ਅਧਿਆਪਕਾਂ ਤੋਂ ਸਮਾਜ ਅਤੇ ਦੇਸ਼ ਨੂੰ ਵੱਡੀਆਂ ਉਮੀਦਾਂ- ਉਪ ਜਿਲ੍ਹਾ ਸਿਖਿਆ ਅਫਸਰ
ਫਾਜ਼ਿਲਕਾ, 25 ਅਗਸਤ (ਪੀ.ਟੀ.ਨੈਟਵਰਕ )
ਪੰਜਾਬ ਸਰਕਾਰ ਅਤੇ ਸਿਖਿਆ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਡਾ. ਸੁਖਵੀਰ ਸਿੰਘ ਬੱਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਸਿਖਿਆ ਵਿਭਾਗ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੱਖ-ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ ਦੌਰਾਨ ਉਪ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਸ੍ਰੀ ਹੰਸ ਰਾਜ ਨੇ ਕੀਤਾ।ਉਨ੍ਹਾਂ ਕਿਹਾ ਕਿ ਅਧਿਆਪਕ ਤੋਂ ਦੇਸ਼ ਅਤੇ ਸਮਾਜ ਨੂੰ ਵੱਡੀਆਂ ਉਮੀਦਾਂ ਹੁੰਦੀਆਂ ਹਨ। ਇਸ ਕਰਕੇ ਅਧਿਆਪਕ ਦਾ ਲੋਕਾਂ ਦੀਆਂ ਉਮੀਦਾਂ `ਤੇ ਪੂਰਾ ਉਤਰਨਾ ਬਹੁਤ ਜਰੂਰੀ ਹੈ। ਸਕੂਲਾਂ ਦੀ ਅਚਨਚੇਤ ਚੈਕਿੰਗ ਦੌਰਾਨ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਪ ਜਿਲਾ ਸਿਖਿਆ ਅਫਸਰ ਹੰਸ ਰਾਜ ਨੇ ਕਿਹਾ ਕਿ ਸਿਖਿਆ ਅਜਿਹਾ ਵਿਸ਼ਾ ਹੈ ਜਿਥੇ ਪਲ-ਪਲ ਨਵੀਆਂ ਤਕਨੀਕਾਂ ਅਤੇ ਸਿਖਣ ਸਿਖਾਉਣ ਦੇ ਨਵੇਂ ਤਰੀਕੇ ਆ ਰਹੇ ਹਨ ਇਸ ਕਰਕੇ ਅਧਿਆਪਕ ਅਤੇ ਸਕੂਲ ਮੁਖੀਆਂ ਨੂੰ ਸਮੇਂ ਦਾ ਹਾਣੀ ਬਣ ਕੇ ਆਪਣਾ ਕੰਮ ਕਰਨਾ ਪਵੇਗਾ।ਮਾਪਿਆਂ ਤੇ ਅਧਿਆਪਕਾਂ ਵਿਚਕਾਰ ਦੂਰੀ ਨੂੰ ਘੱਟ ਕਰਨ ਲਈ ਅਤੇ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ ਨੂੰ ਮਜ਼ਬੂਤੀ ਦੇਣ ਲਈ ਪੰਜਾਬ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।ਲਕੀਰ ਦਾ ਫਕੀਰ ਬਣੇ ਰਹਿਣ ਅਤੇ ਕੁਝ ਨਵਾਂ ਅਪਣਾਉਣ ਨੂੰ ਤਿਆਰ ਨਾ ਹੋਣਾ ਸਿਖਿਆ ਲਈ ਬੇਹਦ ਘਾਤਕ ਹੈ।
ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਕਲਾਸ ਵਿਖੇ ਬਚਿਆਂ ਦੀਆਂ ਕਾਪੀਆਂ ਅਧਿਆਪਕਾਂ ਤੋਂ ਲਗਾਤਾਰ ਚੈਕ ਕਰਵਾਉਣ। ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਵਿਦਿਆਰਥੀਆਂ ਦੀ ਕਾਪੀਆਂ ਰੋਜਾਨਾ ਚੈਕ ਕਰਨ ਲਈ ਕਿਹਾ ਜਾਵੇ ਤਾਂ ਜ਼ੋ ਮਾਪਿਆਂ ਨੂੰ ਵੀ ਆਪਣੇ ਬਚਿਆਂ ਦੀ ਪੜਾਈ ਦਾ ਪਤਾ ਹੋਵੇ ਕਿ ਉਨ੍ਹਾਂ ਦਾ ਬਚਾ ਕੀ ਪੜਦਾ ਹੈ।ਇਸ ਦੌਰਾਨ ਕੰਪਿਉਟਰ ਲੈਬ, ਲਾਇਬਰੇਰੀ ਦੀ ਸੁਚਜੀ ਵਰਤੋਂ, ਆਰ.ਓ.ਟੀ. ਲੈਬ, ਪ੍ਰੋਜੇਕਟਰ ਅਤੇ ਸਾਇੰਸ ਲੈਬ ਦੀ ਸੁਚਜੀ ਵਰਤੋਂ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈ।ਮਿਡ ਡੇ ਮਿਲ ਅਤੇ ਸਕੂਲਾਂ ਦੀ ਸਾਫ ਸਫਾਈ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਮਨੋਜ਼ ਐਮ.ਆਈ.ਐਸ. ਵਿਜੈ ਪਾਲ ਜ਼ਿਲ੍ਹਾ ਨੋਡਲ ਅਫਸਰ ਤੇ ਹੋਰ ਨੁਮਾਇੰਦੇ ਮੌਜੂਦ ਸਨ।