ਦੋਸ਼ੀ ਰਿਵਾਲਵਰ ਸਮੇਤ ਪਹੁੰਚਿਆ ਥਾਣੇ ,ਕਿਹਾ ਕਰ ਲਉ ਗਿਰਫਤਾਰ
ਮਨੀ ਗਰਗ ਬਰਨਾਲਾ 10 ਜੂਨ 2020
ਜਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਚ, ਇੱਕ ਵੱਡੇ ਅਕਾਲੀ ਆਗੂ ਦੇ ਕਰੀਬੀ ਨੇਤਾ ਕਰਮਜੀਤ ਸਿੰਘ ਲੋਗੜੀ ਨੇ ਆਪਣੇ ਚਚੇਰੇ ਭਾਈਆਂ ਨੂੰ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਅਕਾਲੀ ਆਗੂ ਘਟਨਾ ਤੋਂ ਬਾਅਦ ਆਪਣੇ ਲਾਇਸੰਸੀ ਰਿਵਾਲਵਰ ਸਮੇਤ ਪੁਲਿਸ ਕੋਲ ਪਹੁੰਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਲੋਗੜੀ ਦਾ ਬੁੱਧਵਾਰ ਦਿਨ ਚ, ਕਿਸੇ ਗੱਲੋਂ ਤਕਰਾਰ ਹੋ ਗਿਆ ਸੀ। ਜਿਸ ਨੇ ਅੱਜ ਸ਼ਾਮ ਕਰੀਬ 7 ਕੁ ਵਜੇ ਆਪਣੇ ਚਚੇਰੇ ਭਰਾਵਾਂ ਜਸਵੀਰ ਸਿੰਘ ਉਮਰ ਕਰੀਬ 45 ਸਾਲ ਅਤੇ ਅਮਰਜੀਤ ਸਿੰਘ ਉਮਰ ਕਰੀਬ 30 ਸਾਲ ਉੱਪਰ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਗੰਭੀਰ ਹਾਲਤ ਚ, ਦੋਵਾਂ ਨੂੰ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਘਟਨਾ ਬਹੁਤ ਮੰਦਭਾਗੀ ਹੈ। ਘਟਨਾ ਤੋਂ ਤੁਰੰਤ ਬਾਅਦ ਮੌਕੇ ਤੇ ਪੁਲਿਸ ਪਾਰਟੀ ਸਣੇ ਪਹੁੰਚੇ ਐਸਐਚਉ ਕਮਲਜੀਤ ਸਿੰਘ ਨੇ ਦੋਸ਼ੀ ਨੂੰ ਰਿਵਾਲਵਰ ਸਮੇਤ ਗਿਰਫਤਾਰ ਕਰ ਲਿਆ। ਉਨ੍ਹਾਂ ਕਿਹਾ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋਹਰੇ ਕਤਲ ਸਬੰਧੀ ਵਜ੍ਹਾਂ ਰੰਜਿਸ਼ ਦਾ ਖੁਲਾਸਾ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਤੋਂ ਬਾਅਦ ਹੀ ਲੱਗ ਸਕੇਗਾ।