ਮਨੁੱਖਤਾ ਦੀ ਸੇਵਾ ਕਰਨਾ ਸਾਡਾ ਮੁੱਖ ਕਰਤੱਵ – ਨਿਰੰਕਾਰੀ ਮਿਸ਼ਨ
ਰਘਬੀਰ ਸਿੰਘ ਹੈਪੀ ਬਰਨਾਲਾ 23 ਮਈ 2020
ਸੰਤ ਨਿਰੰਕਾਰੀ ਮਿਸ਼ਨ ਇੱਕ ਅਜਿਹਾ ਮਿਸ਼ਨ ਹੈ ਜੋ ਅਧਿਆਤਮ ਦੇ ਨਾਲ ਨਾਲ ਸਮਾਜ ਅਤੇ ਮਨੁੱਖਤਾ ਦੀ ਸੇਵਾ ਵਿੱਚ ਵੀ ਮੂਹਰੇ ਹੈ । ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜਿਥੇ ਮਿਸ਼ਨ ਦੇ ਸੇਵਾਦਾਰ ਭਗਤਾਂ ਨੂੰ ਇਸ ਨਿਰੰਕਾਰ ਪ੍ਰਭੂ ਦੇ ਨਾਲ ਜੋੜ ਰਹੇ ਹਨ ਓਥੇ ਸਾਰੀ ਮਨੁੱਖ ਜਾਤੀ ਅਤੇ ਪ੍ਰਕਿਰਤੀ ਦੀ ਸੇਵਾ ਅਤੇ ਸੰਭਾਲ ਦੀ ਸਿੱਖਿਆ ਵੀ ਦੇ ਰਹੇ ਹਨ । ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹੈ ਕਿ ਇਹ ਸਾਰਾ ਸੰਸਾਰ ਆਪਣਾ ਹੈ, ਅਸੀ ਸਭ ਇੱਕ ਪਿਤਾ ਦੀ ਸੰਤਾਨ ਹਾਂ ਅਤੇ ਸਭ ਦੀ ਸੇਵਾ ਕਰਣਾ ਸਾਡਾ ਪਹਿਲਾ ਅਤੇ ਮੁੱਖਾ ਕਰਤੱਵ ਹੈ । ਇਸ ਸੰਦੇਸ਼ ਦੇ ਨਾਲ ਮਿਸ਼ਨ ਦੇ ਸੇਵਾਦਾਰ ਪੁਰੇ ਸੰਸਾਰ ਵਿੱਚ ਇਸ ਕੋਵਿਡ -19 ਦੇ ਚਲਦੇ ਮਨੁੱਖਤਾ ਦੀ ਭਰਪੂਰ ਸੇਵਾ ਕਰ ਰਹੇ ਹਨ।
ਬਰਨਾਲਾ ਬ੍ਰਾਂਚ ਦੇ ਸੰਜੋਯਕ ਜੀਵਨ ਗੋਇਲ ਨੇ ਦੱਸਿਆ ਕਿ ਬਰਨਾਲਾ ਬ੍ਰਾਂਚ ਦੇ ਸੇਵਾਦਾਰ ਲਗਾਤਾਰ ਸੇਵਾ ਵਿੱਚ ਲੱਗੇ ਹੋਏ ਹਨ। ਅੱਜ ਬਰਨਾਲੇ ਦੇ ਇਹਨਾਂ ਨਿਰੰਕਾਰੀ ਸੇਵਾਦਾਰਾਂ ਵਲੋਂ ਸ਼ਹਿਰ ਦੇ ਸਦਰ ਬਾਜ਼ਾਰ ਦੇ ਨਹਿਰੂ ਚੌਕ, ਐੱਸ. ਡੀ.ਕਾਲਜ ਚੌਕ, 22 ਏਕੜ ਦੇ ਬਾਲਮੀਕ ਚੌਕ ਵਿੱਚ ਜਰੂਰਤਮੰਦ ਲੋਕਾਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਮਾਸਕ ਵੰਡੇ । ਇਹ ਮਾਸਕ ਮਿਸ਼ਨ ਦੀਆਂ ਭੈਣਾਂ ਦੁਆਰਾ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਤਿਆਰ ਕੀਤੇ ਗਏ ਸਨ । ਮਿਸ਼ਨ ਦੀਆਂ ਸੇਵਾਦਾਰ ਭੈਣਾਂ ਨੇ ਦਿਨ ਰਾਤ ਇਹ ਮਾਸਕ ਤਿਆਰ ਕਰ ਮਨੁੱਖਤਾ ਦੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ । ਉਨ੍ਹਾਂਨੇ ਅੱਗੇ ਦੱਸਿਆ ਇਹ ਮਾਸਕ ਵੰਡਣ ਦੀ ਸੇਵਾ ਬਰਨਾਲਾ ਬ੍ਰਾਂਚ ਵਲੋਂ ਦੂਜੀ ਵਾਰ ਹੋ ਰਹੀ ਹੈ ਇਸ ਤੋਂ ਪਹਿਲਾਂ ਵੀ ਵਿਸ਼ਵ ਰੈਡ ਕਰਾਸ ਦਿਵਸ ਉੱਤੇ ਸ਼ਹਿਰ ਦੇ ਬਜਾਰਾਂ ਵਿੱਚ ਮਿਸ਼ਨ ਵਲੋਂ ਇਹ ਸੇਵਾ ਕੀਤੀ ਗਈ ਸੀ। ਸ਼ਹਿਰ ਨਿਵਾਸੀਆਂ ਨੇ ਨਿਰੰਕਾਰੀ ਮਿਸ਼ਨ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਮਾਸਕ ਦੀ ਸਭ ਤੋਂ ਜਿਆਦਾ ਲੋੜ ਹੈ ਅਤੇ ਇਹ ਲੋੜ ਮਿਸ਼ਨ ਦੇ ਇਹ ਸੇਵਾਦਾਰ ਬਿਨਾਂ ਕਿਸੇ ਭੇਦਭਾਵ ਤੋਂ ਪੂਰਾ ਕਰ ਰਹੇ ਹਨ।