ਪੰਜਾਬੀ ਸਾਹਿਤ ਸਭਾ ਤਪਾ ਦਾ ਕਵੀ ਦਰਬਾਰ ਅਤੇ ਰੂਬਰੂ ਹੋਲੀ ਏਂਜਲਸ ਸਕੂਲ ‘ਚ ਹੋਇਆ
ਤਪਾ ਮੰਡੀ, 18 ਸਤੰਬਰ (ਰਘੁਵੀਰ ਹੈੱਪੀ)
ਅੱਜ ਪੰਜਾਬੀ ਸਾਹਿਤ ਸਭਾ ਤਪਾ ਦਾ ਸਮਾਗਮ ਹੋਲੀ ਏਂਜਲਸ ਸਕੂਲ ‘ਚ ਹੋਇਆ । ਜਿਸ ਦੇ ਮੁੱਖ ਮਹਿਮਾਨ ਸ੍ਰੀ ਜਵਾਹਰ ਲਾਲ ਬਾਂਸਲ ਸਨ ਅਤੇ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਉਦਘਾਟਨ ਦੀ ਰਸਮ ਸ੍ਰੀ ਕ੍ਰਿਸ਼ਨ ਚੰਦ ਸਿੰਗਲਾ ਵੱਲੋਂ ਅਦਾ ਕੀਤੀ ਗਈ । ਸਮਾਗਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਦੇ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ।ਥਾਣਾ ਤਪਾ ਦੇ ਮੁਖੀ ਨਿਰਮਲਜੀਤ ਸਿੰਘ ਸੰਧੂ ਨੇ ਵੀ ਪ੍ਰਧਾਨਗੀ ਮੰਡਲ ਵਿਚ ਆਪਣੀ ਹਾਜ਼ਰੀ ਲਗਵਾਈ। ਉੱਭਰ ਰਹੀ ਲੇਖਿਕਾ ਲਵਪ੍ਰੀਤ ਕੌਰ ਖਿਆਲਾ ਵੱਲੋਂ ਆਪਣੇ ਸਾਹਿਤਕ ਸਫ਼ਰ ਦੇ ਵੇਰਵੇ ਪੇਸ਼ ਕੀਤੇ ਗਏ । ਉਨ੍ਹਾਂ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਪੈ ਗਿਆ ਸੀ ਜਿਸ ਨੂੰ ਅਧਿਆਪਕਾਂ ਦੀ ਮਿਹਨਤ ਨੇ ਹੋਰ ਵੀ ਬੂਰ ਲਗਾਇਆ। ਉੱਘੇ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਕਵਿਤਾਵਾਂ ਦੀ ਸਮੀਖਿਆ ਕਰਦੇ ਕਿਹਾ ਕਿ ਕਵਿਤਾ ਵਿੱਚ ਰਿਦਮ ਅਤੇ ਸੁਰ ਤਾਲ ਹੋਣੀ ਜ਼ਰੂਰੀ ਹੈ । ਉਨ੍ਹਾਂ ਲੇਖਕਾਂ ਨੂੰ ਸੁਝਾਅ ਦਿੱਤਾ ਕਿ ਕਿਤਾਬਾਂ ਪੜ੍ਹਨ ਅਤੇ ਮਿਹਨਤ ਕਰਨ ਨਾਲ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਹੋਰ ਵੀ ਨਿਖਾਰ ਆ ਸਕਦਾ ਹੈ । ਕਵੀ ਸੀ. ਮਾਰਕੰਡਾ ਨੇ ਕਿਹਾ ਕਿ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਣੀਆਂ ਹਨ । ਜੇਕਰ ਰਚਨਾਵਾਂ ਵਿੱਚ ਲੋਕਾਂ ਦਾ ਪੱਖ ਪੂਰਿਆ ਨਹੀਂ ਜਾਂਦਾ ਤਾਂ ਉਹ ਰਚਨਾਵਾਂ ਨੂੰ ਲੋਕ ਚਿੱਤ ਦੀ ਪ੍ਰਵਾਨਗੀ ਨਹੀਂ ਮਿਲਦੀ। ਹਰਭਜਨ ਸਿੰਘ ਸੇਲਬਰਾਹ ਅਤੇ ਸੁਰਮੁਖ ਸਿੰਘ ਸੇਲਬਰਾਹ ਤੋਂ ਇਲਾਵਾ ਪ੍ਰਿੰਸੀਪਲ ਵਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਾਸਟਰ ਲਖਵੀਰ ਸਿੰਘ , ਮੋਹਿਤ ਸਿੰਗਲਾ , ਲਛਮਣ ਦਾਸ ਮੁਸਾਫ਼ਿਰ, ਨਵਦੀਪ ਸਿੰਘ , ਸਰਪੰਚ ਰੂਪ ਸਿੰਘ ਮੌੜ, ਹਾਕਮ ਸਿੰਘ ਰੂੜੇਕੇ, ਟੇਕ ਢੀਂਗਰਾ ਚੰਦ, ਅਵਤਾਰ ਸਿੰਘ ਸਹੋਤਾ, ਜਗਜੀਤ ਕੌਰ ਢਿੱਲਵਾਂ , ਸੁਖਵਿੰਦਰ ਸਿੰਘ ਆਜ਼ਾਦ, ਹਾਕਮ ਸਿੰਘ ਚੌਹਾਨ, ਮਨਜੀਤ ਸਿੰਘ ਮੁਸਾਫ਼ਿਰ, ਹੈੱਡ ਮਾਸਟਰ ਰਣਜੀਤ ਸਿੰਘ ਟੱਲੇਵਾਲ, ਕ੍ਰਿਸ਼ਨ ਲਾਲ, ਨਵਦੀਪ ਸਿੰਘ ਦਵਿੰਦਰ ਕੌਰ, ਰਕੇਸ਼ ਕੁਮਾਰ ਹਸੀਜਾ, ਮਾਸਟਰ ਮਨਜੀਤ ਸਿੰਘ ਮਹਿਤਾ, ਡਾ ਤੇਜਿੰਦਰ ਮਾਰਕੰਡਾ,ਪੱਤਰਕਾਰ ਪਰਵੀਨ ਅਰੋੜਾ ਅਤੇ ਡਾ ਜੁਆਲਾ ਸਿੰਘ ਮੌੜ ਆਦਿ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਬਰਿੰਦਰ ਸਿੰਘ ਵੱਲੋਂ ਬਾਖੂਬੀ ਅਦਾ ਕੀਤੀ ਗਈ । ਸਾਹਿਤ ਸਭਾ ਦੀਆਂ ਸਰਗਰਮੀਆਂ ਨੂੰ ਜਾਰੀ ਰੱਖਣ ਲਈ ਮੁੱਖ ਮਹਿਮਾਨ ਸ੍ਰੀ ਜਵਾਹਰ ਲਾਲ ਬਾਂਸਲ ਅਤੇ ਕ੍ਰਿਸ਼ਨ ਚੰਦ ਸਿੰਗਲਾ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ । ਸਭਾ ਵੱਲੋਂ ਉਨ੍ਹਾਂ ਨੂੰ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਅਖੀਰ ਤੇ ਮਿਊਜ਼ਿਕ ਟੀਚਰ ਕ੍ਰਿਸ਼ਨ ਲਾਲ ਦੀ ਅਗਵਾਈ ਹੇਠ ਬੱਚਿਆਂ ਦੇ ਵੱਲੋਂ ਕੱਵਾਲੀ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।