ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ, ਵਿਸ਼ੇ ‘ਤੇ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਲੈਕਚਰ
ਪਟਿਆਲਾ, 28 ਅਗਸਤ (ਰਿਚਾ ਨਾਗਪਾਲ)
ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵੱਲੋਂ ਵਿਦਿਆਰਥੀਆਂ ਤੇ ਖੋਜ਼ਾਰਥੀਆਂ ਲਈ ਮਹੀਨੇ ਦੇ ਆਖਰੀ ਸ਼ੁਕਰਵਾਰ, ਵੱਖ-ਵੱਖ ਮਾਹਰਾਂ ਵੱਲੋਂ ਲੈਕਚਰ ਤੇ ਮੁਲਾਕਾਤਾਂ ਦੇ ਸ਼ੁਰੂ ਕੀਤੇ ਸਿਲਸਿਲੇ ਤਹਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਪ੍ਰੋ. ਡਾ. ਤਾਨੀਆ ਮੰਡੇਰ ਨੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ, ਬਾਰੇ ਲੈਕਚਰ ਦਿੱਤਾ। ਪ੍ਰੋ. ਤਾਨੀਆ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਦੀ ਤਿਆਰੀ, ਕਿਸ ਤਰ੍ਹਾਂ, ਕਿਥੋਂ ਤੇ ਕਿੰਨੇ ਸਮੇਂ ਵਿੱਚ ਕਰਨੀ ਹੈ, ਇਸ ਲਈ ਸਮਾਂ ਮੈਨੇਜਮੈਂਟ, ਕੈਲੰਡਰ ਮੈਨੇਜ਼ਮੈਂਟ ਆਦਿ ਤਕਨੀਕਾਂ ਤੋਂ ਵੀ ਜਾਣੂ ਕਰਵਾਇਆ।
ਅੰਗਰੇਜ਼ੀ ਵਿਸ਼ੇ ਦੇ ਮਾਹਰ ਪ੍ਰੋ. ਤਾਨੀਆ ਨੇ ਵਿਦਿਆਰਥੀਆਂ ਨੂੰ ਵਰਤੋਂ ਯੋਗ ਸਰੋਤਾਂ ਅਤੇ ਕਈ ਵੈਬਸਾਇਟਾਂ ਬਾਰੇ ਵੀ ਦੱਸਿਆ ਜੋ ਕਿ ਅੰਗਰੇਜ਼ੀ ਵਿਸ਼ੇ ਅਤੇ ਤਿਆਰੀ ਪ੍ਰਤੀ ਜਾਣਕਾਰੀ ਲੈਣ ‘ਚ ਸਹਾਈ ਹੋਣਗੀਆਂ। ਸਿੱਖਿਆਥੀਆਂ ਨੂੰ ਲਾਇਬਰੇਰੀ ਵਿੱਚ ਮੌਜੂਦ ਵੱਖ-ਵੱਖ ਭਾਸ਼ਾਵਾਂ ਦੇ ਅਖ਼ਬਾਰਾਂ ਦਾ ਲਾਭ ਉਠਾਉਣ ਲਈ ਆਖਦਿਆਂ ਉਨ੍ਹਾਂ ਨੇ ਇਸ ਦੀ ਪ੍ਰੀਖਿਆ ‘ਚ ਤਿਆਰੀ ਵਿੱਚ ਵਰਤੋਂ ਕਿਵੇਂ ਕਰਨੀ ਹੈ ਬਾਰੇ ਵੀ ਦੱਸਿਆ। ਆਏ ਵਿਸ਼ਾ ਮਾਹਰ ਨੂੰ ਸਨਮਾਨਤ ਕਰਦਿਆਂ ਚੀਫ਼ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਲਾਇਬਰੇਰੀ ਦਾ ਹਿੱਸਾ ਬਣਕੇ ਲਾਇਬਰੇਰੀ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਵੀ ਦਿੱਤਾ।