ਬਲਾਕ ਪੀ.ਐਚ. ਸੀ .ਚਨਾਰਥਲ ਕਲਾਂ ਵਿਖੇ 9236ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
ਫਤਿਹਗੜ੍ਹ ਸਾਹਿਬ, 18 ਸਤੰਬਰ ( ਪੀ ਟੀ ਨੈੱਟਵਰਕ)
ਸਿਵਲ ਸਰਜਨ ਡਾ. ਵਿਜੈ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿੱਚ ਅੱਜ ਪਲਸ ਪੋਲਿਓ ਦੇ ਨੈਸ਼ਨਲ ਰਾਊਡ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੇ ਪਹਿਲੇ ਦਿਨ ਬਲਾਕ ਪੀ.ਐਚ. ਸੀ. ਚਨਾਰਥਲ ਦੇ ਅਧੀਨ 111ਬੂਥ ਬਣਾਏ ਗਏ ਜਿਨਾਂ ਤੇ 9236 ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਦਵਾਈ ਪਿਲਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਹਾਂਵੀਰ ਸਿੰਘ ਬਲਾਕ ਅਜੂਕੇਟਰ ਨੇ ਦਸਿਆ ਕਿ ਅੱਜ ਬੂਥਾਂ ਤੇ 111 ਤੇ 5 ਮੋਬਾਈਲ ਟੀਮਾਂ ਵਲੋਂ ਪੋਲੀਓ ਤੋਂ ਬਚਾਅ ਲਈ ਦਵਾਈ ਪਿਲਾਈ ਗਈ। ਉਨ੍ਹਾਂ ਦਸਿਆ ਕਿ ਅਗਲੇ ਦੋ ਦਿਨ ਘਰ ਘਰ ਜਾ ਕੇ ਬੱਚਿਆਂ ਨੂੰ ਪੋਲਿਓ ਬੰਦੂਾਂ ਪਿਲਾਈਆਂ ਜਾਣਗੀਆਂ । ਮੋਬਾਈਲ ਟੀਮਾਂ ਵਲੋ ਮਾਈਗੇ੍ਰਟਰੀ ਆਬਾਦੀ ਭੱਠਿਆਂ, ਝੂਗੀਆਂ ਝੌਪੜੀਆਂ, ਪਥੇਰਾ , ਅਨਾਜ ਮੰਡੀਆਂ ਤੇ ਦੂਰ ਦਰਾਡੇ ਦੇ ਏਰੀਏ ਵਿਚ ਘਰ—ਘਰ ਜਾ ਕੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਈਆਂ ਜਾਣਗੀਆਂ। ਇਸ ਮੌਕੇ ਨੋਡਲ ਅਫ਼ਸਰ ਡਾਕਟਰ ਕੰਵਰਪਾਲ ਸਿੰਘ, ਮਹਾਂਵੀਰ ਸਿੰਘ ਬੀ ਈ ਈ, ਐਲ ਐਚ ਵੀ ਸਰਬਜੀਤ ਕੌਰ ਤੇ ਹੋਰ ਮੌਜੂਦ ਸਨ।