ਸੋਨੀ ਪਨੇਸਰ , ਬਰਨਾਲਾ 28 ਮਈ 2022
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਨੇ ਵਿਸ਼ਵ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੀ ਪਤਨੀ ਸਵ: ਮਾਤਾ ਸ਼ੋਭਾ ਅਣਖੀ ਜੀ ਦੀ ਬਰਸੀ ਮੌਕੇ ਸਰਕਾਰੀ ਮਿਡਲ ਸਕੂਲ ਵਿਚ ਪੌਦੇ ਲਗਾਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ

ਨੇ ਦੱਸਿਆ ਕਿ ਮਾਤਾ ਸ਼ੋਭਾ ਅਣਖੀ ਜੀ ਨਾਗਪੁਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਸ੍ਰੀ ਅਣਖੀ ਜੀ ਨਾਲ ਸਾਂਝ ਇੱਕ ਪਾਠਕ ਦੇ ਰੂਪ ਵਿਚ ਪਈ ਸੀ । ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਪਰਮਜੀਤ ਸਿੰਘ ਰਤਨ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮਾਤਾ ਸ਼ੋਭਾ ਅਣਖੀ ਜੀ ਪੰਜਾਬੀ ਸਾਹਿਤ ਨੂੰ ਬਹੁਤ ਮੁਹੱਬਤ ਕਰਦੇ ਸਨ ਅਤੇ ਖੁਦ ਵੀ ਬਹੁਤ ਸੋਹਣੀ ਪੰਜਾਬੀ ਬੋਲ ਲੈਂਦੇ ਸਨ। ਇਸ ਮੌਕੇ ਮਿਡਲ ਸਕੂਲ ਦੇ ਮੁੱਖ ਅਧਿਆਪਕ ਤੇਜਿੰਦਰ ਸਿੰਘ, ਮੀਤ ਪ੍ਰਧਾਨ ਦੀਪ ਅਮਨ, ਗੁੰਮਨਾਮ ਧਾਲੀਵਾਲ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।