BKU ਏਕਤਾ ਡਕੌਂਦਾ ਦਾ ਐਲਾਨ, ਕਿਸੇ ਵੀ ਤਬਕੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਧੱਕੇਸ਼ਾਹੀ

Advertisement
Spread information

ਭਾਕਿਯੂ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਮਨਾਉਣ ਦਾ ਫੈਸਲਾ


ਕੁਲਜੀਤ , ਰਾਮਪੁਰਾ 9 ਜੁਲਾਈ 2022 
       ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕਿਸੇ ਵੀ ਤਬਕੇ ਨਾਲ ਧੱਕੇਸਾਹੀ ਬਰਦਾਸ਼ਤ ਨਹੀਂ ਕਰੇਗੀ। ਪਿਛਲੇ ਦਿਨੀਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ‘ਚ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲੰਬੇ ਸਮੇਂ ਤੋਂ ਜਮੀਨਾਂ ਉੱਪਰ ਕਾਬਜ ਅਬਾਦਕਾਰਾਂ ਅਤੇ ਭਾਰਤ ਮਾਲਾ ਜਿਹੇ ਪ੍ਰਜੈਕਟਾਂ ਅਧੀਨ ਆਉਂਦੀ ਜ਼ਮੀਨ ਤੋਂ ਕਿਸਾਨਾਂ ਨੂੰ ਜਬਰੀ ਉਜਾੜਨ ਦਾ ਮਸਲਾ ਵਿਚਾਰਿਆ ਗਿਆ ।
     ਜਥੇਬੰਦੀ ਦੇ ਸੂਬਾਈ ਆਗੂਆਂ ਮਨਜੀਤ ਸਿੰਘ ਧਨੇਰ,ਗੁਰਦੀਪ ਸਿੰਘ ਰਾਮਪੁਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਖੌਤੀ ਵਿਕਾਸ ਦੇ ਨਾਂ ਤੇ ਭਾਰਤ ਮਾਲਾ ਵਰਗੇ ਸੜਕੀ ਪਰੋਜੈਕਟਾਂ ਹੇਠ ਲੱਖਾਂ ਏਕੜ ਉਪਜਾਊ ਜ਼ਮੀਨ ਨਿਗੂਣੇ ਮੁਆਵਜ਼ਾ ਅਧੀਨ ਹੜੱਪ ਰਹੀ ਹੈ। ਜਦ ਕਿ ਇਹ ਸੜਕਾਂ ਦਾ ਜਾਲ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬੁਣਿਆ ਜਾ ਰਿਹਾ ਹੈ। ਆਮ ਲੋਕਾਂ ਨੂੰ ਭਾਰਤ ਮਾਲਾ ਅਧੀਨ ਉਸਾਰੀਆਂ ਸੜਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਇਸੇ ਹੀ ਤਰ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਬਾਈਪਾਸ ਬਨਾਉਣ ਦੇ ਬਹਾਨੇ ਲੱਖਾਂ ਝੁੰਗੀਆਂ-ਝੌਂਪੜੀਆਂ ਨੂੰ ਬਿਨਾਂ  ਕਿਸੇ ਬਦਲਵੀਂ ਰਿਹਾਇਸ਼ ਮੁਹੱਈਆ ਕਰਵਾਇਆਂ ਉਜਾੜਿਆ ਜਾ ਰਿਹਾ ਹੈ। ਆਪਣੀ ਹੱਢ ਭੰਨਵੀਂ ਕਿਰਤ ਕਮਾਈ ਕਰਕੇ ਇਨ੍ਹਾਂ ਬਾਈਪਾਸਾਂ ਦੇ ਲਾਗਲੇ ਬਣੇ ਹਜਾਰਾਂ ਮਕਾਨਾਂ ਨੂੰ ਜਬਰੀ ਉਜਾੜਿਆ ਜਾ ਰਿਹਾ ਹੈ। ਜਦ ਕਿਸਾਨ ਜਥੇਬੰਦੀਆਂ ਇਸ ਜਬਰੀ ਉਜਾੜੇ ਖਿਲਾਫ਼ ਕਿਸਾਨਾਂ ਸਮੇਤ ਹੋਰਨਾਂ ਉਜਾੜੇ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜਦੇ ਹਨ ਤਾਂ  ਸਰਕਾਰ/ਪ੍ਰਸ਼ਾਸ਼ਨ ਕਿਸਾਨ ਜਥੇਬੰਦੀਆਂ ਪ੍ਰਤੀ ਬੇਹੱਦ ਘਟੀਆ ਪਰਚਾਰ ਕਰਦੇ ਹਨ। ਆਗੂਆਂ ਨੇ ਸਪਸ਼ਟ ਕੀਤਾ ਕਿ ਸਾਡੀ Towards ਵੱਡੇ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਜਮੀਨਾਂ ਤੋਂ ਬੇਦਖ਼ਲ ਕਰਨ ਅਤੇ ਮਕਾਨਾਂ ਤੋਂ ਜਬਰੀ ਉਜਾੜਨ ਦੀ ਇਜਾਜ਼ਤ ਨਹੀਂ ਦੇਵੇਗੀ।         
   ਆਗੂਆਂ ਮੰਗ ਕੀਤੀ ਕਿ ਜਬਰੀ ਉਜਾੜੇ ਦੀ ਨੀਤੀ ਬੰਦ ਕਰੇ। ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਦੇ ਸੰਘਰਸ਼ ਦਾ ਪੂਰਾ ਸਾਥ ਦਿੱਤਾ ਜਾਵੇਗਾ। ਸੂਬਾ ਕਮੇਟੀ ਵੱਲੋਂ ਭਾਕਿਯੂ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਦੀ ਬਰਸੀ ਸਮੁੱਚੇ ਪੰਜਾਬ ਵਿੱਚ ਵੱਡੇ ਇਕੱਠ ਕਰਕੇ ਮਨਾਉਣ ਦਾ ਫੈਸਲਾ ਕੀਤਾ ਗਿਆ। ਬਰਨਾਲਾ ਜਿਲ੍ਹਾ ਅੰਦਰ ਬਲਕਾਰ ਸਿੰਘ ਡਕੌਂਦਾ ਦੀ 12 ਬਰਸੀ ਮਨਾਉਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਨਜੀਤ ਧਨੇਰ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ ਨੇ ਦੱਸਿਆ ਕਿ 13 ਅਤੇ 14  ਜੁਲਾਈ ਨੂੰ ਪੂਰੇ ਜਿਲ੍ਹੇ ਅੰਦਰ ਵੱਡੇ ਇਕੱਠ ਕਰਕੇ ਮਨਾਈ ਜਾਵੇਗੀ ਅਤੇ ਬਲਕਾਰ ਸਿੰਘ ਡਕੌਂਦਾ ਦੇ ਸੰਘਰਸ਼ਾਂ ਦੀ ਵਿਰਾਸਤ ਨੂੰ ਪੂਰੇ ਇਨਕਲਾਬੀ ਜੋਸ਼ ਨਾਲ ਅੱਗੇ ਵਧਾਇਆ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!