C N G ਪੰਪ ਤੇ ਹੋਈ ਫਾਈਰਿੰਗ ਦਾ CCTV ਕੈਮਰੇ ਨੇ ਖੋਲ੍ਹਿਆ ਭੇਦ, ਪੰਪ ਮਾਲਿਕ ਗਿਰਫਤਾਰ !

Advertisement
Spread information

DMC ਲੁਧਿਆਣਾ ‘ਚ ਜੇਰ – ਏ- ਇਲਾਜ਼ ਤਰਲੋਕ , ਸਮਰ ਵਾਲੀਆ ਤੇ ਦੀਕਸ਼ਤ ਚੋਪੜਾ ਸਣੇ ਹੋਰਨਾਂ ਖਿਲਾਫ ਵੀ ਕੇਸ ਦਰਜ਼

ਐਸ.ਐਚ.ੳ. ਬਲਜੀਤ ਸਿੰਘ ਢਿੱਲੋ ਨੇ ਕਿਹਾ, ਦੋਸ਼ੀਆਂ ਦੀ ਤਲਾਸ਼ ਜ਼ਾਰੀ, ਜਲਦ ਹੋਊ ਗਿਰਫਤਾਰੀ


ਹਰਿੰਦਰ ਨਿੱਕਾ  , ਬਰਨਾਲਾ, 9 ਜੁਲਾਈ 2022

    ਸ਼ਹਿਰ ਦੇ ਜ਼ੌੜੇ ਪੰਪਾਂ ਕੋਲ ਸਥਿਤ ਸੀਐਨਜੀ ਪੰਪ ਤੇ ਲੰਘੀ ਕੱਲ੍ਹ ਮਾਮੂਲੀ ਤਕਰਾਰ ਤੋਂ ਬਾਅਦ ਹੋਏ ਖੂਨੀ ਝਗੜੇ ਦੇ ਸਬੰਧ ਵਿੱਚ ਪੁਲਿਸ ਨੇ ਸੀਐਨਜੀ ਪੰਪ ਦੇ ਮਾਲਿਕ ਸੰਜੇ ਕੁਮਾਰ ਬਾਂਸਲ ਉਰਫ ਸੰਜੂ ਦੇ ਖਿਲਾਫ ਪੁਲਿਸ ਨੇ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ਼ ਕਰਕੇ,ਉਸ ਨੂੰ ਗਿਰਫਤਾਰ ਵੀ ਕਰ ਲਿਆ ਹੈ। ਜਦੋਂਕਿ ਪੰਪ ਦੇ ਮਾਲਿਕ ਸੰਜੂ ਬਾਂਸਲ ਦੇ ਪੁੱਤਰ ਉੱਤਮ ਬਾਂਸਲ ਦੇ ਬਿਆਨ ਪਰ, ਪੁਲਿਸ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਜ਼ੇਰ ਏ ਇਲਾਜ ਤਰਲੋਕ , ਦੀਕਸ਼ਤ ਚੋਪੜਾ ਤੇ ਸਮਰ ਵਾਲੀਆ ਸਣੇ ਹੋਰ ਅਣਪਛਾਤੇ ਹਮਲਾਵਰਾਂ ਖਿਲਾਫ ਵੀ ਕੁੱਟਮਾਰ ਕਰਨ ਦੇ ਜ਼ੁਰਮ ਵਿੱਚ ਕੇਸ ਦਰਜ਼ ਕੀਤਾ ਗਿਆ ਹੈ। ਪਰੰਤੂ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗਿਰਫਤਾਰ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ। ਸੰਜੂ ਬਾਂਸਲ ਦੀ ਗੋਲੀ ਨਾਲ ਜਖਮੀ ਹੋਏ ਬੀਕਾਨੇਰ ਮਿਸ਼ਠਾਨ ਭੰਡਾਰ ਦੇ ਮਾਲਿਕ ਤਰਲੋਕ ਦੇ ਪਰਿਵਾਰਿਕ ਮੈਂਬਰਾਂ  ਅਨੁਸਾਰ, ਤਰਲੋਕ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸਐਚੳ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੋਲੀਆਂ ਲੱਗਣ ਕਾਰਣ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਾਖਿਲ ਤਰਲੋਕ ਦੇ ਚਚੇਰੇ ਭਰਾ ਮਹਾਵੀਰ ਸਿੰਘ ਦੇ ਬਿਆਨ ਪਰ ਪੁਲਿਸ ਨੇ ਪੰਪ ਮਾਲਿਕ ਸੰਜੇ ਬਾਂਸਲ ਉਰਫ ਸੰਜੂ ਵਾਸੀ ਬਰਨਾਲਾ ਦੇ ਖਿਲਾਫ ਤਰਲੋਕ ਤੇ ਹੋਰਨਾਂ ਉੱਪਰ ਪਿਸਤੌਲ ਨਾਲ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਅਧੀਨ ਜੁਰਮ 307 ਆਈਪੀਸੀ & 25/54/59 ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਪ ਮਾਲਿਕ ਦੇ ਪੁੱਤਰ ਉੱਤਮ ਬਾਂਸਲ ਵਾਸੀ ਬਰਨਾਲਾ ਦੇ ਬਿਆਨ ਪਰ , ਸੀਐਨਜੀ ਪੰਪ ਤੇ ਜਬਰਦਸਤੀ ਦਾਖਿਲ ਹੋ ਕੇ , ਕੁੱਟਮਾਰ ਕਰਨ ਦੇ ਜੁਰਮ ਵਿੱਚ ਵੀ ਤਰਲੋਕ , ਸਮਰ ਵਾਲੀਆ ਅਤੇ ਦੀਕਸ਼ਤ ਚੋਪੜਾ ਸਣੇ ਹੋਰਨਾਂ ਅਣਪਛਾਤੇ ਹਮਲਾਵਰਾਂ ਖਿਲਾਫ ਵੀ ਅਧੀਨ ਜੁਰਮ 323/441/34 ਆਈਪਸੀ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਐਸਐਚੳ ਬਲਜੀਤ ਸਿੰਘ ਢਿੱਲੋਂ ਨੇ ਕਿਹਾ, ਕਿ ਫਿਲਹਾਲ ਕਿਸੇ ਵੀ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ, ਪੁਲਿਸ ਦੀਆਂ ਵੱਖ ਵੱਖ ਟੀਮਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀਆਂ ਹਨ, ਜਲਦ ਹੀ ਸਾਰੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਝਗੜੇ ਸਬੰਧੀ ਗਹਿਰਾਈ ਨਾਲ ਤਫਤੀਸ਼ ਜ਼ਾਰੀ ਹੈ।  

Advertisement
Advertisement
Advertisement
Advertisement
Advertisement
Advertisement

One thought on “C N G ਪੰਪ ਤੇ ਹੋਈ ਫਾਈਰਿੰਗ ਦਾ CCTV ਕੈਮਰੇ ਨੇ ਖੋਲ੍ਹਿਆ ਭੇਦ, ਪੰਪ ਮਾਲਿਕ ਗਿਰਫਤਾਰ !

Comments are closed.

error: Content is protected !!