ਗਗਨ ਹਰਗੁਣ , ਬਰਨਾਲਾ 4 ਅਕਤੂਬਰ 2023
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਲ੍ਹਾ ਪ੍ਰਸ਼ਾਸ਼ਨ ‘ਤੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਜਿਲ੍ਹਾ ਪੱਧਰ ਖੇਡਾਂ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ( PSPCL) ਸਰਕਲ ਬਰਨਾਲਾ ਵਿਖੇ ਤਾਇਨਾਤ ਜੂਨੀਅਰ ਇੰਜਨੀਅਰ ਆਸੂਤੋਸ਼ ਕੌਸ਼ਲ ਨੇ ਜਿਲ੍ਹਾ ਸ਼ਤਰੰਜ ਚੈਪੀਅਨਸ਼ਿਪ ‘ਚੋਂ ਸੋਨ ਤਗਮਾ ਜਿੱਤ ਕੇ ਬਰਨਾਲਾ ਸ਼ਹਿਰ ਅਤੇ ਆਪਣੇ ਮਹਿਕਮੇ ਦਾ ਨਾਂ ਰੌਸ਼ਨ ਕੀਤਾ ਹੈ। ਆਪਣੀ ਜਿੱਤ ਤੋਂ ਗਦਗਦ ਪ੍ਰਸੰਨ ਜੇ.ਈ. ਆਸ਼ੂਤੋਸ਼ ਕੌਸ਼ਲ ਨੇ ਕਿਹਾ ਕਿ ਖੇਡਾਂ ਦਾ ਹਰ ਵਿਅਕਤੀ ਦੇ ਜੀਵਨ ‘ਚ ਅਹਿਮ ਸਥਾਨ ਹੈ। ਖੇਡਣ ਦੀ ਕੋਈ ਉਮਰ ਨਹੀਂ, ਹਰ ਉਮਰ ਦਾ ਵਿਅਕਤੀ ਆਪਣੀ ਸ਼ਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਆਪਣੀ ਮਨਪੰਸਦ ਖੇਡ ਵਿੱਚ ਹਿੱਸਾ ਲੈ ਸਕਦਾ ਹੈ। ਸ਼ਤਰੰਜ ਖਿਡਾਰੀ ਆਸ਼ੂਤੋਸ਼ ਕੌਸ਼ਲ ਨੇ ਕਿਹਾ ਖੇਡਾਂ ਵਿਹਲਿਆਂ ਦਾ ਕੰਮ ਨਹੀਂ, ਬਲਕਿ ਹਰ ਵਿਅਕਤੀ ਨੂੰ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਖੇਡ ਲਈ ਸਮਾਂ ਜਰੂਰ ਕੱਢਣਾ ਚਾਹੀਦਾ ਹੈ। ਖੇਡਾਂ ਵਿਅਕਤੀ ਨੂੰ ਤਰੋਤਾਜ਼ਾ ਅਤੇ ਤਣਾਅ ਮੁਕਤ ਰੱਖਦੀਆਂ ਹਨ। ਉਨਾਂ ਕਿਹਾ ਕਿ ਅਜੋਕੇ ਦੌਰ ਦੀ ਦੌੜ ਭੱਜ ਵਾਲੀ ਬੇਹੱਦ ਤਣਾਪੂਰਣ ਜਿੰਦਗੀ ‘ਚੋਂ ਵਿਅਕਤੀ ਨੂੰ ਬੱਚਤ ਦੇ ਰੂਪ ਵਿੱਚ ਨੂੰ ਬੀਮਾਰੀਆਂ ਹੀ ਮਿਲਦੀਆਂ ਹਨ। ਖੇਡਾਂ ਤੰਦਰੁਸਤ ਜਿੰਦਗੀ ਲਈ ਵਰਦਾਨ ਸਾਬਿਤ ਹੁੰਦੀਆਂ ਹਨ। ਇਸ ਲਈ ਤੰਦਰੁਸਤ ਰਹਿਣ ਦੇ ਚਾਹਵਾਨ ਹਰ ਕਿਸੇ ਵਿਅਕਤੀ ਲਈ ਖੇਡਾਂ ਜਰੂਰੀ ਹਨ। ਉਨ੍ਹਾਂ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਦੀ ਸਰਾਹਣਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਿੱਢੇ ਯਤਨਾਂ ਤੋਂ ਬਾਅਦ ਲੋਕਾਂ ਅੰਦਰ ਖੇਡਾਂ ਪ੍ਰਤੀ ਦਿਲਚਸਪੀ ਪਹਿਲਾਂ ਤੋਂ ਜਿਆਦਾ ਵਧੀ ਹੈ। ਅਧੀਨ ਜੂਨੀਅਰ ਇੰਜਨੀਅਰ ਵਜੋਂ ਕੰਮ ਕਰ ਰਿਹਾ ਹੈ। ਇਸ ਮੌਕੇ ਜਿਲ੍ਹਾ ਸ਼ਤਰੰਜ ਐਸੋਸੀਏਸ਼ਨ ਦੇ ਜੁਨਿੰਦਰ ਜੋਸ਼ੀ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਰਹੇ। ਸਾਰਿਆਂ ਨੇ ਸੋਨ ਤਗਮਾ ਜੇਤੂ ਆਸੂਤੋਸ਼ ਕੌਸ਼ਲ ਨੂੰ ਜਿੱਤ ਲਈ ਵਧਾਈ ਵੀ ਦਿੱਤੀ।