ਏ.ਐਸ ਅਰਸ਼ੀ ਬਰਨਾਲਾ 02 ਜੂਨ 2020
ਐੱਸ. ਐੱਸ. ਡੀ. ਕਾਲਜ ਬਰਨਾਲਾ ਜਿਹੜਾ ਆਧੁਨਿਕ ਅਤੇ ਸਿੱਖਿਆ ਦਾ ਕੇਂਦਰ ਬਣ ਚੁੱਕਿਆ ਦਾ ਈ-ਪ੍ਰੋਸਪੈਕਟਸ ਅਕਾਦਮਿਕ ਸੈਸ਼ਨ 2020-2021 ਮਾਨਯੋਗ ਜਨਰਲ ਸਕੱਤਰ ਐੱਸ. ਡੀ. ਸਭਾ (ਰਜਿ) ਬਰਨਾਲਾ ਦੇ ਸ੍ਰੀ ਸਿਵ ਦਰਸ਼ਨ ਕੁਮਾਰ ਸ਼ਰਮਾ ਜੀ, ਸ੍ਰੀ ਸਿਵ ਸਿੰਗਲਾ ਸਿੱਖਿਆ ਨਿਰਦੇਸਕ, ਕਾਲਜ ਦੇ ਪ੍ਰਿੰਸੀਪਲ ਸ੍ਰ. ਲਾਲ ਸਿੰਘ, ਡੀਨ ਨੀਰਜ ਸ਼ਰਮਾ, ਕੋਆਰਡੀਨੇਟਰ ਸ੍ਰੀ ਮਨੀਸੀ ਦੱਤ ਸ਼ਰਮਾ, ਸਕੂਲ ਦੇ ਪ੍ਰਿੰਸੀਪਲ ਸ੍ਰ. ਜਗਜੀਤ ਸਿੰਘ ਹਾਜ਼ਰ ਸਨ।
ਲਾਕਡਾਊਨ ਦੇ ਚਲਦਿਆਂ ਭਾਵੇਂ ਹਾਲੇ 12ਵੀ ਜਮਾਤ ਦੀਆਂ ਪ੍ਰੀਖਿਆਵਾਂ ਮੁਕੰਮਲ ਨਹੀ ਹੋਇਆ ਪਰ ਸਥਾਨਕ ਐੱਸ. ਐੱਸ. ਡੀ. ਕਾਲਜ ਬਰਨਾਲਾ ਨੇ ਆਪਣੀ ਆਨ ਲਈ ਦਾਖਲਾ ਪ੍ਰਕਿਰਿਆਂ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਸ੍ਰ. ਲਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਅਨੁਸਾਰ ਦਾਖਲਾ ਪ੍ਰੀਕਿਆ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਦੁਆਰਾ ਲਗਾਏ ਗਏ ਲਾਕਡਾਊਨ ਦੌਰਾਨ ਕਾਲਜਾਂ ਵਿੱਚ ਆਨਲਾਇਨ ਦਾਖਲਾ ਪ੍ਰੀਕਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤੇ ਅਮਲ ਕਰਦੇ ਹੋਏ ਐੱਸ. ਐੱਸ. ਡੀ. ਕਾਲਜ ਬਰਨਾਲਾ ਵੱਲੋਂ ਆਨਲਾਇਨ ਦਾਖਲਾ ਪ੍ਰੀਕਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦਾ ਕਿ ਬਹੁਤ ਵਧੀਆ ਭਰਮਾ ਹੁੰਗਾਰਾ ਕਾਲਜ ਨੂੰ ਦੇਖਣ ਨੂੰ ਮਿਲ ਰਿਹਾ ਹੈ।
ਐਸੱ. ਡੀ ਸਭਾ ਦੇ ਜਨਰਲ ਸਕੱਤਰ ਸ੍ਰੀ. ਸਿਵ ਦਰਸਨ ਕੁਮਾਰ ਸ਼ਰਮਾ ਜੀ ਨੇ ਕਿਹਾ ਕਿ ਕਾਲਜ ਵਿੱਚ ਸਾਰੇ ਹੀ ਕੋਰਸ ਬਹੁਤ ਹੀ ਜਾਇਜ ਫੀਸਾਂ ਤੇ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸਮੇਂ-ਸਿਰ ਸਰਕਾਰ ਤੋਂ ਬਣਦਾ ਵਜੀਫਾ ਦਵਾਇਆਂ ਜਾਂਦਾ ਹੈ।
ਕਾਲਜ ਦੇ ਸਿੱਖਿਆ ਨਿਰਦੇਸਕ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਆਨਲਾਇਨ ਦਾਖਲਾ ਪ੍ਰੀਕਿਆਂ ਦੌਰਾਨ ਜਿਹੜੇ ਸੰਭਾਵੀ ਵਿਦਿਆਰਥੀ ਬੀ.ਏ, ਬੀ-ਕਾਮ, ਬੀ.ਸੀ.ਏ, ਐਮ.ਐਸ. ਸੀ. (ਆਈ. ਟੀ), ਪੀ ਜੀ ਡੀ ਸੀ ਏ ਅਤੇ ਐਮ. ਏ (ਪੰਜਾਬੀ) ਦੇ ਆਨਲਾਇਨ ਦਾਖਲਾ ਪ੍ਰਫਾਰਮਾਂ ਭਰ ਕੇ ਕਾਲਜ ਵਿਖੇ ਰਜਿਸਟਰਡ ਹੋ ਸਕਦੇ ਹਨ।
ਜੇਕਰ ਕੋਈ ਵੀ ਵਿਦਿਆਰਥੀ ਆਪਣੀ ਆਨਲਾਇਨ ਐਡਮਿਸਨ ਫਾਰਮ ਭਰਨਾ ਚਾਹੁੰਦਾ ਹੈ ਤਾਂ ਉਹ https://www.ssdclgbnl.com/admission.php ਤੇ ਜਾ ਕੇ ਆਪਣਾ ਫਾਰਮ ਭਰ ਸਕਦਾ ਹੈ।
ਇਸ ਮੌਕੇ ਕਾਲਜ ਵਿੱਚ ਕੋਆਰਡੀਨੇਟਰ ਮਨੀਸੀ ਦੱਤ ਸ਼ਰਮਾਂ ਵਾਇਸ ਪ੍ਰਿੰਸੀਪਲ ਭਾਰਤ ਭੂਸਣ, ਕਾਲਜ ਦੇ ਡੀਨ ਪ੍ਰੋ. ਨੀਰਜ ਸ਼ਰਮਾ, ਪ੍ਰੋ. ਜਾਫਰ ਖ਼ਾਨ, ਪ੍ਰੋ. ਦਲਵੀਰ ਕੌਰ, ਪ੍ਰੋ. ਸੁਨੀਤਾ ਰਾਣੀ, ਨਿਸੂ ਰਾਣੀ, ਹਰਪ੍ਰੀਤ ਕੌਰ ਆਦਿ ਸ਼ਾਮਿਲ ਸਨ।