ਫਿਰ ਬੇਹੋਸ਼ ਹੋਈ ਪਾਣੀ ਦੀ ਟੈਂਕੀ ਤੇ 3 ਦਿਨ ਤੋਂ ਚੜ੍ਹੀ ਸੀਮਾ ਮਿੱਤਲ , ਪਾਣੀ ਦੀ ਟੈਂਕੀ ਤੇ ਚੜੀਆਂ 5 ਟੀਚਰਾਂ ਦਾ ਮਰਨ ਵਰਤ ਸ਼ੁਰੂ

Advertisement
Spread information

ਪ੍ਰਦਰਸ਼ਨਕਾਰੀਆਂ ਨੇ  ਮਰਦੇ ਦਮ ਤੱਕ ਸੰਘਰਸ਼ ਜਾਰੀ ਰੱਖਣ ਦਾ ਲਿਆ ਅਹਿਦ


-ਹਰਿੰਦਰ ਨਿੱਕਾ / ਮਨੀ ਗਰਗ, ਬਰਨਾਲਾ 10 ਜੂਨ  2020

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ,  ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਖਿਲਾਫ ਅਤੇ ਆਪਣੀਆਂ ਮੰਗਾਂ ਦੇ ਹੱਕ ਚ, ਪਾਣੀ ਦੀ ਟੈਂਕੀ ਤੇ 3 ਦਿਨ ਤੋਂ ਚੜ੍ਹੀਆਂ 5 ਅਧਿਆਪਕ ਔਰਤਾਂ ਵਿੱਚੋਂ ਸੀਮਾ ਮਿੱਤਲ ਅੱਜ ਫਿਰ ਬੇਹੋਸ਼ ਹੋ ਗਈ। ਜਿਸ ਦੀ ਹਾਲਤ ਕਾਫੀ ਗੰਭੀਰ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਦੇ ਯਤਨਾਂ ਦੇ ਬਾਵਜੂਦ ਵੀ ਉਹ ਹਾਲੇ ਤੱਕ ਹੋਸ਼ ਚ, ਨਹੀਂ ਆਈ। ਟੈਂਕੀ ਤੇ ਚੜ੍ਹੀਆਂ ਅਧਿਆਪਕ ਔਰਤਾਂ ਅਮ੍ਰਿਤਪਾਲ ਕੌਰ, ਲਖਵੀਰ ਕੌਰ, ਪ੍ਰਭਜੀਤ ਕੌਰ ਅਤੇ ਕਿਰਨਦੀਪ ਕੌਰ ਨੇ ਵੀ ਪ੍ਰਸ਼ਾਸ਼ਨ ਦੀ ਬੇਰੁਖੀ ਤੋਂ ਖਫਾ ਹੋ ਕੇ ਖਾਣਾ ਪੀਣਾ ਤਿਆਗ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਸਾਥੀ ਅਧਿਆਪਕ ਦੀ ਹਾਲਤ ਗੰਭੀਰ ਹੋ ਜਾਣ ਅਤੇ ਕੋਈ ਮੈਡੀਕਲ ਸਹਾਇਤਾ ਨਾ ਮਿਲਣ ਦੇ ਵਿਰੋਧ ਚ, ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਦਰਸ਼ਨਕਾਰੀ ਅਧਿਆਪਕ ਆਗੂ ਸੁਖਜੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਪੰਜ ਅਧਿਆਪਕਾਵਾਂ ਪਹਿਲੇ ਦਿਨ ਹੀ ਕਰੋ ਜਾਂ ਮਰੋ ਦੀ ਨੀਯਤ ਨਾਲ ਹੀ ਟੈਂਕੀ ਤੇ ਚੜ੍ਹੀਆਂ ਸਨ।

Advertisement

                   ਸੀਮਾ ਮਿੱਤਲ ਨੇ ਤਿੰਨ ਦਿਨ ਤੋਂ ਹੀ ਖਾਣਾ ਪੀਣਾ ਬੰਦ ਕੀਤਾ ਹੋਇਆ ਹੈ। ਜਦੋਂ ਕਿ ਅੱਜ ਸਵੇਰ ਤੋਂ ਬਾਕੀ ਚਾਰ ਅਧਿਆਪਕਾਵਾਂ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਮਾ ਮਿੱਤਲ ਦੀ ਸ਼ਰੀਰਕ ਹਾਲਤ ਭਾਂਵੇ ਤਿੰਨ ਦਿਨ ਤੋਂ ਕੁਝ ਵੀ ਨਾ ਖਾਣ ਕਾਰਣ ਵਿਗੜ ਗਈ ਹੈ। ਪਰੰਤੂ ਉਹ ਸੰਘਰਸ਼ ਜਾਰੀ ਰੱਖਣ ਲਈ ਪੂਰੀ ਤਰਾਂ ਦ੍ਰਿੜ ਹੈ। ਉਨਾਂ ਕਿਹਾ ਕਿ ਜੇਕਰ ਸੰਘਰਸ਼ ਕਰ ਰਹੀ ਕਿਸੇ ਵੀ ਟੀਚਰ ਨੂੰ ਕੁਝ ਹੋ ਗਿਆ ਤਾਂ ਇਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸ਼ਨ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਹੋਵੇਗੀ।

                      ਇਨਸਾਫ ਦੀ ਅਵਾਜ਼ ਪਾਰਟੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਨਗੜ੍ਹ ਅਤੇ ਬੀਕੇਯੂ ਏਕਤਾ ਡਕੌਂਦਾ ਦੇ ਸੂਬਾਈ ਪ੍ਰੈਸ ਸਕੱਤਰ ਬਲਵੰਤ ਸਿੰਘ ਉਪਲੀ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਤਿੰਨ ਦਿਨ ਦੇ ਸੰਘਰਸ਼ ਤੋਂ ਬਾਅਦ ਵੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਜ ਜਨਤਕ ਜਥੇਬੰਦੀਆਂ ਦਾ ਵਫਦ ਟੀਚਰਾਂ ਦੀਆਂ ਮੰਗਾਂ ਅਤੇ ਟਰੱਸਟ ਦੀਆਂ ਬੇਨਿਯਮੀਆਂ ਦੀ ਜਾਂਚ ਲਈ ਡੀਸੀ ਨੂੰ ਮੰਗ ਪੱਤਰ ਸੌਪੇਗਾ। ਇਸ ਮੰਗ ਪੱਤਰ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਾਂਗੇ।

              ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਬਰਨਾਲਾ ਪ੍ਰਸ਼ਾਸ਼ਨ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੀ ਤਾਕਤ ਅਤੇ ਸਿਰੜ ਦੀ ਪਰਖ ਕਰਨ ਦੀ ਕੋਸ਼ਿਸ਼ ਨਾ ਕਰੇ, ਇਲਾਕੇ ਦੇ ਲੋਕ ਕਦੇ ਵੀ ਘੋਲ ਦੇ ਮੈਦਾਨ ਚੋਂ ਪ੍ਰਾਪਤੀ ਹੋਣ ਤੱਕ ਪਿੱਛੇ ਨਹੀਂ ਹਟਦੇ, ਇਹ ਬਰਨਾਲਾ ਜਿਲ੍ਹੇ ਦੇ ਲੋਕਾਂ ਦਾ ਇਤਿਹਾਸ ਰਿਹਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਜੁਝਾਰੂ ਲੋਕਾਂ ਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਕਰ ਰਿਹਾ ਹੈ। ਪ੍ਰਸ਼ਾਸ਼ਨ ਦੀ ਡੰਗ ਟਪਾਉ ਨੀਤੀ ਦੇ ਸਿੱਟੇ ਆਉਣ ਵਾਲੇ ਦਿਨਾਂ ਚ, ਗੰਭੀਰ ਨਿਕਲਣਗੇ। 

ਹਾਅ ਦਾ ਨਾਅਰਾ ਮਾਰਣ ਪਹੁੰਚੀ ਕਾਗਰਸੀ ਆਗੂ ਸੁਖਜੀਤ ਸੁੱਖੀ

ਨਗਰ ਕੌਸ਼ਲ ਬਰਨਾਲਾ ਦੀ ਸਾਬਕਾ ਕੌਸਲਰ ਅਤੇ ਸੀਨੀਅਰ ਕਾਗਰਸੀ ਆਗੂ ਸੁਖਜੀਤ ਕੌਰ ਸੁੱਖੀ ਵੀ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਣ ਲਈ ਪਹੁੰਚੀ। ਉਨ੍ਹਾਂ ਕਿਹਾ ਕਿ ਉਹ ਖੁਦ ਅਤੇ ਕਾਂਗਰਸ ਪਾਰਟੀ ਪੂਰੀ ਤਰਾਂ ਸੰਘਰਸ਼ ਕਰ ਰਹੀਆਂ ਟੀਚਰਾਂ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਐਮਐਲਏ ਕੇਵਲ ਸਿੰਘ ਢਿੱਲੋਂ ਦੇ ਪੂਰਾ ਮਾਮਲਾ ਧਿਆਨ ਚ, ਲਿਆਵੇਗੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਿਲ ਕੇ ਟੀਚਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪੂਰਾ ਜੋਰ ਲਾਵੇਗੀ।

Advertisement
Advertisement
Advertisement
Advertisement
Advertisement
error: Content is protected !!