ਕਾਮਰਸ ਵਿਭਾਗ ਨੇ ਨਵੇਂ ਵਿਦਿਆਰਥੀਆਂ ਨੂੰ ਕੀਤੀ ਸਵਾਗਤੀ ਪਾਰਟੀ
ਧੂਰੀ 01 ਅਕਤੂਬਰ (ਹਰਪ੍ਰੀਤ ਕੌਰ ਬਬਲੀ)
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਸਵਾਗਤੀ ਪਾਰਟੀ ਕੀਤੀ ਗਈ। ਵਿਭਾਗ ਦੇ ਸੀਨੀਅਰ ਅਧਿਆਪਕ ਡਾ ਹਰਵਿੰਦਰ ਸਿੰਘ ਨੇ ਕਿਹਾ ਕਿ ਕਾਮਰਸ ਵਿਭਾਗ ਵਿੱਚ ਪਹਿਲਾਂ ਪੜ੍ਹ ਰਹੇ ਵਿਦਿਆਰਥੀਆਂ ਦੀ ਦਿਲੀ ਤਮੰਨਾ ਸੀ ਕਿ ਵਿਭਾਗ ਵਿਖੇ ਦਾਖਲ ਹੋਏ ਐਂਟਰੀ ਪੱਧਰ ’ਤੇ ਨਵੇਂ ਵਿਦਿਆਰਥੀਆਂ ਨੂੰ ਪਾਰਟੀ ਕਰਕੇ ਉਨ੍ਹਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਜਾਵੇ। ਕਾਲਜ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਨੇ ਪਾਰਟੀ ਪ੍ਰਬੰਧਕ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਕਿਹਾ ਕਿ ਅਜਿਹੇ ਉਪਰਾਲੇ ਭਾਈਚਾਰਕ ਸਾਂਝ ਵਧਾਉਣ ਵਿੱਚ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਵਿਵੇਕ ਬਾਂਸਲ ਨੂੰ ਮਿਸਟਰ ਫਰੈੱਸ਼ਰ ਅਤੇ ਰਾਜਨੰਦਨੀ ਨੂੰ ਮਿਸ ਫਰੈੱਸ਼ਰ ਚੁਣੇ ਜਾਣ ਦੀ ਮੁਬਾਰਕਵਾਦ ਵੀ ਦਿੱਤੀ। ਇਸ ਸਮੇਂ ਡਾ ਅਮਿਤਾ ਜੈਨ, ਡਾ ਅਸ਼ੋਕ ਕੁਮਾਰ, ਪ੍ਰੋ: ਰਾਮਫਲ, ਪ੍ਰੋ: ਅਮਨੀਤ ਸਿੰਘ, ਪ੍ਰੋ: ਪ੍ਰਭਜੋਤ ਕੌਰ, ਪ੍ਰੋ: ਰੁਪਾਲੀ ਗਰਗ, ਪ੍ਰੋ: ਗੁਰਦੀਪ ਸਿੰਘ, ਪ੍ਰੋ: ਜਗਤਾਰ ਸਿੰਘ ਅਤੇ ਪ੍ਰੋ: ਰੁਪਨਜੀਤ ਹਾਜ਼ਰ ਸਨ।