15 ਸਾਲਾ ਪਟਿਆਲਵੀ ਉਦੈ ਪ੍ਰਤਾਪ ਸਿੰਘ ਦੀ ਮਿੰਨੀ ਕਹਾਣੀ ਕੁਇਲ ਕਲੱਬ ਰਾਈਟਰਜ਼ ਨੇ ਆਪਣੀ ਕਿਤਾਬ ‘ਗਿਲਡਡ ਐਜਸ’ ‘ਚ ਪ੍ਰਕਾਸ਼ਿਤ ਕੀਤੀ
ਪਟਿਆਲਾ, 10 ਸਤੰਬਰ (ਰਿਚਾ ਨਾਗਪਾਲ)
ਭਾਰਤ ਦੇ ਨੌਜਵਾਨ ਲੇਖਕਾਂ ਦੀ ਵਕਾਰੀ ਸੰਸਥਾ ਕੁਇਲ ਕਲੱਬ ਰਾਈਟਰਜ਼ ਨੇ ਪਟਿਆਲਾ ਦੇ 15 ਸਾਲਾ ਤੇ ਯਾਦਵਿੰਦਰਾ ਪਬਲਿਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਉਦੈ ਪ੍ਰਤਾਪ ਸਿੰਘ ਵੱਲੋਂ ਲਿਖੀ ਇੱਕ ਮਿੰਨੀ ਕਹਾਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ 22 ਲਘੂ ਕਹਾਣੀਆਂ ਦੀ ਕਿਤਾਬ ‘ਗਿਲਡਡ ਐਜਸ’ ਵਿੱਚ ਛਾਪੀ ਹੈ।
‘ਸਿਊਡੋਨਾਮ ਕੋਨੀਨਕਸ਼ਨਮ’ ਦੇ ਸਿਰਲੇਖ ਵਾਲੀ ਇਹ ਕਾਲਪਨਿਕ ਕਹਾਣੀ ਫ਼ਾਜ਼ਿਲਕਾ ਤੋਂ ਪਾਂਡੀਚੇਰੀ ਤੱਕ ਦੇ ਵੱਖ-ਵੱਖ ਪਾਤਰਾਂ ਦੀਆਂ ਆਪਸ ਵਿੱਚ ਜੁੜੀਆਂ ਕਹਾਣੀਆਂ ਦੀ ਇੱਕ ਗੁੰਝਲਦਾਰ ਥ੍ਰਿਲਰ ਹੈ।
ਇਸ ਕਹਾਣੀ ਦੀ ਸ਼ੈਲੀ ਗੁੰਝਲਦਾਰ ਕਹਾਣੀ ਲਾਈਨ ਦੇ ਨਾਲ-ਨਾਲ ਤੇਜ਼ ਅਤੇ ਗਤੀਸ਼ੀਲ ਬਿਰਤਾਂਤ ਦੋਵਾਂ ਦੇ ਰੂਪ ਵਿੱਚ ਪਰਿਪੱਕ ਅਤੇ ਮੌਲਿਕ ਹੈ। ਇਸ ਕਿਤਾਬ ਵਿੱਚ ਆਪਣੀਆਂ ਕਹਾਣੀਆਂ ਜਰੀਏ ਜਗ੍ਹਾ ਬਣਾਉਣ ਵਾਲੇ ਨੌਜਵਾਨ ਲੇਖਕ ਪੂਰੇ ਦੇਸ਼ ਭਰ ਤੋਂ ਹਨ। ਇਨ੍ਹਾਂ ਨੂੰ ਕੁਇਲ ਕਲੱਬ ਰਾਈਟਰਜ਼ ਦੇ ਸੰਸਥਾਪਕ ਸੰਪਾਦਕ ਹੇਮੰਤ ਕੁਮਾਰ ਨੇ ਆਪਣੀ ਯੋਗ ਸਲਾਹ ਦੇ ਨਾਲ ਲਿਖਣ ਵੱਲ ਅੱਗੇ ਵਧਾਇਆ ਹੈ।
ਉਦੇਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਐਮਾਜ਼ਾਨ ‘ਤੇ ਉਪਲਬਧ ਹੈ ਅਤੇ ਇਹ ਉਸਦੀ ਦੂਜੀ ਪ੍ਰਕਾਸ਼ਿਤ ਕਹਾਣੀ ਹੈ। ਇਸ ਤੋਂ ਪਹਿਲਾਂ, ਉਸਦੀ ਛੋਟੀ ਕਹਾਣੀ ‘ਦਿ ਡੇਵਿਲ ਆਫ਼ ਡੇਟ੍ਰੋਇਟ’ 2020 ਵਿੱਚ ਸਕਾਲਸਟਿਕ ਪਬਲਿਸ਼ਰਜ਼ ਦੁਆਰਾ ਛੋਟੀਆਂ ਕਹਾਣੀਆਂ ਦੀ ਇੱਕ ਕਿਤਾਬ ਵਿੱਚ ਪ੍ਰਕਾਸ਼ਤ ਹੋਈ ਸੀ।