ਅੰਡਰ 17 ਕਬੱਡੀ ਕੁੜੀਆਂ ਵਿੱਚ ਮੋੜ ਜੋਨ ਨੇ ਮਾਰੀ ਬਾਜ਼ੀ
ਬਠਿੰਡਾ 10 ਅਗਸਤ (ਲੋਕੇਸ਼ ਕੌਸ਼ਲ)
ਜ਼ਿਲ੍ਹਾ ਬਠਿੰਡਾ ਦੀਆਂ ਸਕੂਲੀ ਗਰਮ ਰੁੱਤ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਲਹਿਰਾਂ ਬੇਗਾ ਵਿਖੇ ਇਨਾਮ ਵੰਡ ਸਮਾਰੋਹ ਕੀਤਾ ਗਿਆ ।
ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖਿਡਾਰੀ ਸਾਡੇ ਦੇਸ਼ ਦਾ ਮਾਣ ਹੁੰਦੇ ਹਨ।ਇਲਾਕਾ ਨਿਵਾਸੀਆਂ ਨੂੰ ਖਿਡਾਰੀਆਂ ਦਾ ਪੂਰਾ ਮਾਣ ਕਰਨਾ ਚਾਹੀਦਾ ਹੈ।ਇਸ ਮੋਕੇ ਉਹਨਾਂ ਨੇ ਸਕੂਲ ਦੇ ਗਰਾਊਂਡ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ , ਗੁਰਚਰਨ ਸਿੰਘ ਗਿੱਲ ਵੱਲੋਂ ਇਸ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ, ਹਰਮੰਦਰ ਸਿੰਘ ਸਿੱਧੂ ਭੁਪਿੰਦਰ ਸਿੰਘ ਨੇ ਅੱਜ ਦੇ ਨਤੀਜਿਆਂ ਬਾਰੇ ਦੱਸਿਆ ਕਿ ਯੋਗਾ ਅੰਡਰ 14 ਸਾਲ ਲੜਕੇ ਭੁੱਚੋ ਮੰਡੀ ਨੇ ਪਹਿਲਾ ਅਤੇ ਅਤੇ ਮੌੜ ਮੰਡੀ ਨੇ ਦੂਸਰਾ ਸਥਾਨ, ਅੰਡਰ 17 ਲੜਕੇ ਬਠਿੰਡਾ -1 ਨੇ ਪਹਿਲਾ ਅਤੇ ਭੁੱਚੋ ਮੰਡੀ ਨੇ ਦੂਸਰਾ ਸਥਾਨ ,ਅੰਡਰ 19 ਲੜਕੇ ਮੰਡੀ ਕਲਾਂ ਨੇ ਪਹਿਲਾ ਤੇ ਬਠਿੰਡਾ -1 ਨੇ ਦੂਸਰਾ ਸਥਾਨ ,ਯੋਗਾ ਅੰਡਰ 14 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ ਤੇ ਬਠਿੰਡਾ -1 ਨੇ ਦੂਸਰਾ ਸਥਾਨ ,ਅੰਡਰ 17 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ ਤੇ ਬਠਿੰਡਾ-1 ਨੇ ਦੂਸਰਾ ਸਥਾਨ ,ਅੰਡਰ 19 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ ਤੇ ਭੁੱਚੋ ਮੰਡੀ ਨੇ ਦੂਸਰਾ ਸਥਾਨ ,ਹਾਕੀ ਅੰਡਰ 14 ਲੜਕੇ ਭੁੱਚੋ ਮੰਡੀ ਨੇ ਪਹਿਲਾ ਤੇ ਭਗਤਾ ਨੇ ਦੂਸਰਾ ਸਥਾਨ,ਅੰਡਰ 17 ਲੜਕੇ ਬਠਿੰਡਾ-1 ਨੇ ਪਹਿਲਾ ਤੇ ਗੋਨਿਆਣਾ ਮੰਡੀ ਨੇ ਦੂਸਰਾ ਸਥਾਨ,ਅੰਡਰ 19 ਲੜਕੇ ਭੁੱਚੋ ਮੰਡੀ ਨੇ ਪਹਿਲਾ ਅਤੇ ਬਠਿੰਡਾ -1 ਨੇ ਦੂਜਾ, ਹੈਂਡਬਾਲ ਅੰਡਰ 14 ਲੜਕੇ ਬਠਿੰਡਾ -1 ਨੇ ਪਹਿਲਾ ਤੇ ਸੰਗਤ ਨੇ ਦੂਸਰਾ,ਅੰਡਰ 14 ਲੜਕੀਆਂ ਬਠਿੰਡਾ -1 ਨੇ ਪਹਿਲਾ ਤੇ ਬਠਿੰਡਾ-2 ਨੇ ਦੂਸਰਾ,ਅੰਡਰ 17 ਲੜਕੀਆਂ ਬਠਿੰਡਾ-1 ਨੇ ਪਹਿਲਾ ਤੇ ਸੰਗਤ ਜ਼ੋਨ ਨੇ ਦੂਸਰਾ,ਅੰਡਰ 19 ਲੜਕੀਆਂ ਸੰਗਤ ਜ਼ੋਨ ਨੇ ਪਹਿਲਾ ਤੇ ਬਠਿੰਡਾ -1 ਨੇ ਦੂਸਰਾ,ਅੰਡਰ – 19 ਲੜਕੀਆਂ ਫੁੱਟਬਾਲ ਭਗਤਾ ਜੋਨ ਨੇ ਪਹਿਲਾਂ ਤੇ ਭੁੱਚੋ ਮੰਡੀ ਦੂਜੇ, ਅੰਡਰ 14 ਮੁੰਡੇ ਮੰਡੀ ਫੂਲ ਨੇ ਪਹਿਲਾਂ, ਭੁੱਚੋ ਨੇ ਦੂਜਾ,ਕਬੱਡੀ ਸਰਕਲ ਸਟਾਈਲ ਅੰਡਰ 14 ਲੜਕੇ ਵਿੱਚ ਮੰਡੀ ਕਲਾਂ ਨੇ ਪਹਿਲਾਂ,ਭਗਤਾਂ ਜੋਨ ਨੇ ਦੂਜਾ,ਅੰਡਰ 14 ਲੜਕੀਆਂ ਮੰਡੀ ਫੂਲ ਨੇ ਪਹਿਲਾਂ, ਬਠਿੰਡਾ -1 ਨੇ ਦੂਜਾ, ਅੰਡਰ 17 ਲੜਕੀਆਂ ਭਗਤਾਂ ਨੇ ਪਹਿਲਾਂ, ਬਠਿੰਡਾ -2 ਨੇ ਦੂਜਾ, ਕਬੱਡੀ ਨੈਸ਼ਨਲ ਅੰਡਰ 14 ਮੁੰਡੇ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ,ਅੰਡਰ 17 ਲੜਕੀਆਂ ਮੌੜ ਨੇ ਪਹਿਲਾਂ ਤੇ ਮੰਡੀ ਕਲਾਂ ਨੇ ਦੂਜਾ, ਅੰਡਰ 19 ਵਿੱਚ ਸੰਗਤ ਜੋਨ ਨੇ ਪਹਿਲਾਂ ਅਤੇ ਮੌੜ ਨੇ ਦੂਜਾ, ਚੈੱਸ ਅੰਡਰ 14 ਮੁੰਡੇ ਬਠਿੰਡਾ-1 ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ,ਅੰਡਰ 14 ਕੁੜੀਆਂ ਚੈੱਸ ਬਠਿੰਡਾ-2 ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ,ਅੰਡਰ 17 ਲੜਕੀਆਂ ਵਿੱਚ ਬਠਿੰਡਾ-1 ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਅੰਡਰ 17 ਮੁੰਡੇ ਵਿੱਚ ਬਠਿੰਡਾ-2 ਨੇ ਪਹਿਲਾਂ,ਗੋਨਿਆਣਾ ਨੇ ਦੂਜਾ, ਅੰਡਰ 19 ਮੁੰਡਿਆਂ ਵਿੱਚ ਮੰਡੀ ਫੂਲ ਨੇ ਪਹਿਲਾਂ, ਬਠਿੰਡਾ-1 ਦੂਜਾ, ਅੰਡਰ 19 ਕੁੜੀਆਂ ਮੰਡੀ ਫੂਲ ਨੇ ਪਹਿਲਾਂ, ਬਠਿੰਡਾ-2 ਨੇ ਦੂਜਾ, ਖੋਹ-ਖੋਹ ਅੰਡਰ 14 ਮੁੰਡੇ ਤਲਵੰਡੀ ਸਾਬੋ ਨੇ ਪਹਿਲਾਂ, ਭੁੱਚੋ ਨੇ ਦੂਜਾ, ਅੰਡਰ 19 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ-1 ਨੇ ਦੂਜਾ,ਅੰਡਰ 14 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ ਮੁੱਖ ਅਧਿਆਪਕ, ਕੁਲਵਿੰਦਰ ਸਿੰਘ ਕਟਾਰੀਆ ਮੁੱਖ ਅਧਿਆਪਕ,ਲੈਕਚਰਾਰ ਅਮਰਦੀਪ ਸਿੰਘ ਗਿੱਲ, ਬਲਵੀਰ ਸਿੰਘ ਘੁੱਦਾ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਬਰਾੜ,ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਵਰਿੰਦਰ ਸਿੰਘ, ਗੁਰਿੰਦਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਇਕਬਾਲ ਸਿੰਘ,ਹਰਪਾਲ ਸਿੰਘ ਨੱਤ,ਜਗਦੀਪ ਸਿੰਘ, ਵੀਰਪਾਲ ਕੌਰ, ਗੁਰਜੰਟ ਸਿੰਘ ,ਕਰਮਜੀਤ ਕੌਰ,ਗੁਰਲਾਲ ਸਿੰਘ, ਸੁਰਿੰਦਰਪਾਲ ਸਿੰਘ,ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਰਾਣੀ ਕੌਰ,ਗੁਰਮੇਲ ਸਿੰਘ,ਰਜਿੰਦਰਪਾਲ ਕੌਰ, ਲੈਕਚਰਾਰ ਸੁਖਜੀਤਪਾਲ ਸਿੰਘ,ਬਲਰਾਜ ਕੌਰ, ਵਰਿੰਦਰ ਸਿੰਘ,ਜਗਤਾਰ ਸਿੰਘ,ਸੁਖਦੇਵ ਸਿੰਘ ,ਅਮਨਦੀਪ ਸਿੰਘ,ਕਸ਼ਮੀਰ ਸਿੰਘ,ਕੁਲਦੀਪ ਸਿੰਘ ਘੁੰਮਣਕਲਾਂ, ਗੁਰਤੇਜ ਸਿੰਘ, ਰਾਜਿੰਦਰ ਸਿੰਘ ਰਾਮਨਗਰ, ਪਵਿੱਤਰ ਸਿੰਘ,ਕੁਲਬੀਰ ਸਿੰਘ, ਸੋਮਾ ਵਤੀ ਰਾਮਨਗਰ,ਬੇਅੰਤ ਕੌਰ,ਬਿੰਦਰ ਕੌਰ,ਗੁਰਸ਼ਰਨ ਸਿੰਘ, ਸੁਖਵੀਰ ਕੌਰ,
ਗੁਰਪਿੰਦਰ ਸਿੰਘ ਹਾਜ਼ਰ ਸਨ।