ਸਾਬਕਾ ਫੌਜੀਆ ਵੱਲੋ ਸਾਰਾਗੜ੍ਹੀ ਦੀ ਲੜਾਈ ਦੇ ਲਾਸਾਨੀ 21 ਸ਼ਹੀਦ ਯੋਧੀਆ ਦੀ ਆਤਮਿਕ ਸਾਤੀ ਲਈ ਕਰਵਾਈ ਅਰਦਾਸ
ਬਰਨਾਲਾ 10 ਸਤੰਬਰ (ਰਘਬੀਰ ਹੈਪੀ)
ਸਥਾਨਕ ਗੁਰੂ ਘਰ ਬਾਬਾ ਗਾਧਾ ਸਿੰਘ ਵਿੱਖੇ ਸਾਰਾਗੜ੍ਹੀ ਜੰਗ ਦੇ ਮਹਾਨ 21 ਸ਼ਹੀਦ ਯੋਧਿਆਂ ਦੀ ਆਤਮਿਕ ਸਾਤੀ ਲਈ ਜ਼ਿਲ੍ਹਾ ਬਰਨਾਲਾ ਦੇ ਸਾਬਕਾ ਫ਼ੌਜੀਆ ਵੱਲੋਂ ਅਰਦਾਸ ਕਰਵਾਈ ਗਈ ਇਹ ਜਾਣਕਾਰੀ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਕਿਹਾ ਕੇ ਸਾਰਾਗੜ੍ਹੀ ਦਾ ਯੁੱਧ 1897 ਈਸਵੀ ਵਿੱਚ ਬ੍ਰਿਟਿਸ਼ ਭਾਰਤੀ ਸੈਨਾ ਦੀ 36B ਸਿੱਖ ਰੈਜੀਮੈਂਟ ਆਫ ਬੰਗਾਲ ਇਨਫੈਂਟਰੀ ਦੇ 21 ਸਿੱਖ ਨੌਜਵਾਨਾਂ ਵੱਲੋ ਲੜੀ ਗਈ ਜਿਨ੍ਹਾਂ ਦੀ ਅਗਵਾਈ ਹੌਲਦਾਰ ਈਸ਼ਰ ਸਿੰਘ ਕਰ ਰਹੇ ਸਨ ਸਾਰਾਗੜੀ ਦੋ ਕਿਲ੍ਹਿਆਂ ਦੇ ਵਿਚਾਲੇ ਇਕ ਚੌਕੀ ਸੀ ਦੂਸਰੇ ਪਾਸੇ ਦਸ ਹਜ਼ਾਰ ਅਫਗਾਨੀ ਫੌਜੀਆਂ ਦੀ ਜਬਰਦਸਤ ਫੌਜ ਮੌਜੂਦ ਸੀ ਇਹ ਲੜਾਈ ਮੌਜੂਦਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸ਼ਹਿਰ ਵਿਚ ਹੋਈ ਇੰਜਨੀਅਰ ਸਿੱਧੂ ਨੇ ਦੱਸਿਆ ਕਿ ਇਹ ਲੜਾਈ ਗਹਿਗੱਚ ਹੋਈ ਪਰ ਤਕਰੀਬਨ ਸੱਤ ਘੰਟਿਆਂ ਬਾਅਦ ਉਹ ਸਾਰਾਗੜ੍ਹੀ ਦੇ ਕਿਲੇ ਤੇ ਕਬਜ਼ਾ ਕਰ ਸਕੇ ਇਸ ਲੜਾਈ ਵਿਚ ਇੱਕੀ ਬਹਾਦਰ ਸਿੱਖਾਂ ਨੇ ਛੇ ਸੌ ਦੇ ਕਰੀਬ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਇੱਕ ਹਜ਼ਾਰ ਦੇ ਕਰੀਬ ਜ਼ਖ਼ਮੀ ਕਰ ਦਿੱਤੇ ਇਸ ਲੜਾਈ ਵਿੱਚ ਜਦ 20 ਸਿੱਖ ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਤਾਂ 21ਵੇ ਜਵਾਨ ਸਿਪਾਹੀ ਗੁਰਮੁਖ ਸਿੰਘ ਨੇ ਆਪਣੇ ਸੌਣ ਵਾਲੇ ਕਮਰਿਆਂ ਵਿੱਚ ਮੋਰਚਾਬੰਦੀ ਕਰਕੇ 60 ਪਠਾਣਾਂ ਨੂੰ ਮੌਤ ਦੇ ਘਾਟ ਉਤਾਰਿਆ ਔਰ ਫਿਰ ਬਹਾਦਰੀ ਨਾਲ ਲੜਦੇ ਲੜਦੇ ਸ਼ਹਾਦਤ ਦਾ ਜਾਮ ਪੀ ਲਿਆ ਸਿੱਧੂ ਨੇ ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਸਲਾਹ ਦਿੱਤੀ ਕਿ ਉਹ ਸਾਰਾਗੜ੍ਹੀ ਦੀ ਮਹਾਨ ਲੜਾਈ ਤੋਂ ਸੇਧ ਲੈਣ ਦੇਸ਼ਭਗਤੀ ਦੀ ਭਾਵਨਾ ਨੂੰ ਤਕੜਾ ਕਰਨ ਅੋਰ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼ ਦੇ ਬਾਹਰਲੇ ਅਤੇ ਅੰਦਰਲੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਨ ਇਸ ਮੌਕੇ ਕੈਪਟਨ ਵਿਕਰਮ ਸਿੰਘ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਲੈਫਟੀਨੈਂਟ ਭੋਲਾ ਸਿੰਘ ਸਿੱੱਧੂ ਵਰੰਟ ਅਫਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸੁਦਾਗਰ ਸਿੰਘ ਹਮੀਦੀ ਹੌਲਦਾਰ ਬਲਦੇਵ ਸਿੰਘ ਹਮੀਦੀ ਗੁਰਦੇਵ ਸਿੰਘ ਮੱਕਡ਼ਾ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਫਲਾਈਂਗ ਅਫਸਰ ਗੁਰਦੇਵ ਸਿੰਘ ਸਾਰਜੈਂਟ ਸਵਰਨ ਸਿੰਘ ਹੌਲਦਾਰ ਜਸਮੇਲ ਸਿੰਘ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਜਗਦੀਪ ਸਿੰਘ ਹੌਲਦਾਰ ਜਗੀਰ ਸਿੰਘ ਹੌਲਦਾਰ ਨਰਿੰਦਰ ਦੇਵ ਹੌਲਦਾਰ ਵਿਸਾਖਾ ਸਿੰਘ ਦੀਵਾਨਾ ਆਦਿ ਆਗੂ ਹਾਜ਼ਰ ਸਨ