ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ
ਬਠਿੰਡਾ, 1 ਅਕਤੂਬਰ (ਅਸ਼ੋਕ ਵਰਮਾ)
ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਭੰਗੀਦਾਸ ਨਰਿੰਦਰ ਇੰਸਾਂ ਦੇ ਇਕਲੌਤੇ ਅਤੇ ਜਵਾਨ ਪੁੱਤਰ ਰਾਹੁਲ ਇੰਸਾਂ (22) ਦੀ ਸੰਖੇਪ ਬਿਮਾਰੀ ਨਾਲ ਮੌਤ ਹੋ ਗਈ । ਪਿਤਾ ਨਰਿੰਦਰ ਇੰਸਾਂ ਅਤੇ ਮਾਤਾ ਨਿਸ਼ਾ ਇੰਸਾਂ ਨੇ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮਿ੍ਰਤਕ ਦੇਹ ਨੰੂ ਮੈਡੀਕਲ ਖੋਜ਼ਾਂ ਲਈ ਦਾਨ ਕਰਨ ਦਾ ਫੈਸਲਾ ਲਿਆ। ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਆਪਣੇ ਪੁੱਤਰ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਅਚਾਰਿਆ ਸ਼੍ਰੀ ਚੰਦਰ ਕਾਲਜ ਆਫ ਮੈਡੀਕਲ ਸਾਇੰਸਜ ਐਂਡ ਹਸਪਤਾਲ ਜੰਮੂ ਬਾਇਪਾਸ ਰੋਡ ਨੂੰ ਦਾਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਇੰਸਾਂ ਦੇ ਪੁੱਤਰ ਰਾਹੁਲ ਇੰਸਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ, ਉਨਾਂ ਬੀਤੇ ਕੱਲ ਸ਼ਾਮ 3 ਵਜੇ ਆਖਰੀ ਸਾਹ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਸੁਨੀਲ ਇੰਸਾਂ ਅਤੇ 15 ਮੈਂਬਰ ਅਸ਼ਵਨੀ ਇੰਸਾਂ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਲੰਮੇਂ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਰਾਹੁਲ ਇੰਸਾਂ ਨੇ ਮੌਤ ਉਪਰੰਤ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ। ਰਾਹੁਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਮਿ੍ਰਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ (ਸ਼ਹਿਰੀ) ਨੇ ਕਿਹਾ ਕਿ ਨਰਿੰਦਰ ਇੰਸਾਂ ਭੰਗੀਦਾਸ ਦੇ ਨੌਜਵਾਨ ਪੁੱਤਰ ਰਾਹੁਲ ਇੰਸਾਂ ਦੀ ਅੱਜ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਸਾਨੂੰ ਸਾਡੇ ਗੁਰੂ ਸਮਝਾਉਂਦੇ ਹਨ ਕਿ ਜਿਉਂਦੇੇ ਜੀ ਮਨੁੱਖਤਾ ਦੀ ਸੇਵਾ ਕਰੀਏ, ਪਰ ਮੌਤ ਤੋਂ ਬਾਅਦ ਵੀ ਇਸ ਪਰਿਵਾਰ ਨੇ ਫੈਸਲਾ ਕੀਤਾ ਕਿ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਆਉਣ ਵਾਲੇ ਸਮੇਂ ਵਿਚ ਉਸ ਸਰੀਰ ਤੇ ਜੋ ਖੋਜ ਹੋਵੇਗੀ ਪਤਾ ਨਹੀਂ ਕਿੰਨੀਆਂ ਹੀ ਜਿੰਦਗੀਆਂ ਨੂੰ ਉਸ ਖੋਜ ਤੋਂ ਨਵੀਂ ਜਿੰਦਗੀ ਮਿਲੇਗੀ ਅਤੇ ਕਿੰਨਾ ਭਲਾ ਸਮਾਜ ਜਾਂ ਇਨਸਾਨੀਅਤ ਦਾ ਹੋਵੇਗਾ। ਭਾਣਾ ਮੰਨਣਾ ਕਹਿਣਾ ਸੌਖਾ ਹੈ ਪ੍ਰੰਤੂ ਬਹੁਤ ਔਖਾ ਹੈ ਇਸ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਸਿੱਖਿਆ ਤੇ ਚਲਦਿਆਂ ਬਹੁਤ ਵੱਡਾ ਫੈਸਲਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ । ਇਸ ਮੌਕੇ 45 ਮੈਂਬਰ ਪੰਜਾਬ ਭੈਣ ਮਾਧਵੀ ਇੰਸਾਂ, ਮੇਅਰ ਰਮਨ ਗੋਇਲ ਅਤੇ ਉਨਾਂ ਦੇ ਪਤੀ ਸੰਦੀਪ ਗੋਇਲ, ਸੀਨੀਅਰ ਕਾਂਗਰਸੀ ਆਗੂ ਅਰੁਣ ਵਧਾਵਨ, ਕੌਂਸਲਰ ਸੰਦੀਪ ਬੌਬੀ, ਜ਼ਿਲਾ 25 ਮੈਂਬਰ, ਜ਼ਿਲਾ ਸੁਜਾਣ ਭੈਣਾਂ, ਬਲਾਕ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।