ਕੋਵਿਡ 19- ਲੋਕਾਂ ਨੂੰ ਜਾਗਰੂਕ ਲਈ ਪੁਲਿਸ ਦਾ ਨਿਵੇਕਲਾ ਉਪਰਾਲਾ

Advertisement
Spread information
ਰਘਵੀਰ ਸਿੰਘ ਹੈਪੀ  ਬਰਨਾਲਾ 9 ਮਈ 2020 
                   ਕੋਵਿਡ 19 ਤੋਂ ਬਚਾਅ ਲਈ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ ਚ, ਬਰਨਾਲਾ ਪੁਲਿਸ ਨੇ ਪੈਰਾਗਲਾਈਡਿੰਗ ਜਰਿਏ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੰਸ਼ਾ ਨਾਲ ਨਿਵੇਕਲਾ ਉਪਰਾਲਾ ਕੀਤਾ ਹੈ। ਪੁਲਿਸ ਨੇ ਐਸਐਸਪੀ ਸੰਦੀਪ ਗੋਇਲ ਦੇ ਹੁਕਮਾਂ ਤਹਿਤ ਟ੍ਰਾਈਡੈਂਟ ਗਰੁੱਪ ਸੰਘੇੜਾ ਵਿਖੇ ਧਨੌਲਾ ਦੇ ਟੈਂਡੇਮ ਇੰਦਰ ਸਿੰਘ ਵਲੋਂ ਪੈਰਾਗਲਾਇਡਰ ਨਾਲ ਉਡਾਣ ਭਰੀ ਗਈ। ਜੋ ਸ਼ਹਿਰ ਉਪਰੋਂ ਦੀ ਹੁੰਦਾ ਹੋਇਆ ਧਨੌਲਾ ਵਿਖੇ ਪੁੱਜਿਆ। ਇੰਦਰ ਸਿੰਘ ਨੇ ਆਪਣੇ ਹੱਥ ‘ਚ ਇਕ ਬੈਨਰ ਫੜ ਕੇ ਇਸ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਤੇ ਆਪੋ-ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਵੀ ਕੀਤੀ। ਟੈਂਡੇਮ ਇੰਦਰ ਸਿੰਘ ਨੇ ਟ੍ਰਾਈਡੈਂਟ ਤੋਂ ਉਡਾਨ ਭਰ ਕੇ ਪੂਰੇ ਸ਼ਹਿਰ ਦਾ ਚੱਕਰ ਲਗਾਉਂਦਿਆਂ ਕੋਰੋਨਾ ਦੇ ਯੋਧੇ ਪੁਲਿਸ ਕਰਮਚਾਰੀਆਂ, ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਕੋਰੋਨਾ ਨੂੰ ਮਾਤ ਦੇਣ ‘ਚ ਜੁੜੇ ਹੋਰ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਸਲਾਮ ਵੀ ਕੀਤਾ। ਇੰਦਰ ਸਿੰਘ ਦੀ ਸ਼ੁਰੂ ਹੋਈ ਉਡਾਨ ਧਨੌਲਾ ‘ਚ ਜਾ ਕੇ ਸੰਪੰਨ ਹੋਈ। ਇਸ ਮੌਕੇ ਸੀਆਈਏ ਸਟਾਫ਼ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਏਐਸਆਈ ਪਰਮਿੰਦਰ ਸਿੰਘ ਮਿੰਟੂ, ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!