ਰਘਵੀਰ ਹੈਪੀ , ਬਰਨਾਲਾ 23 ਮਈ 2022
ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਇਸ ਹਫਤੇ ਥੀਮ ਆਧਾਰਿਤ ਸਿਖਲਾਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇੰਨਾਂ ਵੱਖ ਵੱਖ ਥੀਮ ਦੇ ਅਧਰਿਤ ਗਤੀਵਿਧੀਆਂ ਦੁਆਰਾ ਬੱਚਿਆਂ ਨੂੰ ਬਿਹਤਰ ਢੰਗ ਨਾਲ ਸਿੱਖਿਆ ਦਿੱਤੀ ਜਾਵੇਗੀ। ਇੱਕ ਥੀਮੈਟਿਕ ਸਿੱਖਿਆ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਪੜਚੋਲ ਕਰਨ ਦਾ ਮੌਕਾ ਮਿਲਦਾ ਹੈ। ਜੋ ਵੱਖ-ਵੱਖ ਤਰ੍ਹਾਂ ਦੇ ਖੇਤਰਾਂ ਅਤੇ ਹੁਨਰਾਂ ਨੂੰ ਕਵਰ ਕਰਦੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਬਿੰਨੀ ਕੌਰ ਆਹਲੂਵਾਲੀਆ ਨੇ ਦੱਸਿਆ ਕਿ ਸਾਡੇ ਬੱਚਿਆਂ ਦੇ ਖੁਸ਼ ਅਤੇ ਉਤੇਜਿਤ ਚਿਹਰੇ ਸਾਨੂੰ ਬਹੁਤ ਖੁਸ਼ੀ ਅਤੇ ਅਨੰਦ ਦਿੰਦੇ ਹਨ ਅਤੇ ਸਾਨੂੰ ਮਜ਼ੇਦਾਰ ਤਰੀਕਿਆਂ ਨਾਲ ਸਿੱਖਣ ਲਈ ਨਵੀਆਂ ਵਿਧੀਆਂ ਅਤੇ ਵਿਭਿੰਨ ਤਰੀਕਿਆਂ ਨੂੰ ਲਿਆਉਣ ਲਈ ਪ੍ਰੇਰਿਤ ਕਰਦੇ ਹਨ। ਪ੍ਰਿੰਸੀਪਲ ਆਹਲੂਵਾਲੀਆ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ , ਟਰੱਸਟੀ ਨਰਪਿੰਦਰ ਸਿੰਘ ਢਿੱਲੋਂ, ਬਾਬਾ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਐਮ.ਡੀ ਰਣਪ੍ਰੀਤ ਸਿੰਘ ਅਤੇ ਸਮੂਹ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ। ਜਿੰਨ੍ਹਾਂ ਦੇ ਯਤਨਾਂ ਸਦਕਾ ਸਕੂਲ ਵਿੱਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
One thought on “B G S ਪਬਲਿਕ ਸਕੂਲ ‘ਚ ਥੀਮ ਅਧਾਰਿਤ’ ਸਿਖਲਾਈ ਹਫ਼ਤਾ ਸ਼ੁਰੂ”
Comments are closed.