ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਸੁਚੱਜੀ ਚੋਣ ਲਈ ਸੇਧ ਦੇਣ ਦੀ ਮੰਸ਼ਾ ਨਾਲ 29 ਮਈ ਨੂੰ ਕੈਰੀਅਰ ਗਾਈਡੈਂਸ ਦਿਵਸ
ਹਰਿੰਦਰ ਨਿੱਕਾ , ਬਰਨਾਲਾ 24 ਮਈ 2022
ਜਿਲ੍ਹੇ ਦੀ ਸਿਰਮੌਰ ਵਿੱਦਿਅਕ ਸੰਸਥਾ “ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ” ਬਰਨਾਲਾ ਦੀ ਪ੍ਰਬੰਧਕ ਕਮੇਟੀ ਦੁਆਰਾ ਮਾਈਂਡਲਰ ਕੰਪਨੀ ਦੇ ਸਹਿਯੋਗ ਨਾਲ ਵਿੱਦਿਆਰਥੀਆਂ ‘ਚ ਛੁਪੀ ਹੋਈ ਪ੍ਰਤਿਭਾ ਦੀ ਪਹਿਚਾਣ ਕਰਨ ਲਈ “ ਸਾਈਕੋਮੈਟ੍ਰਿਕ ਟੈਸਟ”ਕਰਵਾਇਆ ਜਾ ਹੈ। ਇਸ ਟੈਸਟ ਸਬੰਧੀ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਦਸਵੀਂ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਗਲੇਰੀ ਪੜ੍ਹਾਈ ਦੀ ਚੋਣ ਕਰਨ ਦਾ ਫਿਕਰ ਸਤਾਉਣ ਲੱਗ ਜਾਂਦਾ ਹੈ । ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਸਬੰਧੀ ਸੁਚੱਜੀ ਚੋਣ ਲਈ ਸੇਧ ਦੇਣ ਦੀ ਮੰਸ਼ਾ ਨਾਲ 29 ਮਈ ਕੈਰੀਅਰ ਗਾਈਡੈਂਸ ਦਿਵਸ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਹਿੱਸਾ ਲੈਣ ਕੋਈ ਫੀਸ ਨਹੀਂ ਰੱਖੀ ਗਈ। ਉਨਾਂ ਕਿਹਾ ਕਿ“ ਸਾਈਕੋਮੈਟ੍ਰਿਕ ਟੈਸਟ ”ਵਿੱਚ ਹਰ ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਿੱਸਾ ਲੈ ਸਕਦੇ ਹਨ , ਤਾਂਕਿ ਇਲਾਕੇ ਦੇ ਵਿਦਿਆਰਥੀਆਂ ਦਾ ਭਵਿੱਖ ਉੱਜਲ ਹੋ ਸਕੇ ਅਤੇ ਹਰ ਵਿਦਿਆਰਥੀ ਆਪਣੇ ਮਨਪਸੰਦ ਦੇ ਖੇਤਰ ਦੀ ਚੋਣ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ। ਉਨ੍ਹਾਂ ਕਿਹਾ ਕਿ ਟੈਸਟ ਵਿੱਚ ਹਿੱਸਾ ਲੈਣ ਲਈ, ਵਿਦਿਆਰਥੀ ਤੇ ਉਨਾਂ ਦੇ ਮਾਪੇ 62844-68509 ਤੇ ਸੰਪਰਕ ਕਰਕੇ ,ਹੋਰ ਜਾਣਕਾਰੀ ਅਤੇ ਸ਼ੰਕਾ ਨਵ੍ਰਿਤੀ ਵੀ ਕਰ ਸਕਦੇ ਹਨ। ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ” ਬਰਨਾਲਾ ਦੀ ਪ੍ਰਿੰਸਪੀਲ ਬਿੰਨੀ ਕੌਰ ਆਹਲੂਵਾਲੀਆ ਨੇ ਸਾਈਕੋਮੈਟ੍ਰਿਕ ਟੈਸਟ ਅਤੇ ਇਸ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ “ ਸਾਈਕੋਮੈਟ੍ਰਿਕ ਟੈਸਟ ” ਵਿਅਕਤੀ ਦਾ ਸਹੀ ਮੁਲਾਂਕਣ ਕਰਨ ਦੀ ਇੱਕ ਅਤਿ ਅਧੁਨਿਕ ਤਕਨੀਕ ਹੈ । ਇਸ ਟੈਸਟ ਵਿਦਿਆਰਥੀਆਂ ਦੇ ਵਿਵਹਾਰ , ਬੁੱਧੀ , ਬੌਧਿਕ ਯੋਗਤਾਵਾਂ ਅਤੇ ਸ਼ਖਸੀਅਤ ਦੀਆਂ ਵਿਸ਼ੇਸ਼ਤਾਵਾਂ ਨੂੰ ਮਾਪਣ ਵਿੱਚ ਮੱਦਦ ਕਰਦਾ ਹੈ, ਜਿਸ ਨਾਲ ਟ੍ਰੇਨਰਾਂ ਅਤੇ ਭਰਤੀ ਕਰਨ ਵਾਲਿਆਂ ਨੂੰ ਵਿਦਿਆਰਥੀਆਂ ਦੇ ਹੁਨਰ ਅਤੇ ਕਾਬਲੀਅਤਾਂ ਬਾਰੇ ਸਥਿਤੀ ਸਪੱਸ਼ਟ ਹੋ ਜਾਂਦੀ ਹੈ। ਪ੍ਰਿੰਸੀਪਲ ਆਹਲੂਵਾਲੀਆ ਨੇ ਕਿਹਾ ਕਿ ਹਰ ਵਿਦਿਆਰਥੀ ਆਪਣੇ ਆਪ ਵਿੱਚ ਖਾਸ ਯੋਗਤਾ ਰੱਖਦਾ ਹੈ, ਪ੍ਰੰਤੂ ਉਸ ਦੀ ਯੋਗਤਾ ਅਨੁਸਾਰ ਸਹੀ ਚੋਣ ਦਾ ਨਾ ਹੋਣਾ, ਉਸ ਦੇ ਸੁਪਨਿਆਂ ਨੂੰ ਖੰਭ ਲਾਉਣ ਵਿੱਚ ਰੁਕਾਵਟ ਪੈਦਾ ਕਰ ਦਿੰਦਾ ਹੈ। ਇਸ ਲਈ ਦਸਵੀਂ ਕਲਾਸ ਤੋਂ ਬਾਅਦ ਵਿਦਿਆਰਥੀ ਦੀ ਰੁਚੀ ਅਤੇ ਬੌਧਿਕ ਯੋਗਤਾ ਨੂੰ ਮੱਦੇਨਜ਼ਰ ਰੱਖਕੇ ਹੀ ਅਗਲੇਰੀ ਪੜ੍ਹਾਈ ਵੱਲ ਕਦਮ ਵਧਾਉਣਾ, ਜਾਹੀਦਾ ਹੈ। ਉਨਾਂ ਆਪਣੇ ਤਜੁਰਬੇ ਦੇ ਅਧਾਰ ਤੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਅੰਦਰ ਹਰ ਖੇਤਰ ਵਿੱਚ ਹੀ ਅਸੀਮ ਸੰਭਾਵਨਾਵਾਂ ਦਾ ਭੰਡਾਰ ਹੈ, ਬਸ਼ਰਤੇ, ਚੋਣ ਸਹੀ ਹੋ ਜਾਵੇ। ਉਨਾਂ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀ ਨੇ ਸਕੂਲ ਦੀ ਨਹੀਂ, ਸਗੋਂ ਇਲਾਕੇ ਦੇ ਬੱਚਿਆਂ ਦੇ ਬੇਹਤਰ ਭਵਿੱਖ ਦੇ ਮਾਰਗਦਰਸ਼ਨ ਲਈ, ਮਿਸਟਰ ਪ੍ਰੀਕਸ਼ਤ ਢਾਂਡਾ ,ਦੇਸ਼ ਦੇ ਮੋਹਰੀ ਲਾਈਫ ਕੋਚ ਅਤੇ ਡਾਇਰੈਕਟਰ ਤੇ ਮੁੱਖ ਕੈਰੀਅਰ ਕੋਚ, ਮਾਈਂਡਲਰ ਕੰਪਨੀ ਪਹੁੰਚ ਰਹੇ ਹਨ। ਉਨਾਂ ਦੱਸਿਆ ਕਿ ਮਿਸਟਰ ਪ੍ਰੀਕਸ਼ਤ ,ਹਾਵਰਡ ਯੂਨੀਵਰਸਿਟੀ, ਦੂਨ ਸਕੂਲ, ਵੈਲਹਿਲ ਸਕੂਲ ਲੜਕੇ/ਲੜਕੀਆਂ , ਜੈਪੁਰੀਆ ਸਕੂਲ, ਗਵਾਲੀਅਰ ਦੇ ਸਿੰਧੀਆ ਆਦਿ ਸਕੂਲਾਂ ਵਿੱਚ ਆਪਣੇ ਹੁਨਰ ਤੇ ਕਾਬਲੀਅਤ ਦਾ ਯਾਦੂ ਦਿਖਾ ਚੁੱਕੇ ਹਨ ।