ਅਸੋਕ ਧੀਮਾਨ,ਫਤਿਹਗੜ੍ਹ ਸਾਹਿਬ, 17 ਸਤੰਬਰ 2023
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਰੋਗੀ ਦਿਵਸ ਮਨਾਇਆ ਗਿਆ।ਇਸ ਮੌਕੇ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਰੀਜ਼ਾਂ ਦੇ ਅਧਿਕਾਰਾ ਪ੍ਰਤੀ ਸਹੁੰ ਚੁੱਕੀ ਅਤੇ ਮਰੀਜ਼ਾ ਦਾ ਚੈਕਅੱਪ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋੋਏ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਨੇ ਸਿਹਤ ਕਰਮਚਰੀਆਂ ਨੂੰ ਮਰੀਜ਼ਾ ਦੇ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਰੀਜ਼ਾਂ ਉਨ੍ਹਾਂ ਦੀ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਦੇਣੀ ਅਤਿ ਜ਼ਰੂਰੀ ਹੈ।
ਸਿਹਤ ਸਹੂਲਤ ਤੇ ਦੇਖਭਾਲ ਦੌਰਾਨ ਮਰੀਜ਼ ਦੇ ਪਰਿਵਾਰ ਨੂੰ ਸ਼ਮਿਲ ਕਰੋ।ਮਰੀਜ਼ਾ ਪ੍ਰਤੀ ਨਿਰਮਤਾ ਵਾਲਾ ਵਤੀਰਾ ਕਰੋ, ਮਰੀਜ਼ਾ ਦਾ ਫਾਲੋ—ਅੱਪ ਕਰੋ।ਮਰੀਜ਼ਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾਕਟਰ ਨੂੰ ਦਵਾਈ ਅਤੇ ਬਿਮਾਰੀ ਬਾਰੇ ਵਿਸਤਾਰ ਦੱਸਿਆ ਜਾਵੇ।ਆਪਣੇ ਡਾਕਟਰ ਦੁਆਰਾ ਦਿੱਤੀ ਗਈ ਇਲਾਜ਼ ਯੋਜਨਾਂ ਅਤੇ ਦਵਾਈਆਂ ਲਈ ਨਿਰਦੇਸ਼ਾਂ ਦੀ ਪਾਲਣਾ ਕਰੋ।ਆਪਣੀ ਦਵਾਈਆਂ ਦੂਜਿਆਂ ਨਾਲ ਬਿਨ੍ਹਾਂ ਸਲਾਹੋ ਸਾਂਝੀਆਂ ਨਾ ਕਰੋੋ।ਆਪਣੇ ਇਲਾਜ਼ ਦੇ ਰਿਕਾਰਡ ਨੂੰ ਸੁਰੱਖਿਅਤ ਰੱਖੋ।ਇਲਾਜ਼ ਦੌਰਾਨ ਕਿਸੇ ਵੀ ਸਿਹਤ ਸਮੱਸਿਆ ਬਾਰੇ ਆਪਣੇ ਡਾਕਰਟਰ ਨੂੰ ਸੂਚਿਤ ਕਰੋ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਇਲਾਜ਼ ਲਈ ਡਾਕਟਰ ਅਤੇ ਮਰੀਜ਼ਾ ਦਾ ਆਪਸੀ ਵਿਸ਼ਵਾਸ਼ ਬਹੁਤ ਜ਼ਰੂਰੀ ਹੈ।
ਇਸ ਮੌਕੇ ਬਲਾਕ ਐਕਸ਼ਟੇਸ਼ਟਨ ਐਜੂਕੇਟਰ ਮਹਾਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਯੂਸ਼ਮਾਨ ਭਵ ਮੁਹਿੰਮ ਦੌਰਾਨ ਹਰ ਵਿਅਕਤੀ ਤੱਕ ਪੁਹੰਚ ਕਰਕੇ ਆਯੂਸਮਾਨ ਸਿਹਤ ਬੀਮਾ ਯੋਜਨਾਂ ਦਾ ਕਾਰਡ ਬਣਾਏ ਜਾਣਗੇ ਅਤੇ ਹਰ ਸ਼ਨੀਵਾਰ ਨੂੰ ਹੈਲਥ ਐਂਡ ਵੈਲਨੇਸ ਸੈਂਟਰ ਤੇ ਹੈਲਥ ਮੇਲਾ ਲਗਾਇਆ ਜਾਵੇਗਾ। ਇਸ ਮੌਕੇ ਮੈਡੀਕਲ ਅਫਸਰ ਡਾ. ਪੁਨੀਤ ਕੌਰ, ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ, ਸਟਾਫ ਨਰਸ ਗੁਰਪ੍ਰੀਤ ਸਿੰਘ, ਫਾਰਮੇਸੀ ਅਫਸਰ ਨਿਰਪਾਲ ਸਿੰਘ, ਐਸ.ਆਈ. ਸੁਰਜੀਤ ਸਿੰਘ, ਅੇਮ.ਪੀ.ਐਚ.ਡਬਲਿਯੂ. ਤੇਤਰ ਲਾਲ, ਮਨਦੀਪ ਸਿੰਘ ਜੂਨੀਅਰ ਸਹਾਇਕ, ਆਯੂਮਾਨ ਮਿੱਤਰਾ ਅਮਨਦੀਪ ਸਿੰਘ, ਕੌਸਲਰ ਚਰਨਵੀਰ ਸਿੰਘ, ਰੇਡੀਓਗ੍ਰਾਫਾਰ ਮੰਗਤ ਰਾਮ ਅਤੇ ਹੋੋਰ ਹਾਜ਼ਰ ਸਨ।