85 ਦਿਨ ਤੋ ਕੰਟੀਨ ਬੰਦ ਹੋਣ ਕਰਕੇ ਸਾਬਕਾ ਫੌਜੀ ਹੋ ਰਹੇ ਪ੍ਰੇਸ਼ਾਨ, ਪ੍ਰਸ਼ਾਸ਼ਨ ਤੋਂ ਮੰਗਿਆ ਦਖਲ-ਇੰਜਨੀਅਰ ਸਿੱਧੂ
ਹਰਿੰਦਰ ਨਿੱਕਾ ਬਰਨਾਲਾ 10 ਜੂਨ 2020
ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਕਡਾਉਣ ਕਰਕੇ ਪਿਛਲੇ 85 ਦਿਨਾਂ ਤੋਂ ਸਥਾਨਕ ਏਅਰ ਫੋਰਸ ਅੱਡੇ ਤੇ ਸਾਬਕਾ ਫੌਜੀਆਂ ਦੇ ਸਮਾਨ ਖਰੀਦਣ ਲਈ ਬਣੀ CSD ਕੰਟੀਨ ਬੰਦ ਹੋਣ ਕਾਰਣ ਹਜ਼ਾਰਾਂ ਦੀ ਸੰਖਿਆ ਚ, ਸਾਬਕਾ ਫੌਜੀਆਂ ਦੇ ਪਰਿਵਾਰ ਪ੍ਰੇਸ਼ਾਨ ਹੋ ਰਹੇ ਹਨ। ਇਸ ਜਾਣਕਾਰੀ ਦਿੰਦਿਆਂ ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਜਦੋਂ ਕਰਫਿਊ ਖਤਮ ਹੋ ਗਿਆ ਤੇ ਸਾਰੇ ਬਾਜ਼ਾਰ ਵੀ ਆਮ ਵਾਂਗ ਖੁੱਲ ਗਏ ਹਨ ਤੇ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਹੈ। ਫਿਰ ਕਿਓ ਇਹ ਕੰਟੀਨ ਖੋਹਲਣ ਵਿਚ ਟਾਲਮਟੋਲ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਜਿਲ੍ਹੇ ਨਾਲ ਸਬੰਧਿਤ 6000 ਹਜ਼ਾਰ ਸਾਬਕਾ ਫੌਜੀ ਪਰਿਵਾਰ 1200 ਸੌ ਫੌਜੀ ਵਿਧਵਾਵਾਂ ਦੇ ਪਰਿਵਾਰ ਕੰਟੀਨ ਦੀ ਸਹੂਲਤ ਨਾ ਮਿਲਣ ਕਰਕੇ ਪਰੇਸਾਨ ਹਨ । ਉਨਾਂ ਜਿਲਾ ਮੈਜਿਸਟਰੇਟ ਤੋ ਮੰਗ ਕੀਤੀ ਇਸ ਸਬੰਧ ਵਿੱਚ ਸਥਾਨਕ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਤੁਰੰਤ ਗੱਲ ਕੀਤੀ ਜਾਵੇ ਤੇ ਕੰਟੀਨ ਨੂੰ ਤੁਰੰਤ ਖੋਹਲਿਆਆ ਜਾਵੇ। ਸਿੱਧੂ ਨੇ ਕਿਹਾ ਕਿ ਅਸੀਂ ਨਿੱਜੀ ਤੌਰ ਤੇ ਕਈ ਵਾਰ ਏਅਰ ਫੋਰਸ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਾ ਤੇ ਪਰੰਤੂ ਹਾਲੇ ਤਕ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ । ਓਹਨਾ ਸਾਬਕਾ ਫੌਜੀ ਵੀਰਾ ਨੂੰ ਸੁਚੇਤ ਕੀਤਾ ਕੇ ਕੁਝ ਲੋਕ ਲਿਸਟਾਂ ਬਨਾਉਣ ਦੇ ਨਾ ਤੇ ਓਹਨਾ ਨੂੰ ਗੁੰਮਰਾਹ ਕਰ ਰਹੇ ਹਨ । ਅਜਿਹੇ ਵਿਅਕਤੀਆਂ ਤੋਂ ਸਾਵਧਾਨ ਰਹੋ ਕਿਉਕਿ ਇਹ ਕਿਸੇ ਦਾ ਨਿੱਜੀ ਕੰਮ ਨਹੀਂ , ਇਹ ਏਅਰ ਫੋਰਸ ਦੀ ਡਿਊਟੀ ਹੈ । ਜਿਸ ਨੂੰ ਕੰਟੀਨ ਚੋ ਮੁਨਾਫਾ ਹੁੰਦਾ ਹੈ ।
ਉਨ੍ਹਾਂ ਕਿਹਾ ਕਿ ਸਿਵਿਲ ਪ੍ਰਸਾਸਨ ਦੀ ਅਸੀ ਪਿਛਲੀ ਮੀਟਿੰਗ ਦੌਰਾਨ ਏਅਰ ਫੋਰਸ ਅਧਿਕਾਰੀਆਂ ਨੂੰ ਇਹ ਵੀ ਕਹਿ ਕੇ ਆਏ ਹਾਂ ਕੇ ਜੇ ਲਿਸਟਾਂ ਬਨਾਉਣ ਦੀ ਲੋੜ ਪਈ ਤਾਂ ਸਥਾਨਕ ਜੀਉਜੀ ਦਫ਼ਤਰ, ਜਿਸ ਦੇ ਇੰਚਾਰਜ ਕਰਨਲ ਲਾਭ ਸਿੰਘ ਹਨ । ਇੰਜਨੀਅਰ ਸਿੱਧੂ ਨੇ ਕਿਹਾ ਕਿ ਜੇਕਰ ਸਾਡੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਬਕਾ ਸੈਨਿਕ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸ ਮੌਕੇ ਲੈਫਟੀਨੈਂਟ ,ਭੋਲਾ ਸਿੰਘ ਸਿੱਧੂ , ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਸਰਬਜੀਤ ਸਿੰਘ , ਸੂਬੇਦਾਰ ਗੁਰਦੀਪ ਸਿੰਘ , ਸੂਬੇਦਾਰ ਹਰਪਾਲ ਸਿੰਘ , ਹੌਲਦਾਰ ਗੁਲਾਬ ਸਿੰਘ , ਪਰਗਟ ਸਿੰਘ , ਬੂਟਾ ਸਿੰਘ , ਜੰਗੀਰ ਸਿੰਘ ਤੇ ਬਿਸ਼ਨੂੰ ਦੇਵ ਹਾਕਮ ਹਾਜ਼ਰ ਸਨ।