SANGRUR-ਲੋਕ ਸਭਾ ਦੀ ਜਿਮਨੀ ਚੋਣ ‘ਚ ਉਮੀਦਵਾਰਾਂ ਦੇ ਖਰਚਿਆਂ ਤੇ ਰਹੂ ਤਿੱਖੀ ਨਜ਼ਰ

Advertisement
Spread information

ਉਮੀਦਵਾਰਾਂ ਦੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਸਹਾਇਕ ਖਰਚਾ ਅਧਿਕਾਰੀਆਂ ਅਤੇ ਅਕਾਊਂਟਿੰਗ ਟੀਮਾਂ ਨੂੰ ਸਿਖਲਾਈ ਦਿੱਤੀ


ਹਰਪ੍ਰੀਤ ਕੌਰ ਬਬਲੀ,  ਸੰਗਰੂਰ, 28 ਮਈ 2022 
      ਲੋਕ ਸਭਾ ਦੀ ਜਿਮਨੀ ਚੋਣ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ  ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਵਿਖੇ ਸਹਾਇਕ ਖਰਚਾ ਅਧਿਕਾਰੀਆਂ, ਅਕਾਊਂਟਿੰਗ ਟੀਮਾਂ ਅਤੇ ਜ਼ਿਲਾ ਪੱਧਰੀ ਖਰਚਾ ਨਿਗਰਾਨ ਟੀਮਾਂ ਲਈ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਵਿੱਚ ਟਰੇਨਰਾਂ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਦੀ ਆਮਦ ਤੋਂ ਪਹਿਲਾਂ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਅਮਲੇ ਨੂੰ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ।
      ਟਰੇਨਰ ਸ਼੍ਰੀ ਸਾਹਿਲ ਜਿੰਦਲ ਅਤੇ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਸਮੁੱਚੇ ਅਮਲ ਨੂੰ ਪੂਰੀ ਤਨਦੇਹੀ ਤੇ ਆਪਸੀ ਤਾਲਮੇਲ ਨਾਲ ਨੇਪਰੇ ਚੜਾਉਣ ਲਈ ਖਰਚਿਆਂ ਦੇ ਇੰਦਰਾਜ ਬਾਰੇ ਪੂਰੀ ਚੌਕਸੀ ਵਰਤੀ ਜਾਵੇ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਲੈ ਕੇ ਚੋਣਾਂ ਮੁਕੰਮਲ ਹੋਣ ਦੀ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਹਰੇਕ ਖਰਚੇ ਦਾ ਰਜਿਸਟਰਾਂ ਵਿੱਚ ਸਹੀ ਇੰਦਰਾਜ ਕੀਤਾ ਜਾਵੇ। ਉਨਾਂ ਕਿਹਾ ਕਿ ਸਹਾਇਕ ਖਰਚਾ ਅਧਿਕਾਰੀ ਆਪੋ ਆਪਣੇ ਪੱਧਰ ਉਤੇ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਸਰਵੇਲੈਂਸ, ਵੀਡੀਓ ਵਿਊਇੰਗ, ਐਕਸਾਈਜ਼, ਅਕਾਊਂਟਿੰਗ ਅਤੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਟੀਮ ਨਾਲ ਤਾਲਮੇਲ ਰੱਖਣ ਤਾਂ ਜੋ ਸਮੁੱਚੇ ਚੋਣ ਅਮਲ ਦੌਰਾਨ ਕਿਸੇ ਵੀ ਪੱਧਰ ’ਤੇ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
      ਇਸ ਮੌਕੇ ਵੱਖ ਵੱਖ ਪ੍ਰੋਫਾਰਮਾਂ ਨੂੰ ਭਰਨ, ਰੋਜ਼ਾਨਾ ਆਧਾਰ ’ਤੇ ਜਮਾਂ ਕਰਵਾਉਣ ਸਮੇਤ ਹੋਰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਫੌਰੀ ਹੱਲ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਟੀਮਾਂ ਨੂੰ ਦੱਸਿਆ ਗਿਆ ਕਿ ਉਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਤੋਂ ਪਹਿਲਾਂ ਕਿਵੇਂ ਸਿਆਸੀ ਪਾਰਟੀ ਦੇ ਪੱਧਰ ’ਤੇ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਉਮੀਦਵਾਰ ਦੇ ਚੋਣ ਖਰਚੇ ਦਾ ਇੰਦਰਾਜ ਕਰਨਾ ਹੈ ਅਤੇ ਇਸ ਦੀ ਰਿਪੋਰਟ ਕਿਵੇਂ ਨਿਯਮਤ ਤੌਰ ’ਤੇ ਉਚ ਅਧਿਕਾਰੀਆਂ ਨੂੰ ਭੇਜਣੀ ਹੈ। ਇਸ ਦੌਰਾਨ ਸਮੁੱਚ ਰਿਕਾਰਡ ਦੀ ਸਹੀ ਸੰਭਾਲ ਕਰਨ ਬਾਰੇ ਵੀ ਜਾਣੂ ਕਰਵਾਇਆ ਗਿਆ।

Advertisement
Advertisement
Advertisement
Advertisement
Advertisement
error: Content is protected !!