ਅਬੋਹਰ ਸਿਵਲ ਹਸਪਤਾਲ ਵਿਚ ਨਹੀਂ ਆਉਣ ਦਿੱਤੀ ਜਾਵੇਗੀ ਖੂਨ ਦੀ ਕਮੀ- ਸਿਵਲ ਸਰਜਨ
ਫਾਜ਼ਿਲਕਾ, 25 ਅਗਸਤ
ਸਿਵਲ ਸਰਜਨ ਫਾਜਿਲਕਾ ਡਾ ਰਜਿੰਦਰ ਪਾਲ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਬਲੱਡ ਬੈਂਕ ਬਾਰੇ ਦੱਸਦਿਆਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਡਾ ਦੀਕਸ਼ੀ ਜੋ ਕਿ ਬਤੌਰ ਪੈਥੋਲੋਜਿਸਟ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਹਨ, ਜਣੇਪਾ ਛੁੱਟੀ ਤੇ ਚੱਲ ਰਹੇ ਹਨ ਅਤੇ ਲਗਭਗ 20- 21 ਦਿਨਾਂ ਬਾਅਦ ਡਿਊਟੀ ਤੇ ਹਾਜ਼ਿਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਦੋਂ ਤਕ ਡਾ ਸੋਨੀਮਾ ਦੀ ਨਿਗਰਾਨੀ ਹੇਠ ਖੂਨ ਦਾਨ ਸਬੰਧੀ ਕੈਂਪ ਲਗਾ ਕੇ ਖੂਨ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇਗੀ। ਲੋਕਾਂ ਦੀ ਖੂਨ ਦੀ ਜਰੂਰਤ ਹਰ ਹਾਲ ਵਿੱਚ ਪੂਰੀ ਕੀਤੀ ਜਾਵੇਗੀ। ਡਾ ਬੈਂਸ ਨੇ ਕਿਹਾ ਕਿ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ 31-03-2026 ਤੱਕ ਮੰਜ਼ੂਰ ਹੈ। ਉਹਨਾਂ ਨੇ ਵਿਸ਼ਵਾਸ ਦੁਆਇਆ ਕਿ ਕਿਸੇ ਵੀ ਤਰਾਂ ਦੇ ਮਰੀਜ਼, ਜਿਸਨੂੰ ਖੂਨ ਦੀ ਜਰੂਰਤ ਹੋਵੇਗੀ ਓਸ ਦੀ ਜਰੂਰਤ ਵਿਭਾਗ ਹਰ ਹੀਲੇ ਪੂਰੀ ਕਰੇਗਾ।