ਰਿਚਾ ਨਾਗਪਾਲ, ਪਟਿਆਲਾ, 3 ਅਕਤੂਬਰ 2023
ਪਟਿਆਲਾ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਲੱਗਣ ਦੀਆਂ 2 ਘਟਨਾਵਾਂ ਬਾਰੇ ਵੇਰਵੇ ਹੋਰ ਸਪੱਸ਼ਟ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ) ਵੱਲੋਂ ਭੇਜੀ ਗਈ ਪਹਿਲੀ ਰਿਪਰੋਟ ਵਿੱਚ 7 ਥਾਵਾਂ ਉਤੇ ਅੱਗ ਦਿਖਾਈ ਗਈ ਸੀ, ਜਿਸ ਬਾਬਤ 48 ਘੰਟਿਆਂ ਦੇ ਅੰਦਰ-ਅੰਦਰ ਸਬੰਧਤ ਐਸ.ਡੀ.ਐਮਜ ਦੀਆਂ ਟੀਮਾਂ ਨੇ ਮੌਕੇ ਉਤੇ ਜਾ ਕੇ ਪੜਤਾਲ ਕੀਤੀ ਹੈ।
ਉਨ੍ਹਾਂ ਕਿਹਾ ਪਹਿਲੀ ਰਿਪੋਰਟ ਮੁਤਾਬਕ ਪੜਤਾਲ ਕਰਨ ਉਤੇ 2 ਥਾਵਾਂ ਉਤੇ ਹੀ ਅੱਗ ਲੱਗੀ ਪਾਈ ਗਈ, ਜਿਨ੍ਹਾਂ ਨੂੰ ਅਗਲੇ 24 ਘੰਟਿਆਂ ਵਿੱਚ ਵਾਤਾਵਰਣ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੀਆਂ ਥਾਵਾਂ ਉਤੇ ਖੜ੍ਹੀ ਫਸਲ ਪਾਈ ਗਈ ਅਤੇ ਨਾਲ ਵਾਲੇ ਖੇਤ ਵਿੱਚ ਬੇਲਰ ਚੱਲਿਆ ਹੋਇਆ ਸੀ, ਇਸ ਤਰ੍ਹਾਂ ਉਥੇ ਅੱਗ ਲੱਗਣ ਦੀ ਕੋਈ ਘਟਨਾਂ ਨਹੀਂ ਹੋਈ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਹੋਰ 7 ਥਾਵਾਂ ਉਤੇ ਅੱਗ ਲੱਗਣ ਦੀ ਸੂਚਨਾ ਪੀ.ਆਰ.ਐਸ.ਸੀ ਵੱਲੋਂ ਭੇਜੀ ਗਈ ਹੈ, ਜਿਸ ਨੂੰ ਸਾਡੀਆਂ ਟੀਮਾਂ ਵੱਲੋਂ ਪੜਤਾਲ ਕੀਤਾ ਜਾ ਰਿਹਾ ਹੈ ਅਤੇ ਇਹ ਪੜਤਾਲ 48 ਘੰਟਿਆਂ ਦੇ ਅੰਦਰ-ਅੰਦਰ ਲਾਜਮੀ ਤੌਰ ਉਤੇ ਕੀਤੀ ਜਾਂਦੀ ਹੈ ਅਤੇ ਇਹ ਲਗਾਤਾਰ ਜਾਰੀ ਰਹੇਗੀ।