1 ਮਿੰਟ ਚ, 4 ਔਰਤਾਂ ਹੋ ਰਹੀਆਂ ਹਨ ਘਰੇਲੂ ਹਿੰਸਾ ਦਾ ਸ਼ਿਕਾਰ
ਹੈਲਪ ਲਾਇਨ ਤੇ 12 ਦਿਨ ਚ, ਦਰਜ਼ ਹੋਈਆਂ 92000 ਹਜ਼ਾਰ ਸ਼ਿਕਾਇਤਾਂ
ਹਰਿੰਦਰ ਨਿੱਕਾ ਬਰਨਾਲਾ 01 ਮਈ 2020
ਪੰਜਾਬ ਅੰਦਰ ਔਰਤਾਂ ਖਿਲਾਫ਼ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ 2 ਮਈ ਨੂੰ ਇਸਤਰੀ ਜਾਗ੍ਰਿਤੀ ਮੰਚ ਦੇ ਸੰਦੇ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਪ੍ਰੈੱਸ ਨੂੰ ਇਹ ਜਾਦਕਾਰੀ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਚਰਨਜੀਤ ਕੌਰ, ਗੰਮਦੂਰ ਕੌਰ ਤੇ ਮਮਤਾ ਸੇਖਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਤ ਵਿੱਚ ਔਰਤਾਂ ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ ਪਿਤਰੀ ਸੱਤਾ ਅਤੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਔਰਤਾਂ ਖਿਲਾਫ਼ ਘਰੇਲੂ ਹਿੰਸਾ ਦੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਮੇਂ ਲਾਕਡਾਊਨ ਵਿੰਚ ਔਰਤਾਂ ਨੂੰ ਘਰ ਦੇ ਕੰਮਾਂ ਤੋ਼ ਇਲਾਵਾ ਬੱਚਿਆਂ ਦੀ ਪੜ੍ਹਾਈ ਦਾ ਭਾਰ ਵੀ ਝੱਲਣਾ ਪੈ ਰਿਹਾ ਹੈ। ਜਿਹੜੀਆਂ ਔਰਤਾਂ ਅਧਿਆਪਨ ਨਾਲ ਜੁੜੀਆਂ ਹੋਈਆਂ ਹਨ । ਉਨ੍ਹਾਂ ਨੂੰ ਤਾਂ ਹੋਰ ਵੀ ਵਧੇਰੇ ਮੁਸਕਲ ਪੇਸ਼ ਆ ਰਹੀ ਹੈ। ਇਸ ਪਿਤਰੀ ਸੱਤਾ ਵਾਲੇ ਸਮਾਜ ਵਿੰਚ ਮਰਦ ਘਰ ਦਾ ਕੰਮ ਕਰਨ ਨੂੰੰ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਹਨ। ਇਸ ਸਮੇਂ ਘਰੇਲੂ ਕੰਮ ਦੀ ਮੁੜ੍ਹ ਵੰਡ ਹੋਣੀ ਚਾਹੀਦੀ ਹੈ ਤੇ ਮਰਦਾਂ ਨੂੰ ਉਨ੍ਹਾਂ ਦੇ ਫਰਜ਼ਾਂ ਬਾਰੇ ਵੀ ਸੁਚੇਤ ਕਰਵਾਉਣ ਦੀ ਲੋੜ ਹੈ।
ੳਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਸ਼ੁਰੂ ਇਕੱਲੀ ਚਾਈਲਡ ਲਾਈਨ ਇੰਡੀਆ ਹੈਲਪ ਲਾਇਨ ਦੇ ਨੰਬਰਾਂ ਤੇ ਹੀ 20 ਤੋਂ 31 ਮਾਰਚ ਤੱਕ ਸਿਰਫ 12 ਦਿਨ ਚ, ਹੀ 92000 ਹਜ਼ਾਰ ਸਿਕਾਇਤਾ ਦਰਜ ਹੋਈਆਂ ਹਨ । ਇਨ੍ਹਾਂ ਦਰਜ਼ ਸ਼ਿਕਾਇਤਾਂ ਵਿੱਚੋਂ ਇੱਕਲੀਆਂ ਔਰਤਾਂ ਤੇ ਹੀ ਹਿੰਸਾ ਦੀਆਂ 64 ਹਜ਼ਾਰ 400 ਘਟਨਾਵਾਂ ਹੀ ਹਨ । ਜਦੋਂ ਕਿ ਹੁਣ ਪੂਰਾ ਅਪ੍ਰੈਲ ਮਹੀਨਾਂ ਹੋਰ ਵੀ ਬੀਤ ਚੁੱਕਾ ਹੈ। ਇਸ ਲਈ ਜੇਕਰ ਲੌਕਡਾਉਨ ਦੇ 12 ਦਿਨ ਦੀਆਂ ਘਰੇਲੂ ਹਿੰਸਾ ਦਾ ਅੰਕੜਾ 1 ਲੱਖ ਦੇ ਕਰੀਬ ਛੂਹ ਚੁੱਕਾ ਹੈ ਤਾਂ ਫਿਰ ਲੌਕਡਾਉਨ ਦੇ 30 ਦਿਨਾਂ ਚ, ਜੇ ਇਸੇ ਹੀ ਦਰ ਨੂੰ ਪ੍ਰਮਾਣ ਮੰਨ ਲਿਆ ਜਾਵੇ ਤਾਂ ਔਰਤਾਂ ਤੇ ਘਰੇਲੂ ਹਿੰਸਾ ਦਾ ਅੰਕੜਾ 1 ਲੱਖ 60 ਹਜ਼ਾਰ 980 ਹੋਰ ਬਣਦਾ ਹੈ। ਜਦੋਂ ਕਿ ਨਾ ਦਰਜ਼ ਹੋਈਆਂ ਸ਼ਿਕਾਇਤਾਂ ਦਾ ਅੰਕੜਾ ਇਸ ਤੋਂ ਵੀ ਕਿਤੇ ਹੋਰ ਵਧੇਰੇ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਾਪਤ ਅੰਕੜਿਆਂ ਮੁਤਾਬਿਕ ਦੇਸ਼ ਅੰਦਰ ਘਰੇਲੂ ਹਿੰਸਾ ਦੀਆਂ ਕਰੀਬ 5366 ਘਟਨਾਵਾਂਂ ਹਰ ਰੋਜ਼ ਦਰਜ਼ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਨੂੰ ਹੀ ਅਧਾਰ ਮੰਨ ਲਿਆ ਜਾਵੇ ਦੇ ਅਨੁਸਾਰ ਹੀ ਹਰ 1 ਮਿੰਟ ਚ, 4 ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਅੰਕੜਾ ਔਰਤਾਂ ਅਤੇ ਸਮਾਜ ਦੇ ਹੋਰ ਚਿੰਤਕ ਵਰਗ ਨੂੰ ਗੰਭੀਰਤਾਂ ਨਾਲ ਸੋਚਣ ਅਤੇ ਇਸ ਦਾ ਹੱਲ ਲੱਭਣ ਲਈ ਮਜਬੂਰ ਕਰਦਾ ਹੈ।
–ਦੋਸ਼ੀਆਂ ਖਿਲਾਫ ਕਾਰਵਾਈ ਦੇ ਨਾਮ ਤੇਂ ਪ੍ਰਸ਼ਾਸ਼ਨ ਨੇ ਧਾਰੀ ਚੁੱਪ
ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਚਰਨਜੀਤ ਕੌਰ, ਗੰਮਦੂਰ ਕੌਰ ਤੇ ਮਮਤਾ ਸੇਖਾ ਨੇ ਕਿਹਾ ਕਿ ਹਰ ਦਿਨ ਘਰੇਲੂ ਹਿੰਸਾ ਦੀਆਂ ਹੋ ਰਹੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਤਾਂ ਦਰਜ਼ ਹੋ ਰਹੀਆਂ ਹਨ, ਪਰੰਤੂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਤੇ ਕਾਰਵਾਈ ਦੇ ਨਾਮ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਚੁੱਪ ਧਾਰ ਰੱਖੀ ਹੈ। ਇਸਤਰੀ ਜਾਗ੍ਰਿਤੀ ਮੰਚ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਔਰਤਾਂ ਤੇ ਲਗਾਤਾਰ ਵਧ ਰਹੀ ਘਰੇਲੂ ਹਿੰਸਾ ਤੇ ਹੋਰ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਵਿੱਚ ਔਰਤਾਂ ਉੱਤੇ ਮਰਦਾਂ ਦਾ ਦਾਬਾ ਵੀ ਹਰ ਥਾਂ ਆਮ ਵੇਖਿਆ ਜਾਂਦਾ ਹੈ ਤੇ ਹੁਣ ਇਹ ਮਾਨਸਿਕਤਾ ਬਦਲਣ ਦੀ ਵਧੇਰੇ ਲੋੜ ਹੈ।