ਸੋਨੀ ਪਨੇਸਰ ਬਰਨਾਲਾ 2 ਜੂਨ 2020
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿਚ ਜਗਮੋਹਨ ਸਿੰਘ ਪਟਿਆਲਾ ਗੁਰਮੀਤ ਸਿੰਘ ਭੱਟੀਵਾਲ ਮਨਜੀਤ ਸਿੰਘ ਧਨੇਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕੇਂਦਰ ਤੋਂ ਵੱਧ ਕਰਜ਼ਾ ਲੈਣ ਲਈ ਮੋਦੀ ਸਰਕਾਰ ਦੇ ਦਬਾਅ ਵਿੱਚ ਆ ਕੇ ਬਿਜਲੀ ਐਕਟ 2003 ਦੀ ਥਾਂ ਬਿਜਲੀ ਸੋਧ ਬਿਲ 2020 ਲਿਆਂਦਾ ਜਾ ਰਿਹਾ ਹੈ । ਜਿਸ ਦੇ ਤਹਿਤ ਵੰਡ ਪ੍ਰਣਾਲੀ ਦਾ ਨਿੱਜੀਕਰਨ ਕੀਤਾ ਜਾਂਦਾ ਹੈ ਤਾਂ ਲਾਜ਼ਮੀ ਹੈ ਕਿ ਕਿਸਾਨਾਂ ਮਜ਼ਦੂਰਾਂ ਨੂੰ ਮਿਲਦੀਆਂ ਨਿਗੂਣੀਆਂ ਸਬਸਿਡੀਆਂ ਖ਼ਤਮ ਕੀਤੀਆਂ ਜਾਣਗੀਆਂ ਅਤੇ ਖੇਤੀ ਖੇਤਰ ਲਈ ਟਿਊਬਵੈਲਾਂ ਲਈ ਬਿੱਲ ਲਾਉਣ ਦੀਆਂ ਤਿਆਰੀਆਂ ਵੀ ਬਿਜਲੀ ਬਿੱਲ 2020 ਰਾਹੀਂ ਲਾਗੂ ਕੀਤੇ ਜਾਣਗੇ । ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਖੁਦਕੁਸ਼ੀਆਂ ਦੇ ਰਾਹ ਪਿਆ ਹੈ । ਉਸ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ ਅਤੇ ਖੁਦਕੁਸ਼ੀਆਂ ਵਿੱਚ ਹੋਰ ਵਾਧਾ ਹੋਵੇਗਾ। ਬਣਦਾ ਤਾਂ ਇਹ ਸੀ ਕਿ ਅੱਜ ਕਰੋਨਾ ਦੀ ਸੰਕਟ ਦੇ ਝੰਬੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਤੇ ਲਕੀਰ ਮਾਰੀ ਜਾਂਦੀ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਦੇ ਭਾਅ ਤੈਅ ਕੀਤੇ ਜਾਂਦੇ ਪਰ ਕੇਂਦਰ ਹਕੂਮਤ ਨੇ ਸਵਾਮੀਨਾਥਨ ਰਿਪੋਰਟ ਦੀ ਰਿਪੋਰਟ ਲਾਗੂ ਕਰਨ ਦੀ ਬਜਾਏ ਜਿਨਸਾਂ ਦੇ ਰੇਟਾਂ ਵਿੱਚ ਨਿਗੂਣਾ ਵਾਧਾ ਕਰਕੇ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ । ਸਮੁੱਚਾ ਭਾਰਤ ਦਾ ਕਿਸਾਨ ਤੇ ਮਜ਼ਦੂਰ ਕਰੋਨਾ ਦੀ ਸੰਕਟ ਕਾਰਨ ਆਰਥਿਕ ਪੱਖ ਤੋਂ ਕਮਜ਼ੋਰ ਹੋ ਚੁੱਕਾ ਹੈ । ਉਨ੍ਹਾਂ ਦੀ ਬਾਂਹ ਫੜਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਜਦੋਂ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਹੋਈ ਹੈ ਪਰ ਭਾਰਤ ਦੀ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਐਕਸਾਈਜ਼ ਤੇ ਵੈਟ ਵਧਾ ਕੇ ਤੇਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਲੱਕ ਤੋੜ ਦਿੱਤਾ ਹੈ । ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਦਾ ਕਿਸਾਨ ਸਮੁੱਚੇ ਦੇਸ਼ ਦਾ ਪੇਟ ਭਰ ਰਿਹਾ ਹੈ ਤਾਂ ਉਸ ਉਸ ਦੀ ਸਬਸਿਡੀ ਤੇ ਬਾਈ ਰੁਪਏ ਪ੍ਰਤੀ ਲੀਟਰ ਡੀਜ਼ਲ ਖੇਤੀ ਲਈ ਦਿੱਤਾ ਜਾਂਦਾ ਕਿਸਾਨਾਂ ਨੂੰ ਝੋਨਾ ਪਾਲਣ ਲਈ ਨਹਿਰੀ ਪਾਣੀ ਪੂਰਾ ਅਤੇ ਟੇਲਾਂ ਤੱਕ ਪਹੁੰਚਦਾ ਕੀਤਾ ਜਾਵੇ ਤਾਂ ਜੋ ਇਸ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਕਿਸਾਨਾਂ ਨਾਲ ਕੀਤੇ ਸਮਝੌਤੇ ਮੁਤਾਬਕ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਪਰਚੇ ਰੱਦ ਕੀਤੇ ਜਾਣ। ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਗੁਰਦੀਪ ਸਿੰਘ ਰਾਮਪੁਰਾ ਰਾਮ ਸਿੰਘ ਮਟੌਰੜਾ ਬਲਵੰਤ ਸਿੰਘ ਉੱਪਲੀ ਕੁਲਵੰਤ ਸਿੰਘ ਕਿਸ਼ਨਗੜ੍ਹ ਬਲਦੇਵ ਸਿੰਘ ਟਹਿਲ ਸਿੰਘ ਹਰਦੀਪ ਸਿੰਘ ਗੁਰਦੇਵ ਸਿੰਘ ਮਾਂਗੇਵਾਲ ਦੇਵੀ ਰਾਮ ਧਰਮਪਾਲ ਸਿੰਘ ਹਰਨੇਕ ਸਿੰਘ ਮਹਿਲਾ ਜਰਨੈਲ ਸਿੰਘ ਦਰਸ਼ਨ ਸਿੰਘ ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਉੱਗੋਕੇ, ਬਲਦੇਵ ਸਿੰਘ ਭਾਈਰੂਪਾ, ਮਹਿੰਦਰ ਸਿੰਘ ਦਆਲਪੁਰਾ, ਗੁਰਮੇਲ ਸਿੰਘ ਢਕੜੱਬਾ, ਮਹਿੰਦਰ ਸਿੰਘ ਭੈਣੀਬਾਘਾ
ਤੋਂ ਇਲਾਵਾ ਹੋਰ ਵੀ ਆਗੂ ਸ਼ਾਮਲ ਸਨ । ਫੈਸਲਾ ਕੀਤਾ ਗਿਆ ਕਿ ਬ੍ਵੇਕ ਆਉਣ ਵਾਲੇ ਦਿਨ ਕਿਸਾਨਾਂ ਲਈ ਝੋਨਾ ਲਾਉਣ ਕਰਕੇ ਬੇਹਦ ਰੁਝੇਵੇਂ ਵਾਲੇ ਹੋਣਗੇ ਪਰ ਇਨਾਂ ਤਿੰਨਾਂ ਕਿਸਾਨੀ ਦੀ ਜਿੰਦਗੀ ਮੌਤ ਨਾਲ ਜੁੜੇ ਮਸਲਿਆਂ ਬਾਰੇ ਸੰਘਰਸ਼ ਨੂੰ ਵਿਸ਼ਾਲ ਅਤੇ ਹੋਰ ਤੇਜ ਕੀਤਾ ਜਾਵੇਗਾ।