ਐਮ.ਸੀ ਮਹੇਸ਼ ਲੋਟਾ ਨੇ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਨੂੰ ਜਗਾਉਣ ਲਈ ਦਿੱਤਾ ਹੋਕਾ

Advertisement
Spread information

ਪ੍ਰਧਾਨ ਮੰਤਰੀ ਨੂੰ ਪੰਜਾਬ ਸਰਕਾਰ ਦੀ ਖੁੱਲੇ ਦਿਲ ਨਾਲ ਮੱਦਦ ਕਰਨੀ ਚਾਹੀਦੀ ਹੈ- ਐਮ.ਸੀ ਲੋਟਾ 

ਹਰਿੰਦਰ ਨਿੱਕਾ ਬਰਨਾਲਾ 01 ਮਈ 2020
                  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਸੱਦੇ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਸਲ ਬਰਨਾਲਾ ਦੇ ਸਭ ਤੋਂ ਸੀਨੀਅਰ ਕੌਸਲਰ ਮਹੇਸ਼ ਕੁਮਾਰ ਲੋਟਾ ਨੇ ਆਪਣੇ ਹੋਰ ਕਾਂਗਰਸੀ ਸਾਥੀਆਂ ਸਮੇਤ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਵਿਤਕਰਾਂ ਬੰਦ ਕਰਨ ਲਈ ਹੋਕਾ ਦਿੱਤਾ। ਇਸ ਮੌਕੇ ਐਮਸੀ ਲੋਟਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਵਿਤਕਰੇ ਦੀ ਭਾਵਨਾ ਤਿਆਗ ਕੇ ਆਰਥਿਕ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਵਿਰੁੱਧ ਪੰਜਾਬ ਸਰਕਾਰ ਦੁਆਰਾ ਲੜੀ ਜਾ ਰਹੀ ਜੰਗ ਚ, ਖੁੱਲੇ ਦਿਲ ਨਾਲ ਮੱਦਦ ਕਰਨੀ ਚਾਹੀਦੀ ਹੈ। ਪਰੰਤੂ ਪ੍ਰਧਾਨ ਮੰਤਰੀ ਇਹੋ ਜਿਹੇ ਸੰਕਟ ਦੇ ਸਮੇਂ ਵੀ ਵਿਰੋਧੀ ਸਰਕਾਰ ਨੂੰ ਸਹਿਯੋਗ ਨਾ ਦੇ ਕੇ ਸਰਕਾਰ ਨਾਲ ਨਹੀਂ, ਬਲਕਿ ਪੰਜਾਬੀਆਂ ਨਾਲ ਧ੍ਰੋਹ ਕਰ ਰਹੇ ਹਨ। ਇਸ ਮੌਕੇ ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਸਮੇਤ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਵੀ ਮੌਜੂਦ ਰਹੇ।

Advertisement
Advertisement
Advertisement
Advertisement
Advertisement
error: Content is protected !!