ਸੋਨੀ ਪਨੇਸਰ ਬਰਨਾਲਾ 09 ਮਈ 2020
ਅੱਜ ਸ਼ਾਮੀ 4 ਵਜੇ ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾਂ ਵਲੋਂ ਵਿਸ਼ੇਸ਼ ਵੀਡੀਉ ਕਾਨਫਰੰਸ ਰਾਹੀਂ ਵੱਖ ਵੱਖ ਜਿਲ੍ਹਿਆਂ ਦੇ ਪ੍ਰਮੁੱਖ ਵਿਓਪਾਰੀਆਂ ਨਾਲ ਇਸ ਲੌਕ ਡਾਊਨ ਦੌਰਾਨ ਦੌਰਾਨ ਆ ਰਹੀਆਂ ਸਮੱਸਿਆ ਅਤੇ ਵਿਓਪਾਰੀਆਂ ਦੀਆਂ ਮੁੱਖ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ । ਜਿਸ ਵਿੱਚ ਬਰਨਾਲਾ ਜਿਲੇ ਵੱਲੋਂ ਪ੍ਰੇਮ ਪ੍ਰੀਤਮ ਜਿੰਦਲ ਸਾਬਕਾ ਜਿਲਾ ਪ੍ਰਧਾਨ ਬੀਜੇਪੀ , ਸਟੇਟ ਮੈਂਬਰ ਵਿਓਪਾਰ ਮੰਡਲ ਸਮੇਤ ਵੱਖ ਵੱਖ ਜਿਲ੍ਹਿਆਂ ਵਿਓਪਾਰੀਆਂ ਨੇ ਸਮੱਸਿਆ ਸਬੰਧੀ ਆਪਣੇ ਵਿਚਾਰ ਰੱਖੇ ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਕੂਲੀ ਫੀਸਾਂ, ਪਾਣੀ ਬਿਜਲੀ ਤੇ ਪ੍ਰਾਪਰਟੀ ਟੈਕਸ ਅਤੇ ਦੁਕਾਨਾ ਦਾ ਕਿਰਾਇਆ ਬਿਲਕੁਲ ਮੁਆਫ਼ ਕਰੇ ਅਤੇ ਕੇਂਦਰ ਸਰਕਾਰ ਵੱਖ ਵੱਖ ਰੀਟਰਨਾ ਭਰਨ ਲਈ 31ਦਸੰਬਰ ਤਕ ਦੀ ਸ਼ੂਟ ਦੇਵੇ। ਦੁਕਾਨਾਂਦਾਰਾਂ , ਉਨਾਂ ਦੇ ਮੁਲਾਜਮਾਂ ਅਤੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੀ ਲੇਬਰ ਦਾ ਫਰੀ ਬੀਮਾ ਕਰਾਵੇ ਉਨਾਂ ਵੱਲੋਂ ਲਏ ਕਰਜੇ ਦੀਆਂ ਕਿਸਤਾਂ 31ਮਾਰਚ ਤੱਕ ਅੱਗੇ ਪਾਈਆਂ ਜਾਣ ਤੇ ਕਰੋਨਾ ਪੀਰੀਅਡ ਦਾ ਵਿਆਜ ਮੁਆਫ਼ ਕੀਤਾ ਜਾਵੇ ਵਿਓਪਾਰੀਆਂ ਅਤੇ ਕਾਰਖਾਨੇ ਦਾਰਾਂ ਨੂੰ ਵਿਆਜ ਰਹਿਤ ਕਰਜੇ ਦਿੱਤੇ ਜਾਣ ਇਸ ਤੋਂ ਇਲਾਵਾ ਬਰਨਾਲਾ ਜਿਲਾ ਪ੍ਰਸ਼ਾਸ਼ਨ ਵਲੋਂ ਦੋ ਪਹੀਆ ਵਾਹਨਾਂ ਤੇ ਲਾਈ ਪਾਬੰਦੀ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਠਾਇਆ ਗਿਆ ਇਸ ਵੀਡੀਉ ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਪ੍ਰਦੇਸ਼ ਸੰਗਠਨ ਮਹਾਮੰਤਰੀ ਸ਼੍ਰੀ ਦਿਨੇਸ਼ ਜੀ , ਜਨਰਲ ਸਕੱਤਰ ਸ੍ਰੀ ਜੀਵਨ ਗੁਪਤਾ ਸ਼੍ਰੀ ਰਾਜੇਸ਼ ਹਨੀ ਨੇ ਵੀ ਸੰਬੋਧਨ ਕੀਤਾ।