ਰਘਬੀਰ ਹੈਪੀ,ਬਰਨਾਲਾ,28 ਸਤੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਗਣੇਸ਼ ਚਤੁਰਥੀ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ “ਸ਼੍ਰੀ ਗਣੇਸ਼” ਪੂਜਣ ਲਿਜਾਇਆ ਗਿਆ। ਜਿਸ ਵਿਚ ਨਰਸਰੀ ਤੋਂ ਦੂਸਰੀ ਕਲਾਸ ਦੇ ਬੱਚੇ ਸ਼ਾਮਿਲ ਹੋਏ। ਬੱਚਿਆਂ ਨੇ ਮੰਦਿਰ ਵਿੱਚ ਸ਼੍ਰੀ ਗਣੇਸ਼ ਜੀ ਨੂੰ ਨਮਨ ਕੀਤਾ ਅਤੇ ਉਹਨਾਂ ਤੋਂ ਅਸ਼ੀਰਵਾਦ ਲਿਤਾ।
ਬੱਚਿਆਂ ਨੇ ਮੰਦਿਰ ਵਿੱਚ ਗਣਪਤੀ ਜੀ ਦੇ ਭਜਨ ਕੀਰਤਨ ਦਾ ਵੀ ਅਨੰਦ ਮਾਣਿਆ। ਬੱਚਿਆਂ ਨੂੰ ਮੰਦਿਰ ਵਿਚੋਂ ਮੋਦਕ ਦਾ ਪ੍ਰਸਾਦ ਵੀ ਦਿੱਤਾ ਗਿਆ। ਪ੍ਰਿਸੀਪਲ ਡਾ ਸ਼ਰੂਤੀ ਸ਼ਰਮਾ ਜੀ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਤਿਉਹਾਰ ਦੀ ਸ਼ੁਰੂਆਤ ਸ਼ਿਵਾਜੀ ਮਹਾਰਾਜ ਦੀ ਮਾਤਾ ਜੀਜਾਬਾਈ ਨੇ ਬਚਪਨ ਵਿੱਚ ਹੀ ਕੀਤੀ ਸੀ। ਬਾਅਦ ਵਿਚ ਪੇਸ਼ਵਾ ਨੇ ਇਸ ਤਿਉਹਾਰ ਦਾ ਵਿਸਥਾਰ ਕੀਤਾ ਅਤੇ ਲੋਕਮਾਨਯ ਬਾਲ ਗੰਗਾਧਰ ਤਿਲਕ ਨੇ ਇਸ ਨੂੰ ਰਾਸ਼ਟਰੀ ਪਛਾਣ ਦਿੱਤੀ। ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਭਗਵਾਨ ਗਣੇਸ਼ ਜੀ ਰੂਪ ਵਿੱਚ ਮਨਾਇਆ ਜਾਂਦਾ ਹੈ।
ਗਣੇਸ਼ ਚਤੁਰਥੀ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਿਆ ਜਾਂਦਾ ਹੈ। ਮਹਾਰਾਸ਼ਟਰ ਅਤੇ ਕਰਨਾਟਕਾ ਵਿੱਚ ਬੜੀ ਧੂਮਧਾਮ ਨਾਲ ਮਨਿਆ ਜਾਂਦਾ ਹੈ। ਸ਼੍ਰੀ ਗਣੇਸ਼ ਜੀ ਨੂੰ ਲੋਕ ਰਿਧੀ – ਸਿਧੀ ਦੇ ਦੇਵਤਾ ਵਜੋਂ ਪੁਜਦੇ ਹਨ ਜੋ ਕਿ ਪ੍ਰਥਮ ਪੂਜਨੀਏ ਵੀ ਹਨ । ਪ੍ਰਿਸੀਪਲ ਜੀ ਨੇ ਦੱਸਿਆ ਕਿ ਸਾਡਾ ਮਕਸਦ ਬੱਚਿਆਂ ਨੂੰ ਦਸਣਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਅਤੇ ਅਪਣੀ ਸੰਸਕ੍ਰਿਤੀ ਨੂੰ ਨਹੀਂ ਭੁਲਣਾ ਚਾਹੀਂਦਾ ਹੈ। ਸਾਡੀ ਸੰਸਕ੍ਰਿਤੀ ਸਾਨੂੰ ਸੰਸਕਾਰਾਂ ਨਾਲ ਜੁੜਨਾ ਸਿਖਾਉਂਦੀ ਹੈ । ਅੰਤ ਵਿੱਚ ਸਾਰਿਆਂ ਨੂੰ ਭਗਵਾਨ ਸ਼੍ਰੀ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ।