ਡੇਂਗੂ ਮਲੇਰੀਆਂ ਪ੍ਰਤੀ ਸਿਹਤਕਾਮਿਆਂ ਨੂੰ ਹਦਾਇਤਾ ਜਾਰੀ
ਫਤਿਹਗੜ੍ਹ ਸਾਹਿਬ, 13 ਅਕਤੂਬਰ (ਪੀਟੀ ਨਿਊਜ਼)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਡੇਂਗੂ, ਮਲੇਰੀਆਂ ਪ੍ਰਤੀ ਸੁਚੇਤਤਾ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਅੱਜ ਜਿਲ੍ਹਾ ਐਪੀਡਮੋਲੋਜਿਸ਼ਟ ਡਾ. ਗੁਰਪ੍ਰੀਤ ਕੌਰ ਤੇ ਸਹਾਇਕ ਮਲੇਰੀਆਂ ਅਫਸਰ ਤੇਜਪਾਲ ਸਿੰਘ ਵਲੋਂ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸਿਹਤ ਕਾਮਿਆਂ ਨਾਲ ਮੀਟਿੰਗ ਕਰਕੇ ਹਦਾਇਤਾ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆਂ ਨੂੰ ਘਟਾਉਣ ਦੇ ਮੰਤਵ ਨਾਲ ਸਿਹਤਕਾਮਿਆ ਵੱਲੋਂ ਘਰ—ਘਰ ਜਾ ਕੇ ਲਾਰਵਾ ਚੈੱਕ ਕੀਤਾ ਜਾਵੇ ਤੇ ਫੀਵਰ ਸਰਵੇ ਕੀਤਾ ਜਾਵੇ।ਉਨ੍ਹਾਂ ਕਿਹਾ ਕਿਮੱਛਰਾਂ ਦੀ ਪੈਦਾਵਾਰ ਨੂੰ ਘਟਾਉਣ ਲਈ ਟੋਭੇ, ਟੋਏ ਤੇ ਹੋਰ ਥਾਵਾਂ ਤੇ ਜਿਥੇ ਪਾਣੀ ਖੜਾ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਹੋ ਸਕਦੀ ਹੈ, ਪਿੰਡ ਦੀ ਪੰਚਾਇਤ ਦੀ ਸਹਾਇਤਾ ਨਾਲ ਉਥੇ ਕਾਲਾ ਤੇਲ ਆਦਿ ਪਵਾਇਆ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਅਲੱਗ ਡੇਂਗੂ ਵਾਰਡ ਵੀ ਬਣਾਏ ਗਏ ਹਨ, ਜਿਥੇ ਡੇਂਗੂ ਦੇ ਮਰੀਜ਼ ਨੂੰ ਬਾਕੀ ਮਰੀਜ਼ਾ ਤੋਂ ਅਲੱਗ ਰੱਖ ਕੇ ਇਲਾਜ਼ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ਼ ਵਿਭਾਗ ਵੱਲੋਂ ਮੁਫਤ ਕੀਤਾ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਐਤਵਾਰ ਡੇਂਗੂ ਤੇ ਵਾਰ ਮੋਟੋ ਤਹਿਤ ਹਰੇਕ ਐਤਵਾਰ ਨੂੰ ਆਪਣੇ ਘਰਾਂ ਵਿਚ ਤੇ ਘਰਾਂ ਦੇ ਆਲੇ—ਦੁਆਲੇ ਜਿਥੇ ਵੀ ਪਾਣੀ ਖੜਾ ਹੋਵੇ ਉਸ ਨੂੰ ਸੁਖਾ ਦੇਵੋ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਘਟਾ ਕੇ, ਡੇਂਗੂ ਮਲੇਰੀਆਂ ਦੇ ਕੇਸਾ ਨੂੰ ਘਟਾਇਆ ਜਾ ਸਕੇ। ਇਸ ਮੌਕੇ ਤੇ ਮਹਾਵੀਰ ਸਿੰਘ ਬਲਾਕ ਐਕਸ਼ਟੇਸ਼ਨ ਐਜੂਕੇਟਰ, ਪ੍ਰਿਤਪਾਲ ਸਿੰਘ ਐਸ.ਆਈ. ਤੇ ਸਮੂਹ ਮਲਟੀ ਪਰਪਜ਼ ਹੈਲਥ ਵਰਕਰ ਹਾਜ਼ਰ ਸਨ।