Skip to content
- Home
- ਬਰਨਾਲਾ , ਚ ਫਸੇ ਦੂੂਜੇ ਰਾਜਾਂ ਦੇ ਬੰਦੇ ਘਰ ਵਾਪਸੀ ਲਈ ਕਰਨ ਆਨਲਾਈਨ ਅਪਲਾਈ
Advertisement
www.covidhelp.punjab.gov.in ਵੈਬਸਾਈਟ ’ਤੇ ਨਿਰਧਾਰਿਤ ਪ੍ਰਾਫਰਮੇ ਰਾਹੀਂ 3 ਮਈ ਤੱਕ ਕੀਤਾ ਜਾਵੇ ਅਪਲਾਈ- ਡਿਪਟੀ ਕਮਿਸ਼ਨਰ
ਸੋਨੀ ਪਨੇਸਰ ਬਰਨਾਲਾ, 1 ਮਈ 2020
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਦੀ ਪ੍ਰਕਿਰਿਆਂ 5 ਮਈ ਨੂੰ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇਸ ਤਹਿਤ ਬਰਨਾਲਾ ਜ਼ਿਲ੍ਹੇ ਵਿਚ ਫਸੇ ਹੋਰ ਰਾਜਾਂ ਦੇ ਵਸਨੀਕ www.covidhelp.punjab.gov.in ਵੈਬਸਾਈਟ ’ਤੇ http://covidhelp.punjab.gov.in/PunjabOutRegistration.aspx Çਲੰਕ ’ਤੇ ਨਿਰਧਾਰਿਤ ਪ੍ਰਫਾਰਮੇ ਰਾਹੀਂ 3 ਮਈ ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵਾਰ ਕੋਈ ਵਿਅਕਤੀ ਆਪਣੇ ਪਰਿਵਾਰ/ਸਮੂਹ ਲਈ ਪ੍ਰੋਫਾਰਮਾ ਭਰਦਾ ਹੈ ਤਾਂ ਉਸ ਨੂੰ ਪੂਰੇ ਪਰਿਵਾਰ/ਸਮੂਹ ਲਈ ਇੱਕ ਸਿਸਟਮ ਦੁਆਰਾ ਜਨਰੇਟ ਆਈ ਡੀ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਵੇਰਵਿਆਂ ਅਨੁਸਾਰ ਸਬੰਧਤ ਵਿਅਕਤੀਆਂ ਦੀ ਸਿਹਤ ਜਾਂਚ/ਸਕਰੀਨਿੰਗ ਕਰਵਾਈ ਜਾਵੇਗੀ। ਸਕਰੀਨਿੰਗ 4 ਮਈ, 2020 ਤੱਕ ਪੂਰੀ ਕਰ ਲਈ ਜਾਵੇਗੀ, ਇਸ ਤੋਂ ਬਾਅਦ 5 ਮਈ ਤੋਂ ਪਰਵਾਸੀਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿਚ ਫਸੇ ਹੋਰ ਰਾਜਾਂ ਦੇ ਵਸਨੀਕ www.covidhelp.punjab.gov.in ’ਤੇ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਬੰਧਤ ਸੰਸਥਾਵਾਂ ਦੇ ਨੁਮਾਇੰਦੇ, ਪਿੰਡਾਂ ਦੇ ਸਰਪੰਚ ਜਾਂ ਹੋਰ ਮੋਹਤਬਰ ਪਰਵਾਸੀਆਂ ਨੂੰ ਅਪਲਾਈ ਕਰਵਾਉਣ ਵਿਚ ਮਦਦ ਕਰਨ। ਇਸ ਦੇ ਬਾਵਜੂਦ ਜੇ ਆਨਲਾਈਨ ਅਪਲਾਈ ਕਰਨ ਵਿਚ ਦਿੱਕਤ ਪੇਸ਼ ਆ ਰਹੀ ਹੈ ਤਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01679-230032 ’ਤੇ ਸੰਪਰਕ ਕੀਤਾ ਜਾਵੇ।
Advertisement
Advertisement
Advertisement
Advertisement
Advertisement
error: Content is protected !!