ਜ਼ਿਲ੍ਹੇ ਅੰਦਰ ਪੈਨਸ਼ਨ ਕੈਂਪ 31 ਅਗਸਤ ਨੂੰ-ਡਿਪਟੀ ਕਮਿਸ਼ਨਰ

Advertisement
Spread information

ਜ਼ਿਲ੍ਹੇ ਅੰਦਰ ਪੈਨਸ਼ਨ ਕੈਂਪ 31 ਅਗਸਤ ਨੂੰ-ਡਿਪਟੀ ਕਮਿਸ਼ਨਰ

ਪਟਿਆਲਾ, 28 ਅਗਸਤ (ਰਾਜੇਸ਼ ਗੋਤਮ)

Advertisement

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੈਨਸ਼ਨਾਂ ਦੇ ਲਾਭ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕਰਨ ਲਈ ਜ਼ਿਲ੍ਹੇ ਦੇ ਸਮੂਹ ਵਿਧਾਇਕ ਸਾਹਿਬਾਨ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 31 ਅਗਸਤ ਨੂੰ ਇਹ ਕੈਂਪ ਲਗਾਏ ਜਾਣਗੇ ਅਤੇ ਸ਼ੁਤਰਾਣਾ ਹਲਕੇ ‘ਚ ਪਾਤੜਾਂ ਬਲਾਕ ਦਾ ਕੈਂਪ ਪਿੰਡ ਗਲੋਲੀ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੇਗਾ। ਇਸੇ ਤਰ੍ਹਾਂ ਹੀ ਘਨੌਰ ਬਲਾਕ ਦਾ ਕੈਂਪ ਪਿੰਡ ਸਿਆਲੂ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾਵੇਗਾ। ਜਦੋਂਕਿ ਰਾਜਪੁਰਾ ਬਲਾਕ ਦਾ ਕੈਂਪ ਨਲਾਸ ਖੁਰਦ ਦੇ ਆਂਗਣਵਾੜੀ ਸੈਂਟਰ ਵਿਖੇ। ਸਮਾਣਾ ਬਲਾਕ ਦਾ ਕੈਂਪ ਪਿੰਡ ਗਾਜੇਵਾਸ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੇਗਾ। ਇਸੇ ਤਰ੍ਹਾਂ ਹੀ ਨਾਭਾ ਬਲਾਕ ਦਾ ਪੈਨਸ਼ਨ ਕੈਂਪ ਪਿੰਡ ਬਨੇਰਾ ਕਲਾਂ ਦੀ ਧਰਮਸ਼ਾਲਾ ਵਿਖੇ ਲੱਗੇਗਾ ਅਤੇ ਪਟਿਆਲਾ ਦਿਹਾਤੀ ਬਲਾਕ ਦਾ ਕੈਂਪ ਪਿੰਡ ਬਾਰਨ ਦੇ ਹਨੂਮਾਨ ਮੰਦਿਰ ਵਿਖੇ ਲੱਗੇਗਾ।
ਇਨ੍ਹਾਂ ਕੈਂਪਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜੋਬਨਦੀਪ ਕੌਰ ਨੇ ਦੱਸਿਆ ਕਿ ਇਸ ਦੌਰਾਨ ਬੁਢਾਪਾ ਪੈਨਸ਼ਨ, ਵਿਧਵਾ ਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਹਾਇਤਾ, ਆਸ਼ਰਿਤ ਬੱਚਿਆ ਲਈ ਵਿੱਤੀ ਸਹਾਇਤਾ ਸਮੇਤ ਅਪੰਗ ਵਿਅਕਤੀਆਂ ਲਈ ਵਿੱਤੀ ਸਹਾਇਤਾ ਸਕੀਮਾਂ ਦੇ ਲਾਭਪਾਤਰੀਆਂ ਦੇ ਫਾਰਮ ਭਰਨ ਸਮੇਤ ਹੋਰ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!