POLICE ਪਕੜ ‘ਚ ਆਏ MEDICAL STOR ਵਾਲੇ ਨੂੰ ਬਚਾਉਣ ਲਈ ਜੱਜ ਵੀ ਹੋਈ ਪੱਬਾਂ ਭਾਰ  !

Advertisement
Spread information

ਪੁਲਿਸ ਤੇ ਜੂਡੀਸ਼ੀਅਲ ਅਧਿਕਾਰੀਆਂ ਦੀ ਨਸ਼ਾ ਤਸਕਰ ਨਾਲ ਨੇੜਤਾ ਨੇ ਛੇੜੀ ਨਵੀਂ ਚਰਚਾ

ਰਿੰਕੂ ਮਿੱਤਲ ਤੋਂ ਬਾਅਦ ਹੁਣ ਨਵਦੀਪ ਗੋਇਲ ਦੀਆਂ ਤੰਦਾਂ ਉਧੇੜਨ ਵੱਲ ਲੱਗੀ ਪੁਲਿਸ

ਪੁਲਿਸ ਦੇ ਰਾਡਾਰ ਤੇ ਆਏ ਕਈ ਹੋਰ ਮੈਡੀਕਲ ਸਟੋਰ ਮਾਲਿਕ


ਹਰਿੰਦਰ ਨਿੱਕਾ , ਬਰਨਾਲਾ 21 ਜੂਨ 2022

    ਮੈਡੀਕਲ ਸਟੋਰ ਦੀ ਆੜ ‘ਚ ਵੱਡੇ ਪੱਧਰ ਤੇ ਡਰੱਗ ਤਸਕਰੀ ਦਾ ਧੰਦਾ ਕਰਨ ਵਾਲਿਆਂ ਦੇ ਤਾਰ ਕੁੱਝ ਪੁਲਿਸ ਵਾਲਿਆਂ ਤੇ ਜੂਡੀਸ਼ੀਅਲ ਅਧਿਕਾਰੀਆਂ ਨਾਲ ਜੁੜੇ ਹੋਣ ਦੀਆਂ ਕਨਸੋਆਂ ਨੇ ਇੱਕ ਨਵੀਂ ਅਤੇ ਬੇਹੱਦ ਗੰਭੀਰ ਕਿਸਮ ਦੀ ਚਰਚਾ ਛੇੜ ਦਿੱਤੀ ਹੈ। ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਤਿੰਨ ਦਿਨ ਪਹਿਲਾਂ ਪੁਲਿਸ ਦੀ ਪਕੜ ਵਿੱਚ ਆਏ ਨਿਊ ਗੋਇਲ ਮੈਡੀਕਲ ਏਜੰਸੀ ਦੇ ਮਾਲਿਕ ਨਵਦੀਪ ਗੋਇਲ ਉਰਫ ਟੋਨੀ ਨੂੰ ਬਚਾਉਣ ਲਈ, ਬਾਹਰੀ ਜਿਲ੍ਹੇ ‘ਚ ਤਾਇਨਾਤ ਇੱਕ ਮਹਿਲਾ ਜੱਜ ਅਤੇ ਕੁੱਝ ਪੁਲਿਸ ਅਧਿਕਾਰੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ, ਪਰੰਤੂ ਐਸ.ਐਸ.ਪੀ. ਸ੍ਰੀ ਸੰਦੀਪ ਮਲਿਕ ਦੀ ਅਗਵਾਈ ‘ਚ ਨਸ਼ਾ ਤਸਕਰੀ ਨੂੰ ਨੱਥ ਪਾਉਣ ਲਈ ਮੁਸਤੈਦ ਪੁਲਿਸ ਨੇ ਕਿਸੇ ਵੀ ਪ੍ਰਭਾਵਸ਼ਾਲੀ ਅਧਿਕਾਰੀ ਜਾਂ ਰੁਤਬੇ ਵਾਲੇ ਦਾ ਪ੍ਰਭਾਵ ਪੂਰੀ ਤਰਾਂ ਦਰਕਿਨਾਰ ਕਰ ਦਿੱਤਾ । ਫਿਰ ਵੀ, ਇਹ ਬੜੀ ਗੰਭੀਰਤਾ ਨਾਲ ਉੱਚ ਪੱਧਰੀ ਜਾਂਚ ਦਾ ਮਾਮਲਾ ਹੈ ਕਿ ਇੱਕ ਨਸ਼ਾ ਤਸਕਰ ਦੇ ਸਬੰਧ, ਪੁਲਿਸ ਤੇ ਨਿਆਂਪਾਲਿਕਾ ਵਿੱਚ ਬੈਠੇ ਕੁੱਝ ਅਧਿਕਾਰੀਆਂ ਨਾਲ ਕਿਵੇਂ ਤੇ ਕਿਉਂ ਬਣੇ ਹੋਏ ਹਨ ?

Advertisement

    ਵਰਨਣਯੋਗ ਹੈ ਕਿ 19 ਜੂਨ ਨੂੰ ਸੀ.ਆਈ. ਏ. ਸਟਾਫ ਬਰਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬੱਸ ਸਟੈਂਡ ਬਰਨਾਲਾ ਦੇ ਸਾਹਮਣੇ ਸਥਿਤ ਨਿਊ ਗੋਇਲ ਮੈਡੀਕਲ ਏਜੰਸੀ ਦੇ ਮਾਲਿਕ ਨਵਦੀਪ ਗੋਇਲ ਅਤੇ ਪੁਰਾਣਾ ਬੱਸ ਸਟੈਂਡ ਦੇ ਖੇਤਰ ਵਿੱਚ ਸਥਿਤ ‘ Hetix pharma’ ਮੈਡੀਕਲ ਸਟੋਰ ਚਲਾ ਰਹੇ ਬਿੰਦਰ ਸਿੰਘ ਨੂੰ ਗਿਰਫਤਾਰ ਕਰਕੇ,ਉਨਾਂ ਦੇ ਕਬਜ਼ੇ ਵਿੱਚੋਂ 1 ਲੱਖ 50 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ। ਇੱਥੇ ਹੀ ਬੱਸ ਨਹੀਂ, ਪੁਲਿਸ ਨੂੰ ਉਕਤ ਨਸ਼ਾ ਤਸਕਰਾਂ ਤੋਂ 1 ਲੱਖ ਰੁਪਏ ਤੋਂ ਵਧੇਰੇ ਦੀ ਡਰੱਗ ਮਨੀ ਵੀ ਬਰਾਮਦ ਹੋਈ ਸੀ।       ਪਤਾ ਲੱਗਿਆ ਹੈ ਕਿ ਪੁਲਿਸ ਦੀ ਗ੍ਰਿਫਤ ਵਿੱਚ ਆਏ ਤਸਕਰਾਂ ਨੂੰ ਕੇਸ ਨੂੰ ਬਚਾਉਣ ਲਈ, ਬਾਹਰੀ ਜਿਲ੍ਹੇ ਅੰਦਰ ਤਾਇਨਾਤ ਪੁਲਿਸ ਅਤੇ ਨਿਆਂਪਾਲਿਕਾ ਦੇ ਕੁੱਝ ਅਧਿਕਾਰੀਆਂ ਨੇ ਸਿਰਤੋੜ ਯਤਨ ਕੀਤੇ ਸਨ। ਪਰੰਤੂ ਉਨਾਂ ਦੇ ਯਤਨ ਸਫਲ ਨਾ ਹੋਏ। ਇੱਥੇ ਇਹ ਜਿਕਰ ਕਰਨਾ ਜਰੂਰੀ ਹੈ ਕਿ ਕਾਫੀ ਲੰਬਾ ਅਰਸਾ ਪਹਿਲਾਂ ਤਤਕਾਲੀ ਐਸ.ਐਸ.ਪੀ. ਸੰਦੀਪ ਗੋਇਲ ਦੀ ਅਗਵਾਈ ਵਿੱਚ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਸ਼ਹਿਰ ਦੇ ਨਾਮਵਰ ਤੇ ਰਸੂਖਦਾਰ ਮੈਡੀਕਲ ਸਟੋਰ ਮਾਲਿਕ ਨੂੰ ਗਿਰਫਤਾਰ ਕਰਕੇ, ਉਸ ਦੇ ਵਿਛਾਏ ਜਾਲ ਦੀਆਂ ਤੰਦਾਂ ਨੂੰ ਜੋੜ ਜੋੜ ਕੇ, ਆਗਰਾ-ਮਥਰਾ ਤੇ ਦਿੱਲੀ ਤੱਕ ਨਸ਼ਾ ਤਸਕਰਾਂ ਨੂੰ ਕਰੋੜਾਂ ਨਸ਼ੀਲੀਆਂ ਗੋਲੀਆਂ/ਕੈਪਸੂਲਾਂ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕਰਕੇ, ਪੰਜਾਬ ਹੀ ਨਹੀਂ, ਬਲਕਿ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਰਿਕਵਰੀ ਕਰਕੇ,ਨਾਮਣਾ ਖੱਟਿਆ ਸੀ।     ਹੁਣ ਫਿਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੁਲਿਸ ਦੀ ਤਫਤੀਸ਼ ਇੱਕ ਤੋਂ ਬਾਅਦ ਦੂਸਰੇ ਡਰੱਗ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਮੈਡੀਕਲ ਸਟੋਰ ਵਾਲਿਆਂ ਤੱਕ ਵੀ ਅੱਪੜ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਹੁਣ ਗਿਰਫਤਾਰ ਕੀਤੇ ਉਕਤ ਮੈਡੀਕਲ ਸਟੋਰ ਵਾਲਿਆਂ ਦਾ ਅਦਾਲਤ ਨੇ 24 ਜੂਨ ਤੱਕ ਪੁਲਿਸ ਰਿਮਾਂਡ ਦਿੱਤਾ ਹੋਇਆ ਹੈ। ਪੁਲਿਸ ਰਿਮਾਂਡ ਦੌਰਾਨ, ਹੋਰ ਵੀ ਕਈ ਤਰਾਂ ਦੇ ਵੱਡੇ ਖੁਲਾਸੇ ਹੋਣ ਅਤੇ ਡਰੱਗ ਤਸਕਰਾਂ ਦੀ ਕਨਸੋਅ ਮਿਲ ਸਕਦੀ ਹੈ।

Advertisement
Advertisement
Advertisement
Advertisement
Advertisement
error: Content is protected !!