ਬਰਨਾਲਾ ਜਿਲ੍ਹੇ ਚ, ਸ਼ੱਕੀ ਕੇਸ 3843, ਨੈਗੇਟਿਵ ਪਾਏ 3567 ਅਤੇ 248 ਰਿਪੋਰਟਾਂ ਦਾ ਇੰਤਜ਼ਾਰ
ਸੋਨੀ ਪਨੇਸਰ ਬਰਨਾਲਾ, 10 ਜੂਨ 2020
ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਵਿੱਚ ਕਰੋਨਾ ਵਾਇਰਸ ਵਿਰੁੱਧ ਯਤਨ ਜਾਰੀ ਹਨ। ਇਸੇ ਦੌਰਾਨ ਅੱਜ ਜ਼ਿਲ੍ਹੇ ਵਿੱਚ 2 ਹੋਰ ਵਿਅਕਤੀਆਂ ਨੇ ਕਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਲਈ ਹੈ ਅਤੇ ਉਹ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੱਲੋਂ ਉਨ੍ਹਾਂ ਨੂੰ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਨ੍ਹਾਂ ਠੀਕ ਹੋਏ ਵਿਅਕਤੀਆਂ ਵਿੱਚ ਪਿੰਡ ਭੂਰੇ ਅਤੇ ਬਰਨਾਲਾ ਵਾਸੀ ਸ਼ਾਮਲ ਹਨ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 3843 ਸ਼ੱਕੀ ਕੇਸ ਪਾਏ ਗਏ। ਇਨ੍ਹਾਂ ਵਿੱਚੋਂ 3567 ਨੈਗੇਟਿਵ ਪਾਏ ਗਏ ਹਨ। 248 ਰਿਪੋਰਟਾਂ ਦਾ ਇੰਤਜ਼ਾਰ ਹੈ ਅਤੇ ਜ਼ਿਲ੍ਹੇ ਵਿੱਚ 3 (ਇੱਕ ਨਵਾਂ ਕੇਸ ਭਦੌੜ ਨਾਲ ਸਬੰਧਤ) ਐਕਟਿਵ ਕੇਸ ਹਨ।