ਕਰਜ਼ੇ ਦੀਆਂ ਸਤਾਈਆਂ ਮਜਦੂਰ ਔਰਤਾਂ ਦੀ ਰੋਹਲੀ ਗਰਜ਼

Advertisement
Spread information

ਫਾਈਨਾਂਸ ਕੰਪਨੀਆਂ ਖਿਲਾਫ ਕਮੇਟੀ ਬਣਾਈ


ਅਸ਼ੋਕ ਵਰਮਾ ਬਠਿੰਡਾ,23 ਮਈ2020

ਮਾਈਕ੍ਰੋ ਫਾਈਨਾਸ ਕੋਲੋਂ ਉੱਚੀਆਂ ਵਿਆਜ ਦਰਾਂ ਤੇ ਕਰਜਾ ਲੈਣ ਵਾਲੀਆਂ ਪਿੰਡ ਰਾਮਪੁਰਾ ਦੀਆਂ ਔਰਤਾਂ ਨੇ ਅੱਜ ਰੋਹ ਭਰਪੂਰ ਰੈਲੀ ਕਰਕੇ ਇਸ ਵਰਤਾਰੇ ਖਿਲਾਫ ਕਮੇਟੀ ਬਣਾ ਲਈ ਹੈ ਜੋ ਇਸ ਮਸਲੇ ੍ਤੇ ਅਗਲੀ ਕਾਰਵਾਈ ਕਰੇਗੀ। ਅੱਜ ਇੰਨ੍ਹਾਂ ਔਰਤਾਂ ਨੇ ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੂੰ ਆਪਣਾ ਦੁੱਖ ਦੱਸਿਆ। ਉਨ੍ਹਾਂ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਦਾ,ਹਰਿੰਦਰ ਕੌਰ ਬਿੰਦੂ ,ਗੁਲਾਬ ਸਿੰਘ ਜਿਉਂਦ ਅਤੇ ਖੇਤ ਮਜਦੂਰ ਆਗੂ ਗੁਰਦਿੱਤ ਸਿੰਘ ਕੋਠਾ ਗੁਰੂ ਨੂੰ ਦੱਸਿਆ ਕਿ ਉਨਾਂ ਨੇ ਮਜਬੂਰੀ ਵੱਸ ਗਰੁੱਪ ਬਣਾਕੇ ਪ੍ਰਾਈਵੇਟ ਕੰਪਨੀਆਂ ਕੋਲੋਂ ਕਰਜੇ ਲਏ ਸਨ ਜਿਨ੍ਹਾਂ ਨੂੰ ਉਹ ਸਖਤ ਮਿਹਨਤ ਮਜਦੂਰੀ ਕਰਕੇ ਲਗਾਤਾਰ ਕਿਸਤਾਂ ਭਰਦੀਆਂ ਆ ਰਹੀਆਂ ਸਨ । ਉਨ੍ਹਾਂ ਦੱਸਿਆ ਕਿ ਹੁਣ ਕਰੋਨਾ ਮਹਾਂਮਾਰੀ ਕਾਰਨ ਲਾਏ ਲਾਕਡਾਊਨ ਕਰਕੇ ਸਾਰੇ ਕੰਮ ਕਾਜ ਬੰਦ ਹੋ ਗਏ ਹਨ । ਇਨਾਂ ਹਾਲਤਾਂ ਵਿੱਚ ਤਾਂ ਉਨਾਂ ਨੂੰ ਆਪਣੇ ਘਰ ਦੀਆਂ ਕਬੀਲਦਾਰੀਆਂ ਤੋਰਨੀਆਂ ਮੁਸ਼ਕਲ ਹੋ ਗਈਆਂ ਹਨ ਕਰਜੇ ਦੀਆਂ ਕਿਸ਼ਤਾਂ ਭਰਨੀਆਂ ਤਾਂ ਦੂਰ ਦੀ ਗੱਲ ਹੈ ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਮੋਦੀ ਤੇ ਕੈਪਟਨ ਸਰਕਾਰਾਂ ਨੇ ਸਾਨੂੰ ਇਸ ਸਮੇ ਰਾਸ਼ਨ ਤੇ ਆਰਥਿਕ ਮਦਦ ਨਾ ਦੇਕੇ ਬਿਲਕੁਲ ਹੀ ਮੰਦੇ ਹਾਲੀਂ ਜਿਉਣ ਲਈ ਮਜਬੂਰ ਕਰ ਦਿੱਤਾ ਹੈ ਜਦੋਂਕਿ ਦੂਜੇ ਪਾਸੇ ਕੰਪਨੀ ਦੇ ਕਰਮਚਾਰੀ ਕਿਸ਼ਤਾਂ ਨਾਂ ਭਰਨ ਵਾਲੇ ਪਰਿਵਾਰਾਂ ਦੇ ਗੈਸ ਸਲੰਡਰ ਅਤੇ ਹੋਰ ਘਰੇਲੂ ਸਮਾਨ ਚੱਕਣ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ । ਫਾਈਨਾਂਸ ਕੰਪਨੀਆਂ ਵਲੋਂ ਪੰਜਾਬ ਪੱਧਰ ਤੇ ਜਬਰੀ ਕਿਸ਼ਤਾਂ ਉਗਰਾਹੁਣ ਦੀ ਚਲਾਈ ਮੁਹਿੰਮ ਦੀ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇਨਾਂ ਕੰਪਨੀਆਂ ਨੂੰ ਮਜਦੂਰਾਂ ਦੇ ਗਲਵੱਢਵੇ ਵਿਆਜ ਲਾਉਣ ਤੇ ਉਗਰਾਹੀ ਕਰਨ ਦੀਆਂ ਖੁੱਲਾਂ ਸਰਕਾਰ ਨੇ ਹੀ ਦਿੱਤੀਆਂ ਹਨ ।
ਉਨ੍ਹਾਂ ਕਿਹਾ ਕਿ ਲਾਕਡਾਉਨ ਦੌਰਾਨ ਸਰਕਾਰਾਂ ਨੇ ਮਜਦੂਰਾਂ ਦੀ ਕਿਸੇ ਕਿਸਮ ਦੀ ਮਦਦ ਨਹੀਂ ਕੀਤੀ ਅਤੇ ਰੁਜਗਾਰ ਉਜਾੜੇ ਨੇ ਉਨਾਂ ਨੂੰ ਤਬਾਹੀ ਦੇ ਕੰਢੇ ਖੜਾ ਕਰ ਦਿੱਤਾ ਹੈ । ਇਸ ਤੋਂ ਇਲਾਵਾ ਕੇਂਦਰੀ ਬਜਟ ਵਿੱਚ ਵੀ ਖੇਤ ਮਜਦੂਰਾਂ ਨੂੰ ਕਿਸੇ ਕਿਸਮ ਦੀ ਰਾਹਤ ਦਾ ਐਲਾਨ ਨਹੀਂ ਕੀਤਾ ਹੈ ।ਉਨਾਂ ਕਿਹਾ ਕਿ ਕੰਪਨੀਆਂ ਦੀਆਂ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ । ਉਨਾਂ ਸਰਕਾਰ ਤੋਂ ਮਜਦੂਰਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਮਾਫ ਕਰਨ, ਕੰਪਨੀਆਂ ਵਲੋਂ ਕੀਤਾ ਜਾ ਰਹੀ ਜਬਰੀ ਉਗਰਾਹੀ ਬੰਦ ਕਰਨ, ਖੇਤ ਮਜਦੂਰਾਂ ਦੇ ਰੁਜਗਾਰ ਦਾ ਪ੍ਰਬੰਧ ਕਰਨ, ਮਨਰੇਗਾ ਦਿਹਾੜੀ 500 ਰੁਪਏ ਕਰਨ ਅਤੇ ਸਾਲ ਵਿੱਚ 200 ਦਿਨ ਦਾ ਕੰਮ ਦੇਣ ਦੀ ਮੰਗ ਕੀਤੀ । ਇਸ ਮੌਕੇ ਚੁਣੀ ਕਰਜਾ ਪੀੜਤ ਔਰਤਾਂ ਦੀ ਕਮੇਟੀ ਦੀ ਪ੍ਰਧਾਨ ਰਾਣੀ ਕੌਰ ਬਾਬਾ ,ਬਲਜੀਤ ਕੌਰ ਜਰਨਲ ਸਕੱਤਰ ਅਤੇ ਰਾਜਵਿੰਦਰ ਕੌਰ ,ਸੁਖਪ੍ਰੀਤ ਕੌਰ ,ਮਨਜੀਤ ਕੌਰ ਤੇ ਸਤਵੀਰ ਕੌਰ ਨੂੰ ਕਮੇਟੀ ਮੈਬਰ ਨਿਯੁਕਤ ਕੀਤਾ ਗਿਆ ।

Advertisement
Advertisement
Advertisement
Advertisement
error: Content is protected !!