ਅਸ਼ੋਕ ਵਰਮਾ ਮਾਨਸਾ,10 ਜੂਨ 2020
ਮਾਨਸਾ ਦੇ ਵਾਰਡ ਨੰਬਰ 25 ਦੇ ਸਟੋੋਰ ਵਿੱਚੋੋਂ 04 ਜੂਨ ਤੋਂ 05 ਜੂਨ 2020 ਦੀ ਦਰਮਿਆਨੀ ਰਾਤ ਨੂੰ ਤਾਲੇ ਤੋੜ ਕੇ 4 ਵੱਡੀਆਂ ਐਲ.ਈ.ਡੀ. ਸਕਰੀਨਾ, ਡੀ.ਵੀ.ਡੀ. ਪਲੇਅਰ, ਵੀਡੀਓ ਕਰੇਨ ਅਪਰੇਟਿੰਗ ਮਸੀਨ ਆਦਿ ਸਮਾਨ ਚੋੋਰੀ ਕਰਕੇ ਲੈ ਜਾਣ ਵਾਲੇ 2 ਪੁਲਿਸ ਨੇ ਵਾਰਦਾਤ ਵਿੱਚ ਵਰਤੇ ਆਟੋ ਰਿਕਸਾ ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਬਰਾਮਦ ਕੀਤੇ ਸਮਾਨ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜਾਰ ਰੁਪਏ ਬਣਦੀ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਤਿੰਨ ਖੁੰਗਰ ਪੁੱਤਰ ਓਮ ਪ੍ਰਕਾਸ ਵਾਸੀ ਔਲਖ ਕਲੌਨੀ ਮਾਨਸਾ ਨੇ ਥਾਣਾ ਸਿਟੀ1 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਮੰਦਰ ਵਾਲੀ ਗਲੀ ਮਾਨਸਾ ਵਿਖੇ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਉਸ ਪਾਸ ਵੱਡੇ ਪ੍ਰੋਗਰਾਮ ਕਰਨ ਲਈ 4 ਵੱਡੀਆਂ ਐਲ.ਈ.ਡੀ. ਸਕਰੀਨਾ 50 ਇੰਚੀ, ਡੀ.ਵੀ.ਡੀ. ਪਲੇਅਰ, ਇੱਕ ਚੇਜਰ, ਇੱਕ ਸਟੈਪਲਾਈਜਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸੀਨ ਆਦਿ ਸਿਸਟਮ ਹੈ, ਜੋ ਇਹ ਸਮਾਨ ਉਸ ਵੱਲੋੋਂ ਭਗਤ ਸਿੰਘ ਚੌਕ ਮਾਨਸਾ ਤੋੋਂ ਡੀ.ਏ.ਵੀ. ਸਕੂਲ ਮਾਨਸਾ ਨੂੰ ਜਾਂਦੀ ਲਿੰਕ ਸੜਕ ਤੇ ਬਣਾਏ ਸਟੋਰ ਵਿੱਚ ਰੱਖਿਆ ਹੋਇਆ ਸੀ।
ਉਨਾਂ ਦੱਸਿਆ ਕਿ 4 ਜੂਨ ਤੋਂ 5 ਜੂਨ ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਨੇ ਸਟੋੋਰ ਦਾ ਸਟਰ ਅਤੇ ਤਾਲੇ ਤੋੜ ਕੇ ਸਮਾਨ ਚੋੋਰੀ ਕਰ ਲਿਆ। ਮੁਦੱਈ ਪਹਿਲਾਂ ਆਪਣੇ ਤੌੌਰ ਤੇ ਪੜਤਾਲ ਕਰਦਾ ਰਿਹਾ ਅਤੇ ਫਿਰ 9 ਜੂਨ ਨੂੰ ਪੁਲਿਸ ਪਾਸ ਬਿਆਨ ਲਿਖਾਉਣ ਤੇ ਮੁਕੱਦਮਾ ਨੰਬਰ 96 ਥਾਣਾ ਸਿਟੀ1 ਮਾਨਸਾ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ 2 ਮੁਲਜਮਾਂ ਅਵਤਾਰ ਸਿੰਘ ਉਰਫ ਤਾਰੀ ਅਤੇ ਜਸਪਾਲ ਸਿੰਘ ਉਰਫ ਪਾਲੀ ਪੁੱਤਰਾਨ ਲਾਲ ਸਿੰਘ ਵਾਸੀ ਵਾਰਡ ਨੰਬਰ 25 ਨੂੰ ਗਿ੍ਰਫਤਾਰ ਕਰਕੇ ਚੋੋਰੀ ਦਾ ਮਾਲ 4 ਵੱਡੀਆਂ ਐਲ.ਈ.ਡੀ. ਸਕਰੀਨਾ, ਡੀ.ਵੀ.ਡੀ. ਪਲੇਅਰ, ਇੱਕ ਚੇਂਜਰ, ਇੱਕ ਸਟੈਪਲਾਈਜਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸੀਨ ਨੂੰ ਬਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਗਿ੍ਰਫਤਾਰ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅਜਿਹੀਆਂ ਹੋੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।