਿਹਾ ਕਿ ਸੰਘਰਸ਼ ਕਰ ਰਹੀਆਂ ਅਧਿਆਪਕ ਔਰਤਾਂ ਵੀ ਸਕੂਲ ਦੇ ਵੱਡੇ ਪਰਿਵਾਰ ਦੀਆਂ ਹੀ ਮੈਂਬਰ ਹਨ। ਇਸ ਲਈ ਕੋਰੋਨਾ ਮਹਾਂਮਾਰੀ ਕਾਰਣ , ਵਿਦਿਆਰਥੀਆਂ ਦੀਆਂ ਫੀਸਾਂ ਨਾ ਆਉਣ ਕਾਰਣ ਆਰਥਿਕ ਸੰਕਟ ਨਾਲ ਜੂਝ ਰਹੀ ਸੰਸਥਾ ਦੀ ਤਕਲੀਫ ਨੂੰ ਵੀ ਉਨਾਂ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ।

                   ਉਨ੍ਹਾਂ ਕਿਹਾ ਕਿ ਸੰਸਥਾ ਕੋਲ ਫੰਡ ਦੀ ਕੋਈ ਘਾਟ ਨਹੀਂ, ਸਾਰੇ ਟਰੱਸਟੀ ਸੰਸਥਾ ਦੀ ਐਫਡੀ ਤੁੜਵਾਉਣਾ ਚਾਹੁੰਦੇ ਸਨ, ਪਰੰਤੂ ਐਫਡੀਜ ਸਬੰਧੀ ਅਦਾਲਤ ਚ, ਪੈਂਡਿੰਗ ਇੱਕ ਕੇਸ ਦੀ ਵਜ੍ਹਾ ਕਾਰਣ ਸੰਸਥਾ ਅਜਿਹਾ ਨਹੀਂ ਕਰ ਸਕੀ। ਹੁਣ ਲੋਨ ਅਪਲਾਈ ਕੀਤਾ ਗਿਆ ਹੈ, 2/4 ਦਿਨਾਂ ਚ, ਹੀ ਸਾਰੇ ਸਟਾਫ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਮੰਨਿਆ ਕਿ ਮਾਰਚ ਮਹੀਨੇ ਦੇ ਅੱਧ ਤੱਕ ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਹਨ। ਬਕਾਇਆ ਤਨਖਾਹਾਂ ਦਾ ਭੁਗਤਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਟਰੱਸਟ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਮੈਂਬਰ ਬਾਬਾ ਕੇਵਲ ਕ੍ਰਿਸ਼ਨ,ਬਾਬਾ ਅਮਰਜੀਤ ਸਿੰਘ, ਐਨਐਸ ਢਿੱਲੋਂ ਆਦਿ ਹਾਜ਼ਿਰ ਰਹੇ।

– ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੂਰੀ ਤਰਾਂ ਸਕੂਲ ਦੇ ਨਾਲ- ਰਵਿੰਦਰ ਬਿੰਦੀ

ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਬਿੰਦੀ ਨੇ ਕਿਹਾ ਕਿ ਸੰਸਥਾ ਬੀਜੀਐਸ ਸਕੂਲ ਦੇ ਪ੍ਰਿੰਸੀਪਲ ਦੇ ਖਿਲਾਫ  ਲਾਏ ਦੋਸ਼ਾਂ ਦੀ ਨਿੰਦਿਆ ਕਰਦੀ ਹੈ ਅਤੇ ਇਸ ਘੜੀ ਚ, ਪੂਰੀ ਤਰਾਂ ਸਕੂਲ ਮੈਨੇਜਮੈਂਟ ਦੇ ਨਾਲ ਖੜੀ ਹੈ। ਉਨ੍ਹਾਂ ਸੰਘਰਸ਼ ਕਰ ਰਹੀਆਂ ਟੀਚਰਾਂ ਨੂੰ ਅਪੀਲ ਕੀਤੀ ਕਿ ਉਹ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨ ਲਈ ਸਹਿਮਤੀ ਬਣਾਉਣ, ਉਨ੍ਹਾਂ ਦੀਆਂ ਜਾਇਜ ਮੰਗਾਂ ਲਈ ਸਕੂਲ ਐਸੋਸੀਏਸ਼ਨ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

Advertisement
Advertisement
Advertisement
Advertisement
Advertisement
error: Content is protected !!