ਬਿੱਟੂ ਜਲਾਲਾਬਾਦੀ/ ਫ਼ਿਰੋਜ਼ਪੁਰ 23 ਅਕਤੂਬਰ 2022
ਜਿਲ੍ਹਾ ਫਿਰੋਜ਼ਪੁਰ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਪੰਜਾਬ ਸਰਕਾਰ ਦਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਡੀਏ ਦੀ ਕਿਸ਼ਤ ਦੇਣ ਤੇ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਮੁਲਾਜਮ ਲੰਬੇ ਸਮੇਂ ਤੋ ਪੁਰਾਣੀ ਪੈਨਸ਼ਨ ਬਹਾਲੀ ਲਈ ਸਰਕਾਰਾਂ ਖਿਲਾਫ ਨਾਅਰੇਬਾਜੀ ਕਰਦੇ ਰਹੇ ਹਨ, ਪਰ ਕਿਸੇ ਸਰਕਾਰ ਨੇ ਮੁਲਾਜਮਾਂ ਦੀਆ ਮੰਗਾ ਵੱਲ ਧਿਆਨ ਨਹੀ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਨੇ ਮੁਲਾਜਮਾਂ ਦੀ ਪਿਛਲੇ 18 ਸਾਲ ਤੋਂ ਵੱਡੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਮੁਲਾਜਮਾਂ ਦਾ 6 ਫੀਸਦੀ ਡੀਏ ਦੇਣ ਨਾਲ ਮੁਲਾਜਮਾਂ ਹੁਣ ਹਰੀ ਦਿਵਾਲੀ ਮਨਾਉਣ ਗਏ।
ਇਸੇ ਤਰ੍ਹਾਂ ਉਨ੍ਹਾਂ ਸਰਕਾਰ ਨੂੰ ਬਾਕੀ ਦੀਆਂ ਮੰਗਾਂ ਵੀ ਮੰਨਣ ਲਈ ਵੀ ਕਿਹਾ ਜਿਵੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਰੋਕੇ ਹੋਏ ਹਨ ਜਿਸ ਨੂੰ ਜਲਦੀ ਰਲੀਜ ਕੀਤਾ ਜਾਵੇ, ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਦੀ ਥਾਂ ਪ੍ਰੋਬੇਸ਼ਨ ਪੀਰੀਅਡ ਦੇ ਨਾਂ ਉੱਤੇ ਤਿੰਨ ਸਾਲ ਆਰਥਿਕ ਸ਼ੋਸ਼ਣ ਕਰਨਾ ਬੰਦ ਕੀਤਾ ਜਾਵੇ, ਪੰਜਾਬ ਸਰਕਾਰ ਵਿਕਾਸ ਦੇ ਨਾਮ ਮੁਲਾਜਮਾ ਕੋਲੋ 200 ਰੁਪਏ ਵਿਕਾਸ ਟੈਕਸ ਵਸੂਲ ਰਹੀ ਹੈ ਜੋ ਕਿ ਮੁਲਾਜਮਾਂ ਨਾਲ ਨਾਇਨਸਾਫੀ ਹੈ ਅਤੇ ਇਸ ਨੂੰ ਜਲਦੀ ਹੀ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੱਚੇ ਕਾਮੇ ਜਲਦੀ ਪੱਕੇ ਕੀਤੇ ਜਾਣ ਅਤੇ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਮੁਲਾਜਮਾਂ ਦਾ ਬਾਰਡਰ ਭੱਤਾ ਅਤੇ ਪੇਂਡੂ ਭੱਤਾ ਬੰਦਾ ਕੀਤਾ ਗਿਆ ਹੈ ਉਸ ਨੂੰ ਜਲਦੀ ਹੀ ਬਹਾਲ ਕੀਤਾ ਜਾਵੇ। ਸਿਹਤ ਵਿਭਾਗ ਅੰਦਰ ਲੰਬੇ ਸਮੇ ਤੋਂ ਦਰਜਾ-4 ਦੇ ਅਹੁਦੇ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ਰਤ ਤੇ ਪ੍ਰਮੋਸ਼ਨ ਦਿੱਤੀ ਜਾਵੇ।