ਸਰਕਾਰੀ ਆਈ.ਟੀ.ਆਈ (ਲੜਕੇ) ਵਿੱਚ ਸਵੈ-ਰੁਜਗਾਰ ਲਈ ਟੂਲ ਕੀਟਾਂ ਦਿੱਤੀਆਂ ਗਈਆਂ
ਪਟਿਆਲਾ (ਰਿਚਾ ਨਾਗਪਾਲ)
ਸਰਕਾਰੀ ਆਈ.ਟੀ.ਆਈ (ਲੜਕੇ)ਨਾਭਾ ਹੋੜ ਪਟਿਆਲੇ ਵਿਖੇ ਜਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਸ੍ਰ ਸੁਖਸਾਗਰ ਸਿੰਘ ਜਿਲਾ ਭਿਲਾਈ ਅਫ਼ਸਰ ਪਟਿਆਲਾ ਵੱਲੋ ਆਈ.ਟੀ.ਆਈ ਪਾਸ ਟਰੇਡ ਪਲੰਬਰ, ਵੈਲਡਰ ਕਾਰਪੇਂਟਰ ਅਤੇ ਇਲੈਕਟ੍ਰੀਸਨ ਪਾਸ ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਆਪਣੇ ਸਵੈ-ਰੋਜਗਾਰ ਸੁਰੂ ਕਰਨ ਲਈ ਟੂਲ-ਕਿੰਟ ਦੇਣ ਲਈ ਸੰਸਥਾ ਵਿੱਚ ਪ੍ਰੋਗਰਾਮ ਕਰਵਾਇਆ ਗਿਆ । ਇਹਨਾ ਸਿਖਿਆਰਥੀਆ ਦਾ ਸਨਮਾਨ ਕਰਨ ਲਈ ਡਾ. ਬਲਬੀਰ ਸਿੰਘ ਐਮ.ਐਲ.ਏ(ਦਿਹਾਤੀ ਪਟਿਆਲਾ)ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਮਨਪ੍ਰੀਤ ਸਿੰਘ,ਜਸਬੀਰ ਸਿੰਘ(ਦਫ਼ਤਰ ਸੈਕਟਰੀ), ਗੁਰਸੇਵਕ ਸਿੰਘ(ਬਲਾਕ ਪ੍ਰਧਾਨ) ਚਮਕੌਰ ਸਿੰਘ ਬਲਾਕ ਪ੍ਰਧਾਨ ਆਦਿ ਵੀ ਹਾਜ਼ਰ ਸਨ ।ਸੰਸਥਾ ਦੇ ਮੁੱਖੀ ਡਾ.ਵੀ.ਕੇ. ਬਾਂਸਲ ਡਿਪਟੀ ਡਾਇਰੈਕਟਰ-ਕਮ-ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ।ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੀਡੀਆ ਇੰਚਾਰਜ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਡਾ. ਬਲਬੀਰ ਸਿੰਘ ਜੀ ਨੇ ਦੱਸਿਆ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਸਰਕਾਰ ਦੀ ਸੋਚ ਹੈ ਕਿ ਜੋ ਲੜਕੇ ਵਿਹਲੇ ਰਹਿ ਕੇ ਗਲਤ ਸੰਗਤ ਵਿਚ ਪੈ ਜਾਂਦੇ ਹਨ ਫਿਰ ਨਸ਼ੇ ਕਰਦੇ ਹਨ । ਨਸ਼ੇ ਦੀ ਪ੍ਰਾਪਤੀ ਲਈ ਗਲਤ ਸੰਗਤ ਵਿਚ ਪੈਕੇ ਲੁੱਟ-ਖੋਹ ਕਰਦੇ ਹਨ । ਜਿਸ ਨਾਲ ਆਪਣੇ ਮਾਂ-ਬਾਪ ਤੋਂ ਇਲਾਵਾ ਸਮਾਜ ਵਿਚ ਵੀ ਚੰਗਾ ਪ੍ਰਭਾਵ ਨਹੀਂ ਪੈਂਦਾ ।ਜਿਸ ਕਰਕੇ ਸਾਡੀ ਸਰਕਾਰ ਦੀ ਸੋਚ ਹੈ ਕਿ ਆਈ.ਟੀ.ਆਈ. ਪਾਸ ਸਿਖਿਆਰਥੀਆਂ ਨੂੰ ਪਾਸ ਕਰਨ ਉਪਰੰਤ ਜੋ ਗਰੀਬ ਘਰਾਂ ਦੇ ਬੱਚੇ ਜੋ ਆਪਣਾ ਕੰਮ ਚਲਾਉਣ ਲਈ ਟੂਲ-ਕਿੰਟ ਨਹੀਂ ਖਰੀਦ ਸਕਦੇ, ਸਾਡੀ ਸਰਕਾਰ ਉਹਨਾ ਸਿਖਿਆਰਥੀਆ ਨੂੰ ਟੂਲ-ਕਿੰਟਾ ਦਿੱਤੀਆ ਜਾ ਰਹੀਆ ਹਨ, ਪਲੰਬਰ(15) ਵੈਲਡਰ(15) ਕਾਰਪੈਂਟਰ(6),ਇਲੈਕਟ੍ਰੀਸ਼ਨ(44) ਆਦਿ ਟੂਲਕਿੱਟਾ ਮਜੂਦ ਹਾਜ਼ਰ ਸਿਖਿਆਰਥੀਆਂ ਨੂੰ ਦਿੱਤੀਆ ਗਈਆ ।ਜਿਹੜੇ ਇਹ ਟੂਲ-ਕਿੰਟਾ ਰਾਹੀ ਆਪਣਾ ਛੋਟਾ ਮੋਟਾ ਕੰਮ ਸ਼ੁਰੂ ਕਰ ਸਕਦੇ ਹਨ । ਜੋ ਸਾਡੀ ਸਰਕਾਰ ਵਲੋ ਸਵੈ ਰੋਜ਼ਗਾਰ ਲਈ ਉਪਰਾਲਾ ਕੀਤਾ ਜਾ ਰਿਹਾ ਹੈ ।ਜਿਸ ਨਾਲ ਸਿਖਿਆਰਥੀ ਵਿਹਲਾ ਨਹੀ ਬੈਠੇਗਾ, ਕੋਈ ਕੰਮ ਸੁਰੂ ਕਰਕੇ ਦਿਨੋ ਦਿਨ ਕੰਮ ਵਿਚ ਤਰੱਕੀ ਕਰੇਗਾ ਜਿਸ ਨਾਲ ਆਪਣਾ : ਆਪਣੇ ਮਾਂ-ਬਾਪ ਦਾ ਸੰਸਥਾ ਦਾ ਨਾਮ ਰੌਸ਼ਨ ਕਰੇਗਾ । ਸੰਸਥਾ ਵਿਚ ਐਨ.ਸੀ.ਸੀ.ਅਫ਼ਸਰ ਜਗਦੀਪ ਸਿੰਘ ਜੋਸ਼ੀ ਵਲੋਂ ਆਪਣੇ ਐਨ.ਸੀ.ਸੀ ਕੈਡਿਟਾ ਨਾਲ ਡਾ. ਬਲਬੀਰ ਸਿੰਘ ਜੀ ਵਲੋ ਯਾਦਗਿਰੀ ਲਈ ਬੂਟਾ ਲਗਵਾਇਆ ਗਿਆ । ਇਸ ਪ੍ਰੋਗਰਾਮ ਦੀ ਸਟੇਜ-ਸੈਕਟਰੀ ਸ੍ਰੀ ਵਿਨੈ ਕੁਮਾਰ ਜੀ ਨੇ ਬਾ-ਖੂਬੀ ਨਿਭਾਈ, ਆਖਿਰ ਵਿਚ ਸੰਸਥਾ ਦੇ ਮੁੱਖੀ ਡਾ.ਬਾਂਸਲ ਜੀ ਵਲੋਂ ਡਾ. ਬਲਬੀਰ ਸਿੰਘ, ਸ੍ਰ ਸੁਖਸਾਗਰ ਸਿੰਘ ਜਿਲਾ ਭਿਲਾਈ ਅਫ਼ਸਰ ਅਤੇ ਹੋਰ ਨਾਲ ਆਏ ਪਤਵੰਤੇ ਸੱਜਣਾਂ ਦਾ ਸੰਸਥਾ ਵਿਚ ਪਹੁੰਚਣ ਤੇ ਧੰਨਵਾਦ ਕੀਤਾ । ਇਸ ਤੋਂ ਇਲਾਵਾ ਡੀ.ਪੀ.ਸਿੰਘ(ਟ੍ਰੇਨਿੰਗ ਅਫ਼ਸਰ),ਸਿਵਚਰਨ ਸਿੰਘ ਅਸਵਨੀ ਕੁਮਾਰ ਦਫ਼ਤਰ ਸੁਪਰਡੈਂਟ) ਹਰਪਾਲ ਸਿੰਘ, ਅਨਿਲ ਖੰਨਾ, ਸਰਬਜੀਤ ਸਿੰਘ ਸਤਨਾਮ ਸਿੰਘ, ਜਸਵਿੰਦਰ ਸਿੰਘ,ਬਲਜੀਤ ਸਿੰਘ, ਗੁਰਦੀਪ ਸਿੰਘ, ਇੰਕਬਾਲ ਸਿੰਘ, ਹੋਰ ਵੀ ਸਟਾਫ ਮੈਂਬਰ ਹਾਜਰ ਸਨ।
1/1