ਇਮਾਨਦਾਰੀ ਅਤੇ ਕੁਸ਼ਲਤਾ ਦੀ ਮਿਸਾਲ ਹਨ ਰਾਜੇਸ਼ ਸ਼ਰਮਾ :- ਜੁਲਕਾ
ਗਰੀਬ ਸੇਵਾ ਸੁਸਾਇਟੀ ਨੇ ਡਿਪਟੀ ਪ੍ਰਿੰਸੀਪਲ ਸਕੱਤਰ ਨੂੰ ਕੀਤਾ ਸਨਮਾਨਿਤ
ਲੋਕੇਸ਼ ਕੌਸ਼ਲ ਪਟਿਆਲਾ 10 ਜੂਨ 2020
ਮੁੱਖ ਮੰਤਰੀ ਕੈਂਪ ਆਫ਼ਿਸ ਪਟਿਆਲਾ ਵਿਖੇ ਓ.ਐਸ.ਡੀ. ਦੇ ਅਹੁਦੇ ‘ਤੇ ਤੈਨਾਤ ਸੀਨੀਅਰ ਪੀ.ਸੀ.ਐਸ. ਅਧਿਕਾਰੀ ਰਾਜੇਸ਼ ਸ਼ਰਮਾ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਡਿਪਟੀ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਗਰੀਬ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਜੁਲਕਾ, ਡਾ. ਮੰਜੂ ਅਰੋੜਾ, ਚੇਅਰਮੈਨ ਪਰਮਜੀਤ ਪੰਮੀ ਬੇਦੀ ਅਤੇ ਪੰਜਾਬ ਗਾਰਮੇਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਵੱਲੋਂ ਰਾਜੇਸ਼ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ । ਇਸ ਮੌਕੇ ਜੁਲਕਾ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਡਿਪਟੀ ਪ੍ਰਿੰਸੀਪਲ ਸਕੱਤਰ ਰਜੇਸ਼ ਸਿੰਗਲਾ ਇਮਾਨਦਾਰੀ ਅਤੇ ਕੁਸ਼ਲਤਾ ਦੀ ਮਿਸਾਲ ਹਨ। ਉਨ੍ਹਾਂ ਦੀ ਇਸੇ ਕਾਬਲਿਅਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਉੱਚ ਅਹੁਦੇ ‘ਤੇ ਬਿਰਾਜਮਾਨ ਕੀਤਾ ਗਿਆ ਹੈ, ਕਿਉਂਕਿ ਰਾਜੇਸ਼ ਸ਼ਰਮਾ 2017 ਤੋਂ ਮੁੱਖ ਮੰਤਰੀ ਕੈਂਪ ਆਫ਼ਿਸ ਵਿਚ ਆਪਣੀ ਡਿਊਟੀ ਨੂੰ ਬਹੁਤ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾ ਕੇ ਸਮੁੱਚੇ ਪਟਿਆਲਵੀਆਂ ਦਾ ਦਿਲ ਜਿੱਤਦੇ ਆ ਰਹੇ ਹਨ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੇਂਟ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਅਹਿਮ ਜ਼ਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾ ਕੇ ਸਰਕਾਰ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ। ਇਸ ਮੌਕੇ ਡਾ. ਵਿਕਾਸ ਗੋਇਲ, ਐਸ.ਪੀ. ਚਾਂਦ, ਵਾਈ.ਪੀ. ਸੂਦ, ਭਾਵਨਾਪ੍ਰੀਤ ਸਾਹਨੀ, ਹਰਪ੍ਰੀਤ ਬੇਦੀ, ਨੀਲਮ ਸੰਧੂ, ਸੱਤਿਆ ਜੈਨ, ਸ਼ਵਿੰਦਰ ਜੁਲਕਾ, ਜਸਪਾਲ ਜਿੰਦਲ, ਕਮਲ ਗਰਗ, ਜਗਜੀਤ ਸਿੰਘ ਹਾਜ਼ਰ ਸਨ।