ਬੱਲੂਆਣਾ ਦੇ ਵਿਧਾਇਕ ਨੇ ਪਿੰਡ ਬਿਸ਼ਨਪੁਰਾ ਵਿਚ ਕੀਤੀ ਜਨ ਸੁਣਵਾਈ
ਫਾਜਿਲ਼ਕਾ, 28 ਅਗਸਤ (ਪੀ.ਟੀ.ਨੈਟਵਰਕ)
ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਬਿਸ਼ਨਪੁਰਾ ਵਿਖੇ ਜਨ ਸੁਣਵਾਈ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪਿੰਡਾਂ ਵਾਸੀਆਂ ਨੂੰ ਵਿਸਵਾਸ਼ ਦੁਆਇਆ ਕਿ ਪਿੰਡ ਵਿਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਸ ਮੌਕੇ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਧ ਚੜ ਕੇ ਭਾਗ ਲੈਣ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿਚ ਅੱਗੇ ਲਿਆਉਣ ਲਈ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਿਕਅਤੀਗਤ ਅਤੇ ਟੀਮ ਵਜੋਂ 30 ਅਗਸਤ ਤੱਕ ਆਨਲਾਈਨ ਪੋਰਟਲ ਤੇ ਰਜਿਸਟਰ ਕਰਵਾ ਸਕਦੇ ਹਨ ਜਾਂ ਜਿ਼ਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਆਪਣੀ ਰਜਿਸਟਰ ਕਰਵਾਉਣ। ਉਨ੍ਹਾਂ ਨੇ ਆਪਣੇ ਹਲਕੇ ਦੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇੰਨ੍ਹਾਂ ਖੇਡਾਂ ਵਿਚ ਭਾਗ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਜਤਿਨ ਗੋਦਾਰਾ, ਸੁਨੀਲ ਕੁਮਾਰ, ਅਵਿਨਾਸ ਬੋਲਾਂ, ਰਾਹੁਲ, ਕ੍ਰਿਸ਼ਨ, ਸੱਤਦੇਵ ਗੋਦਾਰਾ, ਬਲਜੀਤ ਸਿੰਘ ਸਰਕਲ ਪ੍ਰਧਾਨ, ਧਰਮਵੀਰ ਗੋਦਾਰਾ, ਬੂਟਾ ਸਿੰਘ, ਸੰਨੀ ਵਧਵਾ , ਗੌਰਵ ਵਧਵਾ, ਐਡਕੋਕੇਟ ਕਰਨ ਮੈਨੀ, ਰਿੰਕੂ ਠੁਕਰਾਲ, ਸਿੰਕਦਰ ਮਾਨ, ਰਾਜੇਸ਼ ਭਾਦੂ,ਵਰਿੰਦਰ ਭਾਟੀ ਸਰਪੰਚ, ਬੱਬੀ ਸਰਪੰਚ, ਮਨੋਜ਼ ਗੋਦਾਰਾ, ਪਿੰਦਰ, ਮਿੰਕੂ ਕੁੰਡਲ, ਭੋਜਰਾਜ ਆਦਿ ਵੀ ਹਾਜਰ ਸਨ।