75ਵੇਂ ਨਿਰੰਕਾਰੀ ਸੰਤ ਸਮਾਗਮ ਸੇਵਾ ਦਾ ਸ਼ੁਭ ਆਰੰਭ

Advertisement
Spread information

ਸਮਰਪਣ ਭਾਵ ਨਾਲ ਕੀਤੀ ਸੇਵਾ ਹੀ ਸਾਰਥਕ ਹੁੰਦੀ ਹੈ-

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਪਰਦੀਪ ਕਸਬਾ, ਬਰਨਾਲਾ, 18 ਸਿਤੰਬਰ 2022

16 ਤੋਂ 20 ਨਵੰਬਰ ਤਕ ਹੋਣ ਵਾਲੇ 75ਵੇਂ ਸੰਤ ਨਿਰੰਕਾਰੀ ਸੰਤ ਸਮਾਗਮ ਸੇਵਾ ਦਾ ਸ਼ੁਭ ਆਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਪਾਵਨ ਕਰ ਕਮਲਾਂ ਨਾਲ ਸੰਤ ਨਿਰੰਕਾਰੀ ਅਧਿਆਤਮਿਕ ਸੱਥਲ , ਸਮਾਲਖਾ ਵਿਖੇ ਕੀਤਾ। ਇਸ ਮੌਕੇ ਉੱਤੇ ਸੰਤ ਨਿਰੰਕਾਰੀ ਮੰਡਲ ਕਾਰਜਕਾਰਨੀ ਸਮਿਤੀ ਦੇ ਮੈਂਬਰ , ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੇ ਮੈਂਬਰ , ਸੇਵਾਦਲ ਦੇ ਅਧਿਕਾਰੀ, ਸੇਵਾਦਲ ਅਤੇ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਤੇ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ। ਸਤਿਗੁਰੂ ਮਾਤਾ ਜੀ ਦਾ ਨਿੱਘਾ ਸਵਾਗਤ ਤਾਲਮੇਲ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਅਤੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਵੱਲੋ ਕੀਤਾ ਗਿਆ।

Advertisement

ਸੰਤ ਸਮਾਗਮ ਸੇਵਾ ਦੀ ਸ਼ੁਰੂਆਤ ਦੇ ਮੌਕੇ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਸੇਵਾ ਦੀ ਭਾਵਨਾ ਸਮਰਪਣ ਵਾਲੀ ਹੋਣੀ ਚਾਹੀਦੀ ਹੈ। ਹੁਕਮ ਅਨੁਸਾਰ ਅਤੇ ਮਨ ਨੂੰ ਸਮਰਪਿਤ ਕਰਕੇ ਕੀਤੀ ਗਈ ਸੇਵਾ ਹੀ ਸਾਰਥਕ ਸੇਵਾ ਕਹਿਲਾਉਂਦੀ ਹੈ।

ਸੇਵਾ ਖੁਸ਼ਬੂਦਾਰ ਉਦੋਂ ਹੀ ਹੁੰਦੀ ਹੈ ਜਦੋਂ ਸੇਵਾ ਕੇਵਲ ਕਾਰਜ ਦੇ ਰੂਪ ਵਿੱਚ ਨਹੀਂ ਸਗੋਂ ਭਾਵ ਨਾਲ ਕੀਤੀ ਜਾਂਦੀ ਹੈ।ਸੇਵਾ ਸਦਾ ਚੇਤਨਤਾ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ। ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸੇਵਾ ਕਰਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਕਿਸੇ ਕਰਮ ਤੇ ਵਤੀਰੇ ਨਾਲ ਅਣਜਾਣੇ ਵਿਚ ਵੀ ਕਿਸੇ ਦਾ ਅਪਮਾਨ ਨ ਹੋਵੇ। ਉਹਨਾਂ ਕਿਹਾ ਕਿ ਸਭਦਾ ਸਤਿਕਾਰ ਹੀ ਕਰਨਾ ਹੈ ਕਿਉਂਕਿ ਸਭਨਾ ਦੇ ਵਿਚ ਇਸ ਨਿਰੰਕਾਰ ਦਾ ਹੀ ਵਾਸ ਹੈ। ਇਸ ਭਗਤੀ ਭਾਵ ਦੇ ਨਾਲ ਸੇਵਾ ਨੂੰ ਸਵੀਕਾਰ ਕਰੋ ਅਤੇ ਮਨ ਨਾਲ ਸਿਮਰਨ ਕਰਦੇ ਹੋਏ ਸੇਵਾ ਦਾ ਯੋਗਦਾਨ ਦਿੰਦੇ ਰਹੋ।

ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਨਿਰੰਕਾਰੀ ਸੰਤ ਸਮਾਗਮ ਦੀ ਇਹ ਲੜੀ ਸਫਲਤਾ ਪੂਰਵਕ 74 ਸਾਲ ਪੂਰੇ ਕਰ ਚੁੱਕੀ ਹੈ। ਇਸ ਸਾਲ 75ਵੇ ਸਾਲਾਨਾ ਸੰਤ ਸਮਾਗਮ ਦੀ ਉਡੀਕ ਹਰ ਇਕ ਸ਼ਰਧਾਲੂ ਬੜੀ ਉਤਸੁਕਤਾ ਨਾਲ ਕਰ ਰਿਹਾ ਹੈ। ਸਤਿਗੁਰੂ ਮਾਤਾ ਜੀ ਦੀ ਪਾਵਨ ਹਜੂਰੀ ਵਿੱਚ ਹੋਣ ਵਾਲੇ ਇਸ ਦੈਵੀ ਸੰਤ ਸਮਾਗਮ ਦਾ ਭਰਪੂਰ ਆਨੰਦ ਪ੍ਰਾਪਤ ਕਰਨ ਵਾਸਤੇ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ਼ਾਮਿਲ ਹੋਣਗੇ।

ਇਸ ਸੰਤ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਨੂੰ ਜ਼ਰੂਰੀ ਸੁਵਿਧਾਵਾਂ ਦੇਣ ਵਾਸਤੇ ਇਕ ਸੁੰਦਰ ਟੈਂਟ ਸਿਟੀ ਸਥਾਪਿਤ ਕੀਤੀ ਜਾਵੇਗੀ। ਇਸ ਵਿੱਚ ਸ਼ਰਧਾਲੂਆਂ ਦੇ ਠਹਿਰਣ, ਖਾਣ ਪੀਣ ਅਤੇ ਹੋਰ ਜਰੂਰੀ ਸੁਵਿਧਾਵਾਂ ਦਾ ਉਚਿਤ ਪ੍ਰਬੰਧ ਕਰਨ ਵਾਸਤੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਸਮਾਗਮ ਗਰਾਉਂਡ ਵਿੱਚ ਭਿੰਨ ਭਿੰਨ ਪ੍ਰਬੰਧ ਦਫਤਰ , ਪਬ੍ਲਿਸਿਟੀ ਸਟਾਲ, ਪ੍ਰਦਰਸ਼ਨੀ, ਲੰਗਰ, ਕੰਟੀਨ ਅਤੇ ਡਿਸਪੈਂਸਰੀ ਦੀਆਂ ਸੁਵਿਧਾਵਾਂ ਮੁਹਾਇਆ ਕਰਵਾਈਆਂ ਜਾਣਗੀਆਂ।

ਸਮਾਗਮ ਗਰਾਊਂਡ ਲਈ ਆਵਾਜਾਈ ਵਾਸਤੇ ਰੇਲਵੇ ਸਟੇਸ਼ਨ, ਬਸ ਅੱਡੇ ਅਤੇ ਹਵਾਈ ਅੱਡੇ ਉਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਕਾਰਾਂ ਗੱਡੀਆਂ ਵਾਸਤੇ ਸਮਾਗਮ ਗਰਾਊਂਡ ਵਿਚ ਪਾਰਕਿੰਗ ਵਿਵਸਥਾ ਕੀਤੀ ਜਾ ਰਹੀ ਹੈ।

ਅਨੇਕਤਾ ਵਿਚ ਏਕਤਾ ਦਾ ਅਦਭੁੱਤ ਨਜ਼ਾਰਾ ਪੇਸ਼ ਕਰਨ ਵਾਲਾ ਇਹ ਦੈਵੀ ਸੰਤ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੀ ਮਾਨਵਤਾ ਲਈ ਪ੍ਰੇਰਨਾਦਾਇਕ ਅਤੇ ਆਨੰਦਦਾਇਕ ਹੋਏਗਾ।

Advertisement
Advertisement
Advertisement
Advertisement
Advertisement
error: Content is protected !!