ਹੋਕਾ,ਦੇਣ ਵਾਲਾ, ਉਦੋਂ ,ਬੁਰਾ ਲੱਗਦਾ ,
ਕੁੱਤੀ , ਚੋਰਾਂ ਦੇ ਨਾਲ , ਜਦੋਂ ਰਲੀ ਹੋਵੇ ।
ਰਾਜਾ, ਚੁੱਪ ਹੋਵੇ, ਸ਼ਾਸ਼ਨ ਸੌਂ ਜਾਵੇ,
ਫਿਰ ,ਪਰਜਾ ਦੀ, ਦੱਸੋ ਕਿਵੇਂ ਭਲੀ ਹੋਵੇ।
ਹੋਕਾ, ਦੇਣ ਵਾਲਾ,ਉਦੋਂ ,ਬੁਰਾ ਲੱਗਦਾ, ਕੁੱਤੀ ਚੋਰਾਂ ਦੇ ਨਾਲ,,,
ਬਿਨਾਂ ਹਾਣ ਪ੍ਰਵਾਨ ,ਨਾ ਗੱਲ ਫੱਬਦੀ,
ਲੱਗੇ ,ਹਾਣੀਆਂ ਨੂੰ, ਸਦਾ ਹਾਣ ਚੰਗਾ ।
ਜੇ ਨਾ,ਰਿਸ਼ਤਿਆਂ ਵਿੱਚ ਮਿਠਾਸ ਹੋਵੇ,
ਪਿਆ ਰਹਿੰਦਾ ਏ,ਨਿੱਤ ਹੀ ਨਵਾਂ ਪੰਗਾ ।
ਪੈਂਦੇ ਰਹਿਣ ,ਭੁਚੱਕੇ ਜਿਹੇ, ਹਰ ਵੇਲੇ ,
ਆਰ ਪਾਰ , ਜੇ ਲੰਘਦੀ ਗਲੀ ਹੋਵੇ।
ਹੋਕਾ, ਦੇਣ ਵਾਲਾ,ਉਦੋਂ ,ਬੁਰਾ ਲੱਗਦਾ, ਕੁੱਤੀ ਚੋਰਾਂ ਦੇ ਨਾਲ,,,
ਆਂਡੇ ਕਿਤੇ ਤੇ ਕੁੜ- ਕੁੜ ਕਿਤੇ ਕਰਦੇ,
ਇਹੋ ਰੀਤ ਜਮਾਨੇ ਦੀ ਚੱਲਦੀ ਐ ।
ਆਵੇ ,ਸਮਝ ਨਾ ਭੋਲਿਆਂ-ਭਾਲਿਆਂ ਨੂੰ,
ਦੁਨੀਆਂ ਹੱਥਾਂ ਤੇ ਹੱਥ ਮਾਰ ,ਛੱਲਦੀ ਐ।
ਚਿਹਰਾ ਹੋਰ ਤੇ ਵਿਚੋਂ,ਕੁੱਝ ਹੋਰ ਹੁੰਦਾ,
ਦੇਖੋ ਉਮਰ ਵਡੇਰੀ ,ਜਦੋਂ ਢਲੀ ਹੋਵੇ ।
ਹੋਕਾ, ਦੇਣ ਵਾਲਾ,ਉਦੋਂ ,ਬੁਰਾ ਲੱਗਦਾ, ਕੁੱਤੀ ਚੋਰਾਂ ਦੇ ਨਾਲ,,,
ਉਹ ਭੁੱਲਿਆ ਨਹੀਂ, ਜੋ ਘਰੇ ਆ ਜਾਏ ,
ਭੁੱਲੇ ,ਉਹ ਹੁੰਦੇ, ਜੋ ਨਹੀਂ ਘਰੀਂ ਮੁੜਦੇ।
ਗੱਲ ਟੁੱਟਦੀ ਟੁੱਟਦੀ ,ਟੁੱਟ ਜਾਂਦੀ,
ਗੱਲ ,ਨਿੱਬੜੇ, ਜਦੋਂ ਸਿਰ ਦੋ ਜੁੜਦੇ।
ਭੱਠ ਪਵੇ,ਸੋਨਾ, ਜਿਹੜਾ ਕੰਨ ਖਾਂਦਾ ,
ਫਾਇਦਾ ਕਰੇ, ਮਿੱਟੀ ਦੀ ਡਲੀ ਹੋਵੇ।
ਹੋਕਾ, ਦੇਣ ਵਾਲਾ,ਉਦੋਂ ,ਬੁਰਾ ਲੱਗਦਾ, ਕੁੱਤੀ ਚੋਰਾਂ ਦੇ ਨਾਲ ਜਦੋਂ,,
ਸੁੱਖ ਮਹਿਲ,ਮੁਨਾਰਿਆਂ ਵਿੱਚ ਵੀ ਨਹੀਂ,
ਕੁੱਲੀ ਯਾਰ ਦੀ ,ਵਿੱਚ ਵੀ ਸੁੱਖ ਮਿਲਦਾ,
ਉਏ ,ਨਿੱਕਿਆ, ਨਿੱਕਾ ਤੂੰ ਰਹਿ ਬਣਿਆ,
ਭੇਦ ਕਿਸੇ ਨੂੰ , ਕਦੇ ਨਾ ਦੇਈਂ ਦਿਲ ਦਾ
ਸਮਾਂ,ਚੰਗੈ, ਸਲਾਮਾਂ ਵੀ ਰਹਿਣ ਹੁੰਦੀਆਂ ,
ਮਾੜੇ ਵਖਤ ਦੀ,ਚਰਚਾ ,ਗਲੀ ਗਲੀ ਹੋਵੇ।
ਹੋਕਾ,ਦੇਣ ਵਾਲਾ,ਉਦੋਂ ,ਬੁਰਾ ਲੱਗਦਾ,ਕੁੱਤੀ ਚੋਰਾਂ ਦੇ ਨਾਲ, ਜਦੋਂ ਰਲੀ ਹੋਵੇ,
ਕੁੱਤੀ ਚੋਰਾਂ ਦੇ ਨਾਲ ,ਜਦੋਂ ਰਲੀ ਹੋਵੇ, ਕੁੱਤੀ ਚੋਰਾਂ ਦੇ ਨਾਲ ,ਜਦੋਂ ਰਲੀ ਹੋਵੇ।
ਹਰਿੰਦਰ ਨਿੱਕਾ -98550-03666