ਅਸੋਕ ਧੀਮਾਨ,ਫਤਿਹਗੜ੍ਹ ਸਾਹਿਬ,17 ਸਤੰਬਰ 2023
ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਅਤੇ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ “ਵਿਸ਼ਵ ਰੋਗੀ ਸੁਰੱਖਿਅਤ ਦਿਵਸ” ਮਨਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਵਧੀਆ ਇਲਾਜ ਲਈ ਰੋਗੀ ਅਤੇ ਡਾਕਟਰ ਵਿਚਕਾਰ ਆਪਸੀ ਸਹਿਯੋਗ ਹੋਣਾ ਅਤੀ ਜ਼ਰੂਰੀ ਹੁੰਦਾ ਹੈ ਤਾਂ ਹੀ ਕਿਸੇ ਬਿਮਾਰੀ ਦਾ ਇਲਾਜ ਸਹੀ ਤੇ ਸਮੇਂ ਸਿਰ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਸੰਸਾਰ ਅੰਦਰ ਅੱਜ ਦਾ ਦਿਨ ਮਰੀਜ਼ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨਾ, ਮਰੀਜ ਤੇ ਡਾਕਟਰ ਵਿਚਕਾਰਲੇ ਆਪਸੀ ਫ਼ਰਜਾਂ ਪ੍ਰਤੀ ਜਾਗਰੂਕ ਕਰਨ ਤੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਹੀ ਮਨਾਇਆ ਜਾਂਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਰਿਤਾ ਨੇ ਕਿਹਾ ਕਿ ਡਾਕਟਰ ਦਾ ਫਰਜ਼ ਬਣਦਾ ਹੈ ਕਿ ਉਹ ਰੋਗੀ ਅਤੇ ਉਸਦੇ ਸੰਬੰਧੀਆਂ ਨੂੰ ਬਿਮਾਰੀ ਪ੍ਰਤੀ ਸਹੀ ਜਾਣਕਾਰੀ ਦੇਵੇ, ਸਹੀ ਸਮੇਂ ਤੇ ਉਸ ਦਾ ਸਹੀ ਇਲਾਜ ਕਰੇ, ਇਲਾਜ ਦੀ ਅਨੁਮਾਨਤ ਲਾਗਤ ਬਾਰੇ ਜਾਣਕਾਰੀ ਦੇਵੇ, ਮਰੀਜ਼ ਦੀ ਨਿਜਤਾ ਅਤੇ ਗੁਪਤਤਾ ਦਾ ਧਿਆਨ ਰੱਖੇ, ਉਸਦੇ ਆਪਣੇ ਕਲੀਨੀਕਲ ਰਿਕਾਰਡ ਤੱਕ ਪਹੁੰਚ ਕਰਨ ਦਾ ਦੇਵੇ ,ਮਰੀਜ਼ ਨਾਲ ਉਚਿਤ ਵਿਵਹਾਰ ਕਰੇ ਅਤੇ ਮਰੀਜ਼ ਦੀ ਹਰ ਸਮੇਂ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਬਰ ਤਿਆਰ ਰਹੇ , ਕਿਉਂਕਿ ਚੰਗੀ ਸਾਂਭ ਸੰਭਾਲ ਅਤੇ ਆਦਰ ਪੂਰਨ ਨਾਲ ਇਲਾਜ ਕਰਵਾਉਣਾ ਮਰੀਜ ਦਾ ਅਧਿਕਾਰ ਹੈ।
ਉਹਨਾਂ ਕਿਹਾ ਕਿ ਮਰੀਜ਼ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਡਾਕਟਰ ਨਾਲ ਪੂਰਨ ਸਹਿਯੋਗ ਕਰੇ, ਬਿਮਾਰੀ ਦਾ ਪਿਛੋਕੜ ਅਤੇ ਉਸ ਸੰਬੰਧੀ ਪੂਰੀ ਜਾਣਕਾਰੀ ਦੇਵੇ, ਡਾਕਟਰ ਦੁਆਰਾ ਦਿੱਤੀਆਂ ਸਲਾਹਾਂ ਦੀ ਪਾਲਣਾ ਕਰੇ, ਇਲਾਜ ਦੌਰਾਨ ਆਈਆਂ ਮੁਸ਼ਕਲਾਂ ਸਬੰਧੀ ਜਾਣੂ ਕਰਾਵੇ, ਅਤੇ ਆਪਣੀ ਦਵਾਈ ਕਿਸੇ ਹੋਰ ਨੂੰ ਨਾ ਦੇਵੇ ਅਜਿਹਾ ਕਰਨ ਨਾਲ ਉਸ ਦਾ ਇਲਾਜ ਵੀ ਅਧੂਰਾ ਰਹਿ ਸਕਦਾ ਹੈ । ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ, ਮੈਡੀਕਲ ਅਫਸਰ ਡਾ ਪ੍ਰੇਰਣਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਜਿਲਾ ਬੀ.ਸੀ.ਸੀ ਅਮਰਜੀਤ ਸਿੰਘ, ਕੋਮਲਪ੍ਰੀਤ ਕੌਰ, ਰਮਨਪ੍ਰੀਤ ਕੌਰ ਤੋਂ ਇਲਾਵਾ ਆਮ ਲੋਕ ਤੇ ਮਰੀਜ਼ ਹਾਜ਼ਰ ਸਨ।