ਸੰਗਰੂਰ-ਬਰਨਾਲਾ ਦੇ ਲੋਕ ਆਪ ਦੀ ਫ਼ੇਲ੍ਹ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਬੀਜੇਪੀ ਦੇ ਰੂਪ ਵਿੱਚ ਆਵੇਗਾ ਬਦਲਾਅ – ਕੇਵਲ ਸਿੰਘ ਢਿੱਲੋਂ
ਜਿਹੜਾ ਭਗਵੰਤ ਮਾਨ ਕਹਿੰਦਾ ਸੀ ਦੱਬਦਾ ਕਿੱਥੇ ਆ, ਸੰਗਰੂਰ ਤੇ ਬਰਨਾਲੇ ਵਾਲਿਆਂ ਨੇ ਦੱਬਤਾ – ਕੇਵਲ ਸਿੰਘ ਢਿੱਲੋਂ
ਰਘਵੀਰ ਹੈਪੀ , ਬਰਨਾਲਾ 21 ਜੂਨ 2022
ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੇ ਅੰਤਿਮ ਦਿਨ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਸ਼ਹਿਰ ਵਿੱਚ ਅਮਨ ਸ਼ਾਂਤੀ ਯਾਤਰਾ ਦੇ ਰੂਪ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਸ਼ਹਿਰ ਦੇ ਜੌੜੇ ਪੰਪ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ ਵਿੱਚ ਆਪ ਮੁਹਾਰੇ ਹੋਏ ਲੋਕਾਂ ਦੇ ਭਾਰੀ ਇਕੱਠ ਹੋਇਆ, ਕੇਵਲ ਸਿੰਘ ਢਿੱਲੋਂ ਦੀ ਵਧੀਆ ਉਥੇ ਸ਼ਹਿਰ ਵਾਸੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਵਲੋਂ ਕੇਵਲ ਸਿੰਘ ਢਿੱਲੋਂ ਦਾ ਫ਼ੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਰੋਡ ਸ਼ੋਅ ਦੀ ਸਮਾਪਤੀ ਤੇ ਕੇਵਲ ਸਿੰਘ ਢਿੱਲੋਂ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ, ਉਥੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਨੇ ਵਿਰੋਧੀ ਪਾਰਟੀਆਂ ਨੂੰ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਚੋਣ ਵੱਡੀ ਲੀਡ ਨਾਲ ਜਿੱਤ ਰਹੀ ਹੈ। ਲੋਕਾਂ ਵਿੱਚ ਬੀਜੇਪੀ ਦੀ ਜਿੱਤ ਲਈ ਭਾਰੀ ਉਤਸ਼ਾਹ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪ ਮੁਹਾਰੇ ਲੋਕ ਮਨਾਂ ਮੂੰਹੀ ਪਿਆਰ ਤੇ ਸਤਿਕਾਰ ਦੇ ਕੇ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸੰਗਰੂਰ ਹਲਕੇ ਨੂੰ ਆਪਣਾ ਗੜ੍ਹ ਮੰਨਦੀ ਸੀ, ਉਹ ਗੜ੍ਹ ਹੁਣ ਪੱਟਿਆ ਗਿਆ ਹੈ। ਜਿਹੜੇ ਸੀਐਮ ਭਗਵੰਤ ਮਾਨ ਕਹਿੰਦੇ ਸਨ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿ਼ਰਦੇ ਸੀ, ਪਰ ਦੱਬਦਾ ਕਿੱਥੇ ਆ, ਉਹ ਹੁਣ ਸੰਗਰੂਰ ਬਰਨਾਲਾ ਵਾਲਿਆਂ ਨੇ ਇਸ ਚੋਣ ਵਿੱਚ ਦੱਬ ਦਿੱਤਾ ਹੈ। ਜਿਮਨੀ ਚੋਣ ਵਿੱਚ ਆਪ ਦੀ ਹਾਰ ਨੂੰ ਦੇਖਦੇ ਹੋਏ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ,ਉਪਰ ਮੁੱਖ ਮੰਤਰੀ ਮਨੀਸ਼ ਸਿਸੋਧੀਆ, ਮੁੱਖ ਮੰਤਰੀ ਭਗਵੰਤ ਮਾਨ, ਸਾਰੇ ਮੰਤਰੀਆਂ ਅਤੇ 92 ਵਿਧਾਇਕਾਂ ਨੂੰ ਜ਼ੋਰ ਲਗਾਉਣਾ ਪੈ ਰਿਹਾ ਹੈ। ਇਹ ਉਹੀ ਪਾਰਟੀ ਹੈ ਜਿਹੜੀ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ। ਪਰ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨੇ ਹੀ ਲੋਕਾਂ ਦੀ ਬੱਸ ਕਰਵਾ ਦਿੱਤੀ ਹੈ।
ਢਿੱਲੋਂ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਇਸ ਜਿਮਨੀ ਚੋਣ ਵਿੱਚ ਆਪ ਦੀ ਫ਼ੇਲ੍ਰ ਹੋਈ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ ਇਹ ਛੁਟਾਕਾਰਾ ਬੀਜੇਪੀ ਦੇ ਬਦਲਾਅ ਦੇ ਰੂਪ ਵਿੱਚ ਆਵੇਗਾ। ਉਹਨਾਂ ਕਿਹਾ ਕਿ ਆਪ ਦੇ ਤਿੰਨ ਮਹੀਨਿਆਂ ਵਿੱਚ ਕਾਨੂੰਨ ਵਿਵਸਥਾ ਏਨੀ ਵਿਗੜ ਚੁੱਕੀ ਹੈ ਕਿ ਹਰ ਵਿਅਕਤੀ ਦਿਨ ਵੇਲੇ ਵੀ ਘਰ ਤੋਂ ਨਿਕਲਣ ਵੇਲੇ ਡਰਦਾ ਹੈ। ਕਿਉਂਕਿ ਪੰਜਾਬ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲ ਸ਼ਰੇਆਮ ਹੋ ਰਹੇ ਹਨ। ਇਸੇ ਕਰਕੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਲੋਕ ਬੀਜੇਪੀ ਦੀ ਸਰਕਾਰ ਦੀ ਮੰਗ ਕਰਨ ਲੱਗੇ ਹਨ।
ਕੇਵਲ ਸਿੰਘ ਢਿੱਲੋਂ ਨੇ ਬੀਤੇ ਕੱਲ੍ਹ ਆਪ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਲੋਂ ਰੋਡ ਸ਼ੋਅ ਕੱਢਿਆ ਗਿਆ, ਪ੍ਰੰਤੂ ਇਸ ਰੋਡ ਸ਼ੋਅ ਦੌਰਾਨ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਲਗਾਉਣ ਵਾਲਿਆਂ ਨੇ ਭਗਤ ਸਿੰਘ ਨੂੰ ਸਰਧਾਂਜਲੀ ਦੇਣੀ ਵੀ ਮੁਨਾਸਿਬ ਨਾ ਸਮਝੀ। ਉਥੇ ਸੰਗਰੂਰ ਵਿਖੇ ਮਹਾਰਾਜ ਅਗਰਸੈਨ ਨੂੰ ਵੀ ਨਤਮਸਤਕ ਨਹੀਂ ਹੋ ਸਕੇ। ਆਪ ਪਾਰਟੀ ਸਭ ਤੋਂ ਵੱਡੇ ਡਰਾਮੇਬਾਜ਼ ਲੋਕਾਂ ਦੀ ਪਾਰਟੀ ਹੈ । ਜਿਸ ਬਾਰੇ ਪੰਜਾਬ ਦੇ ਲੋਕ ਤਿੰਨ ਮਹੀਨਿਆਂ ਵਿੱਚ ਜਾਣੂੰ ਹੋ ਚੁੱਕੇ ਹਨ ਅਤੇ ਇਸ ਵਾਰ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਥੇ ਉਹਨਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦਾ ਪੰਜਾਬ ਵਿੱਚ ਕੋਈ ਵਜੂਦ ਹੀ ਨਹੀਂ ਰਿਹਾ ਹੈ।
ਕੇਵਲ ਢਿੱਲੋ਼ਂ ਨੇ ਬਰਨਾਲਾ ਦੇ ਲੋਕਾਂ ਨਾਲ ਆਪਣੇ ਚੋਣ ਏਜੰਡੇ ਨੂੰ ਮੁੜ ਸਾਂਝਾਂ ਕਰਦਿਆਂ ਕਿਹਾ ਕਿ ਅੱਜ ਦਾ ਅਮਨ ਸ਼਼ਾਂਤੀ ਮਾਰਚ ਕਰਨ ਦਾ ਮੁੱਖ ਕਾਰਨ ਹੀ ਪੰਜਾਬ ਵਿੱਚ ਬਿਗੜੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਾ ਹੈ, ਉਥੇ ਲੋਕਾਂ ਨੂੰ ਦੱਸਣਾ ਹੈ ਕਿ ਜੇਕਰ ਬੀਜੇਪੀ ਨੂੰ ਜਿਤਾਉਂਗੇ ਤਾਂ ਪੰਜਾਬ ਵਿੱਚ ਅੱਜ ਦੀ ਤਰ੍ਹਾਂ ਦਹਿਸ਼ਤ ਵਾਲੇ ਹਾਲਾਤ ਨਹੀਂ ਹੋਣਗੇ। ਬਲਕਿ ਲੋਕਾਂ ਨੂੰ ਇੱਕ ਸੁਰੱਖਿਅਤ ਸ਼ਾਸ਼ਨ ਮਿਲੇਗਾ। ਉਥੇ ਇਸ ਸੰਗਰੂਰ ਬਰਨਾਲਾ ਦੇ ਖੇਤਰ ਨੂੰ ਤਰੱਕੀ ਤੇ ਵਿਕਾਸ ਦੀਆਂ ਮੰਜਿ਼ਲਾਂ ਤੇ ਲਿਜਾਣ ਲਈ ਇੱਕ ਅੰਤਰਰਾਸ਼ਟਰੀ ਏਅਰਪੋਰਟ ਲਿਆਂਦਾ ਜਾਵੇਗਾ। ਜਿਸ ਨਾਲ ਇੱਥੋਂ ਦੇ ਵਿਦੇਸ਼ ਜਾਣ ਵਾਲੇ ਲੋਕਾਂ ਦੇ ਨਾਲ ਨਾਲ ਸਾਡੇ ਵਪਾਰੀ ਭਰਾਵਾਂ ਨੂੰ ਇੱਕ ਵੱਡੀ ਸਹੂਲਤ ਮਿਲ ਜਾਵੇਗੀ।
ਉਹਨਾਂ ਕਿਹਾ ਕਿ ਆਪ ਪਾਰਟੀ ਅਤੇ ਸੀਐਮ ਭਗਵੰਤ ਮਾਨ ਜਿੱਥੇ ਇਸ ਏਅਰਪੋਰਟ ਦਾ ਵਿਰੋਧ ਕਰ ਰਹੇ ਹਨ, ਉਥੇ ਸੰਗਰੂਰ ਬਰਨਾਲਾ ਦੇ ਲੋਕਾਂ ਲਈ ਇਹ ਸ਼ਬਦ ਵਰਤੇ ਜਾ ਰਹੇ ਹਨ ਕਿ ਇੱਥੋਂ ਦੇ ਲੋਕ ਬੱਸਾਂ ਤੇ ਚੜ੍ਹਨ ਜੋਗੇ ਵੀ ਨਹੀਂ ਹਨ। ਜੋ ਸਾਡੇ ਲੋਕਾਂ ਦਾ ਸ਼ਰੇਆਮ ਅਪਮਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਦੇ ਇਸ ਹੰਕਾਰ ਦਾ ਕਿਲ੍ਹਾ ਸੰਗਰੂਰ ਹਲਕੇ ਦੇ ਲੋਕ 23 ਜੂਨ ਨੂੰ ਢਾਹ ਦੇਣਗੇ ਅਤੇ ਪੰਜਾਬ ਵਿੱਚ ਇੱਕ ਨਵੇਂ ਬਦਲ ਦਾ ਜਨਮ ਬੀਜੇਪੀ ਦੇ ਰੂਪ ਵਿੱਚ ਹੋਵੇਗਾ। ਇਸ ਮੌਕੇ ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਚੇਅਰਮੈਨ ਅਸ਼ੋਕ ਕੁਮਾਰ, ਦਰਸ਼ਨ ਸਿੰਘ ਨੈਣੇਵਾਲੀਆ, ਕਰਨਇੰਦਰ ਸਿੰਘ ਢਿੱਲੋਂ, ਯਾਦਵਿੰਦਰ ਸੰਟੀ,ਰਜਿੰਦਰ ਉਪਲ, ਗੁਰਮੀਤ ਸਿੰਘ ਹੰਡਿਆਇਆ, ਸੁਖਵੰਤ ਸਿੰਘ ਧਨੌਲਾ, ਨੀਰਜ ਜਿੰਦਲ, ਧਰਮ ਸਿੰਘ ਫ਼ੌਜੀ, ਗੁਰਦਰਸ਼ਨ ਸਿੰਘ ਬਰਾੜ, ਚੇਅਰਮੈਨ ਜੀਵਨ ਧਨੌਲਾ, ਸਤੀਸ਼ ਜੱਜ, ਹਰਬਖਸੀਸ ਗੋਨੀ, ਖੁਸ਼ੀ ਮੁਹੰਮਦ, ਅਸ਼ਵਨੀ ਆਸ਼ੂ ਹੰਡਿਆਇਆ, ਗੁਰਜੰਟ ਕਰਮਗੜ੍ਹ, ਲਲਿਤ ਮਹਾਜਨ, ਨਰਿੰਦਰ ਨੀਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ, ਵਰਕਰ ਅਤੇ ਪਿੰਡਾਂ ਦੇ ਅਹੁਦੇਦਾਰ ਹਾਜ਼ਰ ਸਨ।
One thought on “ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਅਮਨ ਸ਼ਾਂਤੀ ਯਾਤਰਾ ਤਹਿਤ ਕੱਢਿਆ ਬਰਨਾਲਾ ‘ਚ ਰੋਡ ਸ਼ੋਅ”
Comments are closed.